ਮਿਲਾਨ : ਕ੍ਰਿਸਟੀਆਨੋ ਰੋਨਾਲਡੋ ਨੇ ਮੌਜੂਦਾ ਸੈਸ਼ਨ ਵਿਚ 18ਵਾਂ ਗੋਲ ਕੀਤਾ ਜਿਸ ਦੀ ਬਦੌਲਤ ਜੁਵੈਂਟਸ ਨੇ ਡਰਾਅ ਰਹੇ ਪਿਛਲੇ ਮੁਕਾਬਲੇ ਤੋਂ ਬਾਅਦ ਵਾਪਸੀ ਕਰਦੇ ਹੋਏ ਇਟਲੀ ਦੀ ਫੁੱਟਬਾਲ ਲੀਗ ਸੀਰੀ-ਏ ਵਿਚ ਸਾਸੁਓਲੋ 'ਤੇ 3-0 ਦੀ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਅੰਕ ਸੂਚੀ ਵਿਚ ਚੋਟੀ 'ਤੇ ਕਾਬਜ ਜੁਵੈਂਟਸ (63 ਅੰਕ) ਨੇ ਦੂਜੇ ਸਥਾਨ 'ਤੇ ਕਾਇਮ ਨਾਪੋਲੀ (52 ਅੰਕ) 'ਤੇ 11 ਅੰਕਾਂ ਦੀ ਬੜ੍ਹਤ ਹਾਸਲ ਕਰ ਲਈ।

ਰੋਨਾਲਡੋ ਨੇ ਖੇਡ ਦੇ 70ਵੇਂ ਮਿੰਟ ਵਿਚ ਗੋਲ ਕਰ ਕੇ ਆਪਣੀ ਯੋਗਤਾ ਦਿਖਾਈ। ਇਹ ਰੋਨਾਲਡੋ ਦਾ ਪਿਛਲੇ ਤਿੰਨ ਮੁਕਾਬਲਿਆਂ ਵਿਚ ਚੌਥਾ ਗੋਲ ਰਿਹਾ। ਇਸ ਤੋਂ ਪਹਿਲਾਂ ਸਾਮੀ ਖੇਦੀਰਾ (23ਵੇਂ ਮਿੰਟ) ਨੇ ਇਸ ਸੈਸ਼ਨ ਵਿਚ ਦੂਜਾ ਗੋਲ ਕਰਦੇ ਹੋਏ ਜੁਵੈਂਟਸ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ। ਉਥੇ ਤੈਅ ਸਮੇਂ ਤੋਂ ਚਾਰ ਮਿੰਟ ਪਹਿਲਾਂ ਜਰਮਨ ਸਟਾਰ ਈਮਰੇ ਕਾਨ ਨੇ ਵੀ ਗੋਲ ਕਰ ਕੇ ਜੁਵੈਂਟਸ ਨੂੰ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਪਿਛਲੇ ਹਫਤੇ ਪੁਰਤਗਾਲ ਦੇ ਸਟਾਰ ਸਟ੍ਾਈਕਰ ਰੋਨਾਲਡੋ ਦੇ ਦੋ ਗੋਲਾਂ ਦੇ ਬਾਵਜੂਦ ਸੀਰੀ-ਏ ਚੈਂਪੀਅਨ ਜੁਵੈਂਟਸ ਨੂੰ ਪਰਮਾ ਨੇ ਬਰਾਬਰੀ 'ਤੇ ਰੋਕ ਦਿੱਤਾ ਸੀ। ਸਾਸੁਓਲੋ ਖ਼ਿਲਾਫ਼ ਮੁਕਾਬਲੇ ਵਿਚ ਪਾਉਲੋ ਡਾਇਬਾਲਾ ਨੂੰ ਇਕ ਵਾਰ ਮੁੜ ਸ਼ੁਰੂਆਤੀ ਲਾਈਨਅਪ 'ਚੋਂ ਬਾਹਰ ਰੱਖਿਆ ਗਿਆ ਪਰ ਉਹ ਦੂਜੇ ਅੱਧ ਵਿਚ ਮੈਦਾਨ 'ਤੇ ਬਦਲਵੇਂ ਖਿਡਾਰੀ ਵਜੋਂ ਆਏ ਤੇ ਜੁਵੈਂਟਸ ਵੱਲੋਂ ਕੀਤੇ ਗਏ ਤੀਜੇ ਗੋਲ ਵਿਚ ਮਦਦ ਕੀਤੀ।

-----

ਬਾਰਸੀਲੋਨਾ ਨੇ ਖੇਡਿਆ ਡਰਾਅ

ਬਿਲਬਾਓ (ਏਐੱਫਪੀ) : ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਵਿਚ ਬਾਰਸੀਲੋਨਾ ਨੇ ਐਥਲੈਟਿਕ ਬਿਲਬਾਓ ਖ਼ਿਲਾਫ਼ ਗੋਲਰਹਿਤ (0-0) ਨਾਲ ਡਰਾਅ ਖੇਡਿਆ ਜਿੱਥੇ ਸ਼ੁਰੂਆਤੀ ਲਾਈਨ ਵਿਚ ਸ਼ਾਮਲ ਹੋਣ ਵਾਲੇ ਮੌਜੂਦਾ ਚੈਂਪੀਅਨ ਤੇ ਸਟਾਰ ਸਟ੍ਾਈਕਰ ਲਿਓਨ ਮੈਸੀ ਪੂਰੀ ਤਰ੍ਹਾਂ ਫਿੱਟ ਨਜ਼ਰ ਨਹੀਂ ਆਏ। ਰੀਅਲ ਮੈਡਰਿਡ ਦੇ ਖ਼ਿਲਾਫ਼ ਮੁਕਾਬਲੇ ਵਿਚ ਮੈਸੀ ਪੱਟ ਦੀ ਸੱਟ ਕਾਰਨ ਸਿਰਫ਼ 27 ਮਿੰਟ ਤਕ ਹੀ ਖੇਡ ਸਕੇ ਸਨ। ਹਾਲਾਂਕਿ ਸੈਨ ਮੈਮਸ ਵਿਚ ਬਿਲਬਾਓ ਖ਼ਿਲਾਫ਼ ਮੈਸੀ ਪੂਰੇ ਸਮੇਂ ਤਕ ਮੈਦਾਨ ਵਿਚ ਰਹੇ ਪਰ ਮੁਕਾਬਲੇ ਤੋਂ ਪਹਿਲਾਂ ਬਾਰਸੀਲੋਨਾ ਦੇ ਸਹਾਇਕ ਮੈਨੇਜਰ ਜਾਨ ਐਸਪੀਅਜੂ ਨੇ ਦੱਸਿਆ ਸੀ ਕਿ ਅਜੇ ਉਹ ਪੂਰੀ ਤਰ੍ਹਾਂ ਫਿੱਟ ਨਹੀਂ ਹਨ। ਆਲਮ ਇਹ ਰਿਹਾ ਕਿ ਇਸ ਮੁਕਾਬਲੇ ਵਿਚ ਨਾ ਤਾਂ ਮੈਸੀ ਤੇ ਨਾ ਹੀ ਬਾਰਸੀਲੋਨਾ ਆਪਣੀ ਸਰਬੋਤਮ ਲੈਅ ਵਿਚ ਨਜ਼ਰ ਆਏ। ਉਹ ਤਾਂ ਭਲਾ ਹੋਵੇ ਬਾਰਸੀਲੋਨਾ ਦੇ ਗੋਲਕੀਪਰ ਮਾਰਕ ਆਂਦਰੇ ਟੇਰ ਸਟੇਜੇਨ ਦਾ ਜਿਨ੍ਹਾਂ ਨੇ ਆਖ਼ਰੀ ਸਮੇਂ ਵਿਚ ਇਕ ਸ਼ਾਨਦਾਰ ਬਚਾਅ ਕਰ ਕੇ ਆਪਣੀ ਟੀਮ ਨੂੰ ਹਾਰ ਤੋਂ ਬਚਾਅ ਲਿਆ। ਅੰਕ ਸੂਚੀ ਵਿਚ ਚੋਟੀ 'ਤੇ ਕਾਬਜ ਬਾਰਸੀਲੋਨਾ (51 ਅੰਕ) ਦੇ ਇਸ ਗੋਲਰਹਿਤ ਡਰਾਅ ਨਾਲ ਦੂਜੇ ਸਥਾਨ 'ਤੇ ਕਾਬਜ ਰੀਅਲ ਮੈਡਰਿਡ (45 ਅੰਕ) ਤੇ ਤੀਜੇ ਸਥਾਨ 'ਤੇ ਕਾਬਜ ਏਟਲੇਟਿਕੋ ਮੈਡਰਿਡ (44 ਅੰਕ) ਮੁੜ ਤੋਂ ਖ਼ਿਤਾਬੀ ਦੌੜ ਵਿਚ ਮੁੜ ਆਏ।

---

ਹਕੀਮ ਨੂੰ ਨਹੀਂ ਭੇਜਿਆ ਜਾਵੇਗਾ ਬਹਿਰੀਨ

ਬੈਂਕਾਕ (ਏਐੱਫਪੀ) : ਆਸਟ੍ੇਲੀਆ 'ਚ ਸ਼ਰਨਾਰਥੀ ਦਾ ਦਰਜਾ ਹਾਸਲ ਕਰਨ ਵਾਲੇ ਫੁੱਟਬਾਲਰ ਹਕੀਮ ਅਲ ਅਰੇਬੀ ਦੀ ਬਹਿਰੀਨ ਦੀ ਹਵਾਲਗੀ ਦੀ ਮੰਗ ਨੂੰ ਥਾਈਲੈਂਡ ਨੇ ਠੁਕਰਾਅ ਦਿੱਤਾ। ਇਹ ਜਾਣਕਾਰੀ ਸੋਮਵਾਰ ਨੂੰ ਅਲ-ਅਰੇਬੀ ਦੇ ਵਕੀਲ ਨੇ ਦਿੱਤੀ। ਬਹਿਰੀਨ ਦੀ ਜੂਨੀਅਰ ਟੀਮ ਦੇ ਮੈਂਬਰ ਰਹੇ ਅਲ ਅਰੇਬੀ ਨੂੰ ਪਿਛਲੇ ਸਾਲ ਨਵੰਬਰ ਵਿਚ ਉਨ੍ਹਾਂ ਦੇ ਹਨੀਮੂਨ ਦੌਰਾਨ ਥਾਈਲੈਂਡ ਵਿਚ ਹਿਰਾਸਤ ਵਿਚ ਲਿਆ ਗਿਆ ਸੀ। ਸਰਕਾਰੀ ਵਕੀਲ ਦੇ ਦਫ਼ਤਰ ਵਿਚ ਅੰਤਰਰਾਸ਼ਟਰੀ ਮਾਮਲਿਆਂ ਦੇ ਵਿਭਾਗ ਦੇ ਡਾਇਰੈਕਟਰ ਜਨਰਲ ਚਾਟਚੋਮ ਏਕਾਪਿਨ ਨੇ ਦੱਸਿਆ ਕਿ ਬਹਿਰੀਨ ਦੀ ਸਰਕਾਰ ਨੇ ਹਵਾਲਗੀ ਦੀ ਮੰਗ ਕੀਤੀ ਸੀ ਜਿਸ ਨੂੰ ਖ਼ਾਰਜ ਕਰ ਦਿੱਤਾ ਗਿਆ ਹੈ। ਆਸਟ੍ੇਲੀਆ ਦੇ ਪ੍ਧਾਨ ਮੰਤਰੀ ਸਕਾਟ ਮਾਰੀਸਨ ਨੇ ਥਾਈਲੈਂਡ ਨੂੰ ਕਿਹਾ ਕਿ ਉਹ ਹਿਰਾਸਤ ਵਿਚ ਲਏ ਗਏ ਅਲ ਅਰੇਬੀ ਦੀ ਬਹਿਰੀਨ ਨੂੰ ਹਵਾਲਗੀ ਨੂੰ ਰੋਕਣ ਤੇ ਉਨ੍ਹਾਂ ਨੂੰ ਰਿਹਾਅ ਕਰਨ। ਅਲ-ਅਰੇਬੀ ਦੇ ਸਮਰਥਨ ਵਿਚ ਫੀਫਾ ਤੇ ਉਨ੍ਹਾਂ ਦੇ ਆਸਟ੍ੇਲੀਆਈ ਕਲੱਬ ਦੇ ਖਿਡਾਰੀ ਸ਼ਾਮਲ ਰਹੇ ਹਨ।