ਕੋਇੰਬਟੂਰ : ਪੰਜ ਭਾਰਤੀ ਪਾਵਰਲਿਫਟਰਾਂ ਨੇ ਇੱਥੇ ਏਸ਼ਿਆਈ ਪਾਵਰਲਿਫਟਿੰਗ ਚੈਂਪੀਅਨਸ਼ਿਪ 'ਚ ਗੋਲਡ ਮੈਡਲ ਹਾਸਲ ਕੀਤੇ। ਭਾਰਤੀ ਟੀਮ ਦੇ ਕੋਚ ਪ੍ਰਦੀਪ ਮਲਿਕ ਨੇ ਦੱਸਿਆ ਕਿ ਆਨੰਦ ਮਾਂਡੀਆ ਨੇ 83 ਕਿਲੋਗ੍ਰਾਮ ਵਰਗ 'ਚ ਗੋਲਡ ਮੈਡਲ ਜਿੱਤਿਆ ਜਦਕਿ ਜਿਵਾਨ ਸਿੰਘ ਨੇ 93 ਕਿਲੋਗ੍ਰਾਮ ਵਰਗ 'ਚ ਗੋਲਡ ਮੈਡਲ ਆਪਣੇ ਨਾਂ ਕੀਤਾ। ਇਸ ਤੋਂ ਇਲਾਵਾ ਰਤਨ ਰਾਣਾ ਤੇ ਜਸਕਿਰਨ ਸਿੰਘ ਨੇ 105 ਕਿਲੋਗ੍ਰਾਮ 'ਚ ਤੇ ਸ਼ੋਵਿਤਾ ਨੇ 84 ਕਿਲੋਗ੍ਰਾਮ 'ਚ ਗੋਲਡ ਮੈਡਲ ਜਿੱਤਆ। ਇਹ ਚੈਂਪੀਅਨਸ਼ਿਪ 17 ਜੂਨ ਤੋਂ ਸ਼ੁਰੂ ਹੋਈ ਸੀ ਜਿਹੜੀ 21 ਜੂਨ ਨੂੰ ਖ਼ਤਮ ਹੋਈ।