ਫੁੱਟਬਾਲ ਡਾਇਰੀ

-ਲਾ ਲੀਗਾ ਵਿਚ ਰੀਅਲ ਮੈਡਰਿਡ ਨੇ ਅਲਾਵੇਸ ਨੂੰ 3-0 ਨਾਲ ਹਰਾਇਆ

-ਕਰੀਮ ਤੇ ਵਿਨੀਸੀਅਸ ਤੋ ਇਲਾਵਾ ਮਾਰੀਆਨੋ ਨੇ ਵੀ ਕੀਤਾ ਸਕੋਰ

ਮੈਡਰਿਡ (ਏਐੱਫਪੀ) : ਰੀਅਲ ਮੈਡਰਿਡ ਨੇ ਅਲਾਵੇਸ ਨੂੰ 3-0 ਨਾਲ ਹਰਾ ਕੇ ਸਪੈਨਿਸ਼ ਫੁੱਟਬਾਲ ਲੀਗ ਲਾਗ ਲੀਗਾ ਵਿਚ ਚੋਟੀ 'ਤੇ ਮੌਜੂਦ ਬਾਰਸੀਲੋਨਾ ਨਾਲ ਆਪਣੇ ਅੰਕਾਂ ਦੇ ਫ਼ਾਸਲੇ ਨੂੰ ਘੱਟ ਕੀਤਾ। ਇਸ ਦੌਰਾਨ ਰੀਅਲ ਲਈ ਕਰੀਮ ਬੇਂਜਮਾ (30ਵੇਂ ਮਿੰਟ) ਤੇ ਵਿਨੀਸੀਅਸ ਜੂਨੀਅਰ (80ਵੇਂ ਮਿੰਟ) ਨੇ ਸਕੋਰ ਕਰ ਕੇ ਆਪਣੀ ਚਮਕ ਦਿਖਾਈ ਜਦਕਿ ਬਦਲਵੇਂ ਖਿਡਾਰੀ ਵਜੋਂ ਉਤਰੇ ਮਾਰੀਆਨੋ ਡਿਏਜ (90+1ਵੇਂ ਮਿੰਟ) ਨੇ ਵੀ ਇਕ ਗੋਲ ਕਰ ਕੇ ਰੀਅਲ ਦੀ ਜਿੱਤ ਵਿਚ ਆਪਣੀ ਭੂਮਿਕਾ ਨਿਭਾਈ।

ਪਹਿਲੀ ਵਾਰ ਇਸ ਮੁਕਾਬਲੇ ਰਾਹੀਂ ਬੇਂਜਮਾ, ਵਿਨੀਸੀਅਸ ਤੇ ਗੇਰੇਥ ਬੇਲ ਨੂੰ ਸ਼ੁਰੂਆਤੀ ਲਾਈਨ-ਅਪ ਵਿਚ ਥਾਂ ਮਿਲੀ ਜਿਸ ਵਿਚ ਬੇਂਜਮਾ ਤੇ ਵਿਨੀਸੀਅਸ ਨੇ ਸਕੋਰ ਕੀਤੇ। 22ਵੇਂ ਦੌਰ ਦੇ ਮੁਕਾਬਲੇ ਵਿਚ ਚੋਟੀ ਦੇ ਤਿੰਨ ਕਲੱਬਾਂ ਵਿਚੋਂ ਰੀਅਲ ਹੀ ਇਕਲੌਤੀ ਟੀਮ ਰਹੀ ਜਿਸ ਨੇ ਜਿੱਤ ਹਾਸਲ ਕੀਤੀ। ਬਾਰਸੀਲੋਨਾ ਨੂੰ ਵੇਲੇਂਸੀਆ ਖ਼ਿਲਾਫ਼ ਡਰਾਅ ਖੇਡਣਾ ਪਿਆ ਜਦਕਿ ਏਟਲੇਟਿਕੋ ਮੈਡਰਿਡ ਨੂੰ ਰੀਅਲ ਬੇਟਿਸ ਨੇ ਮਾਤ ਦਿੱਤੀ। ਜੇ ਰੀਅਲ ਦੀ ਟੀਮ ਆਪਣੇ ਅਗਲੇ ਮੁਕਾਬਲੇ ਵਿਚ ਏਟਲੇਟਿਕੋ ਨੂੰ ਹਰਾ ਦਿੰਦੀ ਹੈ ਤਾਂ ਉਹ ਉਸ ਨੂੰ ਪਛਾੜ ਕੇ ਦੂਜੇ ਸਥਾਨ 'ਤੇ ਆ ਜਾਵੇਗੀ। ਹਾਲਾਂਕਿ ਉਸ ਤੋਂ ਪਹਿਲਾਂ ਰੀਅਲ ਨੂੰ ਬਾਰਸੀਲੋਨਾ ਖ਼ਿਲਾਫ਼ ਕੋਪਾ ਡੇਲ ਰਹੇ ਦੇ ਸੈਮੀਫਾਈਨਲ ਵਿਚ ਬੁੱਧਵਾਰ ਨੂੰ ਉਤਰਨਾ ਹੈ। ਅੰਕ ਸੂਚੀ ਵਿਚ ਬਾਰਸੀਲੋਨਾ 50 ਅੰਕਾਂ ਨਾਲ ਸਿਖ਼ਰ 'ਤੇ ਕਾਬਜ ਹੈ ਜਦਕਿ ਏਟਲੇਟਿਕੋ 44 ਅੰਕਾਂ ਨਾਲ ਦੂਜੇ ਤੇ ਰੀਅਲ 42 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ।

ਕ੍ਰਿਸਟੀਆਨੋ ਰੋਨਾਲਡੋ ਤੇ ਮੈਨੇਜਰ ਜਿਨੇਦਿਨ ਜਿਦਾਨ ਦੇ ਆਉਣ ਤੋਂ ਬਾਅਦ ਬੇਂਜਮਾ ਰੀਅਲ ਲਈ ਆਗੂ ਸਾਬਤ ਹੋਏ ਜਿਨ੍ਹਾਂ ਨੇ ਪਿਛਲੇ ਚਾਰ ਮੁਕਾਬਲਿਆਂ ਵਿਚ ਛੇ ਗੋਲ ਕੀਤੇ ਹਨ। ਅਲਾਵੇਸ ਖ਼ਿਲਾਫ਼ ਮੁਕਾਬਲੇ ਵਿਚ ਵੀ ਉਨ੍ਹਾਂ ਨੇ ਬੇਲ ਤੇ ਵਿਨੀਸੀਅਸ ਨਾਲ ਮਿਲ ਕੇ ਚੰਗੀ ਸ਼ੁਰੂਆਤ ਕੀਤੀ ਤੇ ਰੀਅਲ ਨੂੰ ਲਗਾਤਾਰ ਚੌਥੀ ਜਿੱਤ ਜਿਵਾਈ।

---

ਸੈਸ਼ਨ ਵਿਚ ਪੀਐੱਸਜੀ ਦੀ ਪਹਿਲੀ ਹਾਰ

ਪੈਰਿਸ (ਆਈਏਐੱਨਐੱਸ) : ਫਰੈਂਚ ਫੁੱਟਬਾਲ ਚੈਂਪੀਅਨ ਪੈਰਿਸ ਸੇਂਟ ਜਰਮਨ (ਪੀਐੱਸਜੀ) ਨੂੰ ਲਿਓਨ ਨੇ 2-1 ਨਾਲ ਹਰਾ ਕੇ ਉਸ ਨੂੰ ਲੀਗ-1 ਦੇ ਮੌਜੂਦਾ ਸੈਸ਼ਨ ਵਿਚ ਪਹਿਲੀ ਮਾਤ ਲਈ ਮਜਬੂਰ ਕਰ ਦਿੱਤਾ। ਜ਼ਖ਼ਮੀ ਸਟ੍ਾਈਕਰ ਨੇਮਾਰ ਤੋਂ ਬਿਨਾਂ ਖੇਡਣ ਉਤਰੀ ਪੀਐੱਸਜੀ ਦੀ ਟੀਮ ਨੇ ਸੱਤਵੇਂ ਮਿੰਟ ਵਿਚ ਏਂਜੇਲ ਡੀ ਮਾਰੀਆ ਦੇ ਗੋਲ ਰਾਹੀਂ ਚੰਗੀ ਸ਼ੁਰੂਆਤ ਕੀਤੀ ਪਰ ਮਾਊਸਾ ਡੇਂਬਲੇ ਨੇ 33ਵੇਂ ਮਿੰਟ ਵਿਚ ਗੋਲ ਕਰ ਕੇ ਲਿਓਨ ਨੂੰ ਬਰਾਬਰੀ ਦਿਵਾਈ। ਇਸ ਤੋਂ ਬਾਅਦ ਨਾਬਿਲ ਫੇਕਿਰ ਨੇ 49ਵੇਂ ਮਿੰਟ ਵਿਚ ਪੈਨਲਟੀ ਕਿੱਕ 'ਤੇ ਗੋਲ ਕਰ ਕੇ ਆਪਣੀ ਟੀਮ ਨੂੰ 2-1 ਦੀ ਬੜ੍ਹਤ ਦਿਵਾਈ। ਇਹ ਸਕੋਰ ਅੰਤ ਤਕ ਕਾਇਮ ਰਿਹਾ।

---

ਮੈਨੂੰ ਬਹਿਰੀਨ ਨਾ ਭੇਜੋ : ਹਕੀਮ

ਬੈਂਕਾਕ (ਏਐੱਫਪੀ) : ਬਹਿਰੀਨ ਦੇ ਸ਼ਰਨਾਰਥੀ ਤੇ ਆਸਟ੍ੇਲੀਆਈ ਨਿਵਾਸੀ ਹਕੀਮ ਅਲ-ਅਰੇਬੀ ਨੂੰ ਆਪਣੇ ਵਤਨ ਮੁੜਨ 'ਤੇ ਤਸ਼ੱਦਦ ਦਾ ਸ਼ਿਕਾਰ ਹੋਣ ਤੇ ਇੱਥੇ ਤਕ ਕਿ ਮੌਤ ਦਾ ਸ਼ੱਕ ਹੈ। ਇਸ ਕਾਰਨ ਇਸ ਸ਼ਰਨਾਰਥੀ ਫੁੱਟਬਾਲ ਨੇ ਬੇਨਤੀ ਕਰਦੇ ਹੋਏ ਆਪਣੀ ਆਜ਼ਾਦੀ ਲਈ ਸੋਮਵਾਰ ਨੂੰ ਬੈਂਕਾਂਕ ਦੀ ਅਦਾਲਤ ਵਿਚ ਸੁਣਵਾਈ ਦੌਰਾਨ ਅਪੀਲ ਕੀਤੀ ਕਿ ਉਸ ਨੂੰ ਬਹਿਰੀਨ ਨਾ ਭੇਜਿਆ ਜਾਵੇ। ਇਸ ਫੁੱਟਬਾਲਰ ਦੀ ਹਿਰਾਸਤ ਨੂੰ ਦੋ ਮਹੀਨੇ ਤਕ ਵਧਾਅ ਦਿੱਤਾ ਗਿਆ ਹੈ। ਅਰੇਬੀ ਨੂੰ ਬਹਿਰੀਨ ਵਿਚ ਇਕ ਪੁਲਿਸ ਸਟੇਸ਼ਨ ਵਿਚ ਮਾੜੇ ਵਤੀਰੇ ਦੇ ਦੋਸ਼ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਪਰ ਉਸ ਦਾ ਕਹਿਣਾ ਹੈ ਕਿ ਉਹ ਕਥਿਤ ਅਪਰਾਧ ਸਮੇਂ ਇਕ ਮੈਚ ਲਈ ਦੇਸ਼ 'ਚੋਂ ਬਾਹਰ ਸੀ। ਖਿਡਾਰੀ ਨੇ ਕਿਹਾ ਕਿ ਬਹਿਰੀਨ ਦੇ ਸ਼ਾਸਕ ਪਰਿਵਾਰ ਦੇ ਮੈਂਬਰ ਤੇ ਏਐੱਫਸੀ ਦੇ ਉੱਪ ਪ੍ਧਾਨ ਸ਼ੇਖ ਸਲਮਾਨ ਬਿਨ ਅਬ੍ਾਹਿਮ ਅਲ ਖਲੀਫ਼ਾ ਦੀ ਨਿੰਦਾ 'ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਰੇਬੀ ਨੇ ਅਦਾਲਤ ਵਿਚ ਬੇਨਤੀ ਕੀਤੀ ਕਿ ਕ੍ਰਿਪਾ ਮੈਨੂੰ ਬਹਿਰੀਨ ਨਾ ਭੇਜੋ। ਇਸ ਮੌਕੇ 'ਤੇ ਉਨ੍ਹਾਂ ਦਾ ਸਮਰਥਨ ਕਰਨ ਲਈ ਸਾਬਕਾ ਆਸਟ੍ੇਲੀਆਈ ਫੁੱਟਬਾਲ ਕਪਤਾਨ ਕ੍ਰੇਗ ਫਾਸਟਰ ਤੇ ਉਨ੍ਹਾਂ ਦੇ ਕਈ ਸਮਰਥਕ ਉਥੇ ਪੁੱਜੇ ਸਨ। ਫਾਸਟਰ ਨੇ ਕਿਹਾ ਕਿ ਤੁਹਾਡੀ ਪਤਨੀ ਨੇ ਬਹੁਤ ਸਾਰਾ ਪਿਆਰ ਭੇਜਿਆ ਹੈ। ਹਕੀਮ, ਆਸਟ੍ੇਲੀਆ ਤੁਹਾਡੇ ਨਾਲ ਹੈ ਦੋਸਤ। ਜ਼ਿਕਰਯੋਗ ਹੈ ਕਿ ਅਰੇਬੀ ਜਦ ਆਪਣਾ ਹਨੀਮੂਨ ਮਨਾਉਣ ਲਈ ਥਾਈਲੈਂਡ ਗਏ ਸਨ ਤਾਂ ਉਨ੍ਹਾਂ ਨੂੰ ਨਵੰਬਰ ਵਿਚ ਬੈਂਕਾਕ ਏਅਰਪੋਰਟ 'ਤੇ ਬਹਿਰੀਨ ਦੀ ਬੇਨਤੀ 'ਤੇ ਰੋਕਿਆ ਗਿਆ। ਉਸ ਨੂੰ ਤਦ ਤੋਂ ਹਿਰਾਸਤ ਵਿਚ ਰੱਖਿਆ ਗਿਆ ਹੈ ਤੇ ਥਾਈਲੈਂਡ ਦੀ ਅਦਾਲਤ ਉਸ ਨੂੰ ਉਸ ਦੇ ਖਾੜੀ ਦੇਸ਼ ਭੇਜਣ ਬਾਰੇ ਵਿਚਾਰ ਕਰ ਰਹੀ ਹੈ। ਇਸ ਮਸਲੇ 'ਤੇ ਅਗਲੀ ਸੁਣਵਾਈ 22 ਅਪ੍ੈਲ ਨੂੰ ਹੋਵੇਗੀ।