ਲਿਸਬਨ (ਏਜੰਸੀ) : ਪੁਰਤਗਾਲ ਦੇ ਸੁਪਰਸਟਾਰ ਸਟ੍ਰਾਈਕਰ ਕ੍ਰਿਸਿਟਆਨੋ ਰੋਨਾਲਡੋ ਨੇ ਸਵੀਕਾਰ ਕੀਤਾ ਕਿ ਅਰਜਨਟੀਨਾ ਦੇ ਲਿਓਨ ਮੇਸੀ ਨਾਲ ਲੰਮੇ ਸਮੇਂ ਤੋਂ ਚੱਲੀ ਆ ਰਹੀ ਵਿਰੋਧਤਾ ਨੇ ਉਨ੍ਹਾਂ ਨੂੰ ਬਿਹਤਰ ਖਿਡਾਰੀ ਬਣਾਇਆ ਅਤੇ ਉਹ ਅਰਜਟੀਨਾ ਦੇ ਇਸ ਸੁਪਰਸਟਾਰ ਫੁੱਟਬਾਲਰ ਨਾਲ ਮੁਕਾਬਲਿਆਂ ਦਾ ਪੂਰਾ ਆਨੰਦ ਲੈ ਰਹੇ ਹਨ। ਪੁਰਤਗਾਲ ਦੇ ਇਸ ਫੁੱਟਬਾਲਰ ਨੇ ਇਹ ਵੀ ਸਵੀਕਾਰ ਕੀਤਾ ਕਿ ਉਹ ਅਤੇ ਮੇਸੀ ਇਕੱਠੇ ਘੁੰਮਦੇ ਫਿਰਦੇ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਉਨ੍ਹਾਂ ਦੀ ਪ੍ਰਾਪਤੀਆਂ ਦਾ ਮੁਰੀਦ ਹਾਂ। ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਮੇਰੇ ਸਪੇਨ ਛੱਡਣ ਤੋਂ ਉਹ ਨਿਰਾਸ਼ ਹਨ, ਕਿਉਂਕਿ ਇਨ੍ਹਾਂ ਮੁਕਾਬਲਿਆਂ ਵਿਚ ਉਨ੍ਹਾਂ ਨੂੰ ਵੀ ਮਜ਼ਾ ਆਉਂਦਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਖੇਡ ਵਿਰੋਧਤਾ ਚੰਗੀ ਹੈ ਪਰ ਬੇਮਿਸਲਾਨ ਨਹੀਂ। ਮਾਈਕਲ ਜਾਰਡਨ ਦੇ ਵੀ ਬਾਸਕਟਬਾਲ ਵਿਚ ਕੱਟੜ ਵਿਰੋਧੀ ਰਹੇ। ਐਟਰਨ ਅਤੇ ਐਲੇਨ ਪ੍ਰੋਸਟ ਫਾਰਮੂਲਾ ਵਨ ਵਿਚ।

ਅਭਿਆਸ ਸੈਸ਼ਨ 'ਚ ਪਰਤੇ ਮੇਸੀ

ਐਤਵਾਰ ਨੂੰ ਰੀਅਲ ਬੈਟਿਸ ਖ਼ਿਲਾਫ਼ ਹੋਣ ਵਾਲੇ ਲਾ ਲੀਗਾ ਦੇ ਮੈਚ ਤੋਂ ਪਹਿਲਾਂ ਬਾਰਸੀਲੋਨਾ ਦੀ ਟੀਮ ਨੂੰ ਉਸ ਸਮੇਂ ਰਾਹਤ ਮਿਲੀ ਜਦ ਮੇਸੀ ਅਭਿਆਸ ਸੈਸ਼੍ਵ ਵਿਚ ਹਿੱਸਾ ਲੈਣ ਲਈ ਮੈਦਾਨ 'ਤੇ ਪੁੱਜ ਗਏ। ਮੇਸੀ ਸੱਟ ਲੱਗਣ ਕਾਰਨ ਕੁਝ ਸਮੇਂ ਤੋਂ ਮੈਦਾਨ ਤੋਂ ਦੂਰ ਸਨ। ਮੇਸੀ ਨੇ ਮੈਡਿ੍ਡ ਵਿਚ ਬੁੱਧਵਾਰ ਨੂੰ ਸਵੇਰੇ ਇਕੱਲੇ ਨੇ ਅਭਿਆਸ ਕੀਤਾ ਫਿਰ ਉਹ ਦੁਪਹਿਰ ਨੂੰ ਟੀਮ ਦੇ ਹੋਰ ਖਿਡਾਰੀਆਂ ਦੇ ਨਾਲ ਜੁੜ ਗਏ। ਮੇਸੀ ਨੂੰ ਪੰਜ ਅਗਸਤ ਨੂੰ ਸੱਟੀ ਲੱਗੀ ਸੀ, ਜਿਸ ਤੋਂ ਬਾਅਦ ਉਹ ਕਲੱਬ ਦੇ ਪ੍ਰੀ -ਸੈਸ਼ਨ ਦੇ ਮੁਕਾਬਲੇ ਤੋਂ ਬਾਹਰ ਹੋ ਗਏ ਸਨ। ਮੇਸੀ ਤੋਂ ਇਲਾਵਾ ਟੀਮ ਨੂੰ ਆਪਣੇ ਹੋਰ ਸਟ੍ਰਾਈਕਰਾਂ ਦੀਆਂ ਸੱਟਾਂ ਨਾਲ ਵੀ ਜੂਝਣਾ ਪੈ ਰਿਹਾ ਹੈ। ਲੁਈਸ ਸੂਆਰੇਜ਼ ਨੂੰ ਬਿਲਬਾਓ ਖ਼ਿਲਾਫ਼ ਮੈਚ ਵਿਚ ਸੱਟ ਲੱਗੀ ਸੀ ਅਤੇ ਹੁਣ ਉਹ ਵੀ ਲਗਭਗ ਇਕ ਮਹੀਨੇ ਤਕ ਮੈਦਾਨ ਤੋਂ ਦੂਰ ਰਹਿਣਗੇ।

ਪੀਐੱਸਜੀ ਨੇ ਨੇਮਾਰ ਲਈ ਬਾਰਸੀਲੋਨਾ ਦਾ ਪ੍ਰਸਤਾਵ ਠੁਕਰਾਇਆ : ਰਿਪੋਰਟ

ਪੈਰਿਸ : ਫਰੈਂਚ ਲੀਗ ਚੈਂਪੀਅਨ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਨੇ ਨੇਮਾਰ ਲਈ ਬਾਰਸੀਲੋਨਾ ਵੱਲੋਂ ਕੀਤੇ ਗਏ ਦੂਜੇ ਪ੍ਰਸਤਾਵ ਨੂੰ ਵੀ ਠੁਕਰਾ ਦਿੱਤਾ। ਰਿਪੋਰਟ ਅਨੁਸਾਰ ਪਿਛਲੇ ਸੈਸ਼ਨ ਦੇ ਸੁਪਰਸਟਾਰ ਸਟ੍ਰਾਈਕਰ ਕ੍ਰਿਸਿਟਆਨੋ ਰੋਨਾਲਡੋ ਨੂੰ ਸਾਈਨ ਕਰਨ ਵਾਲੇ ਇਟਲੀ ਦੇ ਕਲੱਬ ਜੁਵੈਂਟਸ ਨੇ ਵੀ ਹੁਣ ਨੇਮਾਰ ਨੂੰ ਆਪਣੀ ਟੀਮ ਵਿਚ ਲਿਆਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਪੀਐੱਸਜੀ ਨੇ ਬਾਰਸੀਲੋਨਾ ਦੇ ਪਹਿਲੇ ਪ੍ਰਸਤਾਵ ਨੂੰ ਵੀ ਸਵੀਕਾਰ ਨਹੀਂ ਕੀਤਾ ਸੀ। ਬਾਰਸੀਲੋਨਾ ਨੇ ਬ੍ਰਾਜ਼ੀਲ ਦੇ ਸਟ੍ਰਾਈਕਰ ਨੂੰ ਲੋਨ 'ਤੇ ਆਪਣੀ ਟੀਮ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਪ੍ਰਸਤਾਵ ਤਹਿਤ ਨੇਮਾਰ ਲਈ ਲੋਨ ਫ਼ੀਸ ਦਾ ਭੁਗਤਾਨ, ਖਿਡਾਰੀ ਦੀ ਤਨਖ਼ਾਹ ਅਤੇ ਅਗਲੇ ਸੈਸ਼ਨ ਵਿਚ ਉਸ ਨੂੰ ਖ਼ਰੀਦਣ ਦਾ ਕਲਾਜ਼ (ਬਦਲ) ਵੀ ਸ਼ਾਮਲ ਹੁੰਦਾ ਹੈ। ਇਸ ਤੋਂ ਬਾਅਦ ਬਾਰਸੀਲੋਨਾ ਨੇ ਇਕ ਹੋਰ ਲੋਨ ਦਾ ਪ੍ਰਸਤਾਵ ਦਿੱਤਾ, ਜਿਸ ਤਹਿਤ ਸਪੇਨਿਸ਼ ਕਲੱਬ ਅਗਲੇ ਦੋ ਸਾਲ ਤਕ ਨੇਮਾਰ ਦੀ ਤਨਖ਼ਾਹ ਦਾ ਭੁਗਤਾਨ ਕਰਦੀ। ਇਸ ਵਿਚ ਨੇਮਾਰ ਨੂੰ ਖ਼ਰੀਦਣ ਦਾ ਬਦਲ ਜ਼ਰੂਰੀ ਸੀ। ਹਾਲਾਂਕਿ ਪੀਐੱਸਜੀ ਨੇ ਇਹ ਪ੍ਰਸਤਾਵ ਵੀ ਨਹੀਂ ਮੰਨਿਆ।