20 ਨਵੰਬਰ ਤੋਂ 18 ਦਸੰਬਰ ਤਕ ਦੁਨੀਆ ਦੀਆਂ ਮੰਨੀਆਂ-ਦੰਨੀਆਂ 32 ਸੌਕਰ ਟੀਮਾਂ ਦਰਮਿਆਨ ਖੇਡੇ ਜਾਣ ਵਾਲੇ ਆਲਮੀ ਫੁੱਟਬਾਲ ਕੱਪ ਦੀ ਅਹਿਮੀਅਤ ਨੂੰ ਵੇਖਦਿਆਂ ਮੇਜ਼ਬਾਨ ਦੇਸ਼ ਕਤਰ ਦੇ 5 ਮੁੱਖ ਸ਼ਹਿਰਾਂ ’ਚ 8 ਖੇਡ ਸਟੇਡੀਅਮ ਤਿਆਰ ਕੀਤੇ ਗਏ ਹਨ। ਇਨ੍ਹਾਂ 8 ਫੁੱਟਬਾਲ ਸਟੇਡੀਅਮਾਂ ’ਚ ਖ਼ਲੀਫ਼ਾ ਇੰਟਰਨੈਸ਼ਨਲ ਸਟੇਡੀਅਮ ਤੇ ਅਹਿਮਦ ਬਿਨ ਅਲੀ ਸਟੇਡੀਅਮ ਪੁਰਾਣੇ ਹਨ, ਜਿਨ੍ਹਾਂ ਨੂੰ ਆਲਮੀ ਫੁੱਟਬਾਲ ਕੱਪ ਕਰਕੇ ਫੀਫਾ ਅਨੁਸਾਰ ਬਿਲਕੁਲ ਨਵੀਂ ਦਿੱਖ ਦਿੱਤੀ ਗਈ ਹੈ ਜਦਕਿ ਬਾਕੀ 6 ਫੁੱਟਬਾਲ ਸਟੇਡੀਅਮਾਂ ਦਾ ਨਿਰਮਾਣ ਅਰਬ ਦੇਸ਼ ਕਤਰ ਨੂੰ ਫੀਫਾ ਤੋਂ ਵਿਸ਼ਵ ਫੁੱਟਬਾਲ ਕੱਪ ਦੀ ਮੇਜ਼ਬਾਨੀ ਮਿਲਣ ਤੋਂ ਬਾਅਦ ਕੀਤਾ ਗਿਆ ਹੈ।

8 ਫੁੱਟਬਾਲ ਸਟੇਡੀਅਮਾਂ ਦੀ ਚੋਣ

- ਫੁੱਟਬਾਲ ਸਟੇਡੀਅਮ-974

ਸਟੇਡੀਅਮ-974 ਦਾ ਨਾਂ ਇਸ ਕਰਕੇ ਰੱਖਿਆ ਗਿਆ ਹੈ ਕਿਉਂਕਿ 974 ਦੇਸ਼ ਕਤਰ ਦਾ ਇੰਟਰਨੈਸ਼ਨਲ ਡਾਈਿਗ ਕੋਡ ਤੋਂ ਇਲਾਵਾ ਇਸ ਸਟੇਡੀਅਮ ਨੂੰ ਤਿਆਰ ਕਰਨ ’ਚ 974 ਸ਼ਿਪਿੰਗ ਕੰਟੇਨਰਜ਼ ਇਸਤੇਮਾਲ ਕੀਤੇ ਗਏ ਹਨ। ਕੌਮਾਂਤਰੀ ਮਾਨਤਾ ਪ੍ਰਾਪਤ ਆਰਕੀਟੈਕਟ ਫੇਨਬਿਕ ਅਰੀਬੈਰੇਨ ਕੰਪਨੀ ਵਲੋਂ ਡਿਜ਼ਾਇਨ ਕੀਤਾ ਗਿਆ ਹੈ। ਫੀਫਾ ਵਰਲਡ ਕੱਪ ਤੋਂ ਬਾਅਦ ਇਸ ਰੀਮੂਵਏਬਲ ਸਟੇਡੀਅਮ ਨੂੰ ਇੱਥੋਂ ਹਟਾ ਦਿੱਤਾ ਜਾਵੇਗਾ। ਸਟੇਡੀਅਮ-974 ਵਾਲੀ ਥਾਂ ’ਤੇ ਬਾਅਦ ’ਚ ਵਾਟਰ ਫਰੰਟ ਰਿਕਰੀਏਸ਼ਨ ਏਰੀਆ ਬਣਾਇਆ ਜਾਵੇਗਾ, ਜਿੱਥੇ ਪਾਰਕ ਤੇ ਰੇਸਤਰਾਂ ਆਦਿ ਬਣਾਏ ਜਾਣਗੇ। ਕਤਰ ਦੀ ਰਾਜਧਾਨੀ ਦੋਹਾ ’ਚ ਸਾਲ-

2021 ’ਚ ਤਿਆਰ ਹੋਏ ਫੁੱਟਬਾਲ ਸਟੇਡੀਅਮ-974 ’ਚ ਫੀਫਾ ਵਲੋਂ 5 ਗਰੁੱਪ ਮੈਚਾਂ ਤੋਂ ਇਲਾਵਾ ਇਕ ਰਾਊਂਡ-16 ਮੈਚ ਖਿਡਾਉਣ ਦਾ ਪ੍ਰਬੰਧ ਕੀਤਾ ਹੈ। ਫੀਫਾ ਕੱਪ-2022 ਲਈ ਤਿਆਰ ਕੀਤੇ 7 ਹੋਰ ਸਟੇਡੀਅਮਾਂ ਤੋਂ ਇਲਾਵਾ ਸਟੇਡੀਅਮ-974 ਨੂੰ ਵਾਤਾਵਰਨ ’ਚ ਘੁਲ-ਮਿਲ ਗਈਆਂ ਗਰੀਨ ਗੈਸਾਂ ਤੇ ਪ੍ਰਦੂਸ਼ਣ ਮੁਕਤ ਕਰਨ ਲਈ ਬਿਲਕੁਲ ਈਕੋ ਫਰੈਂਡਲੀ ਤਿਆਰ ਕੀਤਾ ਗਿਆ ਹੈ। ਦੂਜੇ ਪ੍ਰੰਪਰਿਕ ਫੁੱਟਬਾਲ ਸਟੇਡੀਅਮਾਂ ਦੀ ਤੁਲਨਾ ’ਚੋਂ ਸਟੇਡੀਅਮ-974 ਦੀ ਡਿਜ਼ਾਈਨਿੰਗ ’ਚ ਬਹੁਤ ਘੱਟ ਸਮੱਗਰੀ ਇਸਤੇਮਾਲ ਕੀਤੀ ਗਈ ਹੈ। ਰੌਚਕ ਇਤਫਾਕ ਇਹ ਹੈ ਕਿ ਸਟੇਡੀਅਮ ਦਾ ਪੂਰਾ ਢਾਂਚਾ ਹੀ ਰੀਸਾਈਕਲ ਕੀਤੇ ਗਏ ਸਟੀਲ ਤੋਂ ਬਣਾਇਆ ਗਿਆ ਹੈ। ਮਾਹਿਰਾਂ ਵਲੋਂ ਸਟੇਡੀਅਮ ਅੰਦਰ ਤਾਪਮਾਨ ਨੂੰ ਸਥਿਰ ਰੱਖਣ ਲਈ ਅਡਵਾਂਸ ਕੂਿਗ ਤਕਨਾਲੋਜੀ ਵਰਤੀ ਗਈ ਹੈ। ਸਟੇਡੀਅਮ-974 ਇਕਮਾਤਰ ਫੱੁਟਬਾਲ ਵਰਲਡ ਕੱਪ ਵੈਨਿਓ ਹੋਵੇਗਾ, ਜਿਸ ਦੀ ਇਨੋਵੇਟਿਵ ਡਿਜ਼ਾਈਨਿੰਗ ਕਾਰਨ ਆਧੁਨਿਕ ਕੂਿਗ ਤਕਨਾਲੋਜੀ ਸਿਸਟਮ ਫਿੱਟ ਨਹੀ ਹੋਣਗੇ। ਇਸ ਸਟੇਡੀਅਮ ਦੀ ਖ਼ਾਸੀਅਤ ਇਹ ਹੈ ਕਿ ਯੂਨੀਕ ਡਿਜ਼ਾਈਨਿੰਗ ਕਾਰਨ ਇਸ ’ਚ ਪਾਣੀ ਦੀ ਖਪਤ ਵੀ 40 ਪ੍ਰਤੀਸ਼ਤ ਘੱਟ ਹੋਈ ਹੈ। ਫੁੱਟਬਾਲ ਸਟੇਡੀਅਮ-974 ਦੀ ਡਿਜ਼ਾਈਨਿੰਗ ਵਿਸ਼ਵ ਫੁੱਟਬਾਲ ਕੱਪ-2022 ਨੂੰ ਕਾਰਬਨ ਨਿਊਟਰਲ ਈਵੈਂਟ ਬਣਾਉਣ ਦੀ ਮੁਹਿੰਮ ਦਾ ਹੀ ਹਿੱਸਾ ਹੈ। ਫੀਫਾ ਪਹਿਲਾਂ ਹੀ ਸਪਸ਼ਟ ਕਰ ਚੁੱਕਾ ਹੈ ਕਿ ਸੰਸਾਰ ਫੁਟਬਾਲ ਕੱਪ-2022 ਕਾਰਬਨ ਨਿਊਟਰਲ ਸੌਕਰ ਟੂਰਨਾਮੈਂਟ ਹੋਵੇਗਾ। ਵਿਸ਼ਵ ਕੱਪ ਨੂੰ ਕਾਰਬਨ ਨਿਊਟਰਲ ਬਣਾਉਣ ’ਚ ਇਸ ਦੇ ਕੰਪੈਕਟ ਨੇਚਰ ਦਾ ਬਹੁਤ ਅਹਿਮ ਰੋਲ ਹੈ। ਫੀਫਾ ਦੇ ਬੁਲਾਰੇ ਅਨੁਸਾਰ ਇਹ ਵਰਲਡ ਕੱਪ ਆਧੁਨਿਕ ਇਤਿਹਾਸ ਦਾ ਸਭ ਤੋਂ ਵੱਡਾ ਕੰਪੈਕਟ ਵਿਸ਼ਵ ਕੱਪ ਸਾਬਤ ਹੋਵੇਗਾ।

- ਅਲ ਥੁਮਾਮਾ ਫੁੱਟਬਾਲ ਸਟੇਡੀਅਮ

ਦੋਹਾ ’ਚ ਫੀਫਾ ਫੁੱਟਬਾਲ ਕੱਪ ਨੂੰ ਮੁੱਖ ਰੱਖ ਕੇ ਸਾਲ-2021 ’ਚ ਤਿਆਰ ਹੋਏ ਅਲ ਥੁਮਾਮਾ ਫੁੱਟਬਾਲ ਸਟੇਡੀਅਮ ’ਚ 40,000 ਦਰਸ਼ਕ ਮੈਚ ਵੇਖ ਸਕਦੇ ਹਨ। ਅਰਬ ਲੋਕਾਂ ਵੱਲੋਂ ਹੱਥ ਨਾਲ ਬਣਾ ਕੇ ਪਹਿਨੀ ਜਾਣ ਵਾਲੀ ਗਹਿਫੀਆ ਵਾਂਗ ਡਿਜ਼ਾਇਨ ਕੀਤੇ ਗਏ ਇਸ ਸਟੇਡੀਅਮ ਦੀ ਪਿੱਚ ’ਤੇ 5 ਪੂਲ ਮੈਚ, ਇਕ ਰਾਊਂਡ-16 ਦਾ ਮੈਚ ਖੇਡਣ ਤੋਂ ਇਲਾਵਾ ਇਕ ਕੁਆਟਰਫਾਈਨਲ ਮੈਚ ਖੇਡਿਆ ਜਾਵੇਗਾ।

- ਲੁਸੈਲ ਫੁੱਟਬਾਲ ਸਟੇਡੀਅਮ

ਲੁਸੈਲ ਸਟੇਡੀਅਮ ਅਰਬ ਦੇਸ਼ ਕਤਰ ਦਾ ਸਭ ਤੋਂ ਵੱਡਾ ਸਟੇਡੀਅਮ ਹੈ, ਜਿਸ ਦਾ ਡਿਜ਼ਾਇਨ ਹੱਥ ਨਾਲ ਤਿਆਰ ਕੀਤੇ ਕਟੋਰੇ ਦੀ ਝਲਕ ਵਾਂਗ ਹੈ। ਇਸ ਸਟੇਡੀਅਮ ਨੂੰ ਫੀਫਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਫਾਈਨਲ ਮੈਚ ਖੇਡਣ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਗਿਆ ਹੈ। ਇਹ ਸਟੇਡੀਅਮ ਇਸੇ ਸਾਲ ਬਣ ਕੇ ਤਿਆਰ ਹੋਇਆ ਹੈ, ਜਿਸ ਨੂੰ ਫੀਫਾ ਦੇ ਅਧਿਕਾਰੀਆਂ ਵਲੋਂ ਦੂਜੇ 7 ਸਟੇਡੀਅਮਾਂ ਨਾਲ ਮਿਆਰਾਂ ’ਤੇ ਖਰੇ ਹੋਣ ਦੀ ਮਨਜ਼ੂਰੀ ਦਿੱਤੀ ਗਈ ਹੈ। ਲੁਸੈਲ ਸ਼ਹਿਰ ’ਚ ਬਣੇ ਇਸ ਫੁੱਟਬਾਲ ਸਟੇਡੀਅਮ ਦੀ ਖ਼ਾਸੀਅਤ ਇਹ ਹੈ ਕਿ ਇਸ ’ਚ ਲਾਈਟਿੰਗ ਟਿਮਟਿਮਾਉਂਦੀ ਰੋਸ਼ਨੀ ਦਾ ਪ੍ਰਭਾਵ ਛੱਡਦੀ ਪ੍ਰਤੀਤ ਹੁੰਦੀ ਹੈ। ਇਸ ਫੁੱਟਬਾਲ ਸਟੇਡੀਅਮ ’ਚ ਦਰਸ਼ਕਾਂ ਦੇ ਬੈਠਣ ਦੀ ਕਪੈਸਿਟੀ 80,000 ਹੈ। ਫੀਫਾ ਵਲੋਂ ਇਸ ਵੱਡੇ ਖੇਡ ਸਟੇਡੀਅਮ ’ਚ ਪੰਜ ਗਰੁੱਪ ਮੈਚ, ਇਕ ਰਾਊਂਡ-16 ਮੈਚ, ਇਕ ਕੁਆਟਰਫਾਈਨਲ ਮੈਚ ਤੇ ਇਕ ਸੈਮੀਫਾਈਨਲ ਮੈਚ ਖੇਡਣ ਤੋਂ ਇਲਾਵਾ ਖਿਤਾਬੀ ਭਾਵ ਫਾਈਨਲ ਮੈਚ ਖਿਡਾਉਣ ਦਾ ਆਦੇਸ਼ ਚਾਰ ਸਾਲ ਪਹਿਲਾਂ ਹੀ ਪਾਸ ਕਰ ਦਿੱਤਾ ਗਿਆ ਸੀ।

- ਖ਼ਲੀਫ਼ਾ ਇੰਟਰਨੈਸ਼ਨਲ ਸਟੇਡੀਅਮ

ਕਤਰ ਦੇਸ਼ ਦੀ ਰਾਜਧਾਨੀ ਦੋਹਾ ’ਚ ਬਣਿਆ ਇਹ ਫੁੱਟਬਾਲ ਸਾਰੇ ਫੁਟਬਾਲ ਸਟੇਡੀਅਮਾਂ ਤੋਂ ਪੁਰਾਣਾ ਹੈ, ਜਿਸ ਦਾ ਨਿਰਮਾਣ 1976 ’ਚ ਕੀਤਾ ਗਿਆ ਸੀ। ਇਸ ਸਟੇਡੀਅਮ ’ਚ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ 45,000 ਹੈ। ਫੀਫਾ ਫੁੱਟਬਾਲ ਕੱਪ ਦੀ ਮੇਜ਼ਬਾਨੀ ਤੋਂ ਪਹਿਲਾਂ ਇਸ ਸਟੇਡੀਅਮ ਨੂੰ ਏਸ਼ੀਅਨ ਗੇਮਜ਼, ਗਲਫ ਫੁੱਟਬਾਲ ਕੱਪ ਤੇ ਏਸ਼ੀਅਨ ਫੁੱਟਬਾਲ ਕੱਪ ਦੀ ਮੇਜ਼ਬਾਨੀ ਕਰਨ ਦਾ ਹੱਕ ਹਾਸਲ ਹੈ। ਇਸ ਸਟੇਡੀਅਮ ’ਚ ਫੀਫਾ ਕੱਪ ਦੇ 5 ਗਰੁੱਪ ਮੈਚ ਤੇ ਇਕ ਰਾਊਂਡ 16 ਦਾ ਮੈਚ ਖੇਡਣ ਤੋਂ ਇਲਾਵਾ ਤੀਜੀ ਪੁਜ਼ੀਸ਼ਨ ਭਾਵ ਤਾਂਬੇ ਦੇ ਤਗਮੇ ਦਾ ਮੈਚ ਖੇਡਿਆ ਜਾਵੇਗਾ।

- ਅਲ ਬੇਯਤ ਫੁੱਟਬਾਲ ਸਟੇਡੀਅਮ

ਕਤਰ ਦੇ ਅਲ ਖੋਰ ਸ਼ਹਿਰ ’ਚ ਸਾਲ-2021 ’ਚ ਫੀਫਾ ਕੱਪ ਲਈ ਸਪੈਸ਼ਲ ਬਣਾਏ ਗਏ ਇਸ ਬਿਲਕੁਲ ਨਵੇਂ-ਨਵੇਲੇ ਖੇਡ ਸਟੇਡੀਅਮ ’ਚ ਦਰਸ਼ਕਾਂ ਦੇ ਬੈਠਣ ਲਈ 60,000 ਸੀਟਾਂ ਹਨ। ਇਸ ਸਟੇਡੀਅਮ ਨੂੰ ਖਾਨਾਬਦੋਸ਼ ਲੋਕਾਂ ਵਲੋਂ ਵਰਤੇ ਜਾਂਦੇ ਤੰਬੂਆਂ ਵਾਂਗ ਡਿਜ਼ਾਇਨ ਕੀਤਾ ਗਿਆ ਹੈ, ਜਿਸ ਦਾ ਉਪਰੀ ਹਿੱਸਾ ਪੂਰੀ ਤਰ੍ਹਾਂ ਰਿਮੂਵਏਬਲ ਹੈ। ਫੀਫਾ ਵਲੋਂ ਇਸ ਸਟੇਡੀਅਮ ਦੇ ਮੈਦਾਨ ’ਚ 5 ਪੂਲ ਮੈਚ, ਇਕ ਰਾਊਂਡ-16 ਮੈਚ, ਇਕ ਕੁਆਟਰਫਾਈਨਲ ਖੇਡਣ ਤੋਂ ਬਾਅਦ ਇਕ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ।

- ਐਜੂਕੇਸ਼ਨ ਸਿਟੀ ਫੁੱਟਬਾਲ ਸਟੇਡੀਅਮ

ਰਾਜਧਾਨੀ ਦੋਹਾ ’ਚ ਸਥਿਤ ਇਸ ਸਟੇਡੀਅਮ ’ਚ 40,000 ਹਨ। ਐਜੂਕੇਸ਼ਨ ਸਿਟੀ ਫੁਟਬਾਲ ਸਟੇਡੀਅਮ ਦੀ ਡਿਜ਼ਾਈਨਿੰਗ ਤੋਂ ਇਸਲਾਮਿਕ ਐਰਕੀਟੈਕਚਰ ਦੀ ਝਲਕ ਨਜ਼ਰ ਆਉਂਦੀ ਹੈ। ਤਰਾਸ਼ੇ ਹੀਰੇ ਦੀ ਦਿਖ ਵਾਲੇ ਇਸ ਸਟੇਡੀਅਮ ਫੀਫਾ ਵਿਸ਼ਵ ਕੱਪ ਲਈ ਸਾਲ-2020 ’ਚ ਤਿਆਰ ਕੀਤਾ ਗਿਆ ਹੈ। ਇਸ ਸਟੇਡੀਅਮ ਦੀ ਪਿੱਚ ’ਤੇ 5 ਗਰੁੱਪ ਮੈਚ, ਇਕ ਰਾਊਂਡ-16 ਮੈਚ ਤੋਂ ਇਲਾਵਾ ਇਕ ਕੁਆਟਰਫਾਈਨਲ ਮੈਚ ਖੇਡਿਆ ਜਾਵੇਗਾ।

- ਅਲ ਜੈਨੌਬ ਫੁੱਟਬਾਲ ਸਟੇਡੀਅਮ

ਕਤਰ ਦੇ ਅਲ ਵਕਰਾਹ ਸ਼ਹਿਰ ’ਚ ਫੀਫਾ ਕੱਪ ਨੂੰ ਮੁੱਖ ਰੱਖਦੇ ਹੋਏ ਸਾਲ-2019 ’ਚ ਤਿਆਰ ਕੀਤੇ ਗਏ ਅਲ ਜੈਨੌਬ ਸਟੇਡੀਅਮ ’ਚ ਸੀਟਾਂ ਦੀ ਗਿਣਤੀ 40,000 ਹੈ। ਫੀਫਾ ਦੇ ਪ੍ਰਬੰਧਕਾਂ ਵੱਲੋਂ ਇਸ ਸਟੇਡੀਅਮ ’ਚ 5 ਗਰੁੱਪ ਮੈਚ ਖੇਡਣ ਤੋਂ ਇਲਾਵਾ ਇਕ ਰਾਊਂਡ16 ਦਾ ਮੈਚ ਖੇਡਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਟੇਡੀਅਮ ਦੀ ਛੱਤ ਦੇ ਡਿਜ਼ਾਇਨ ਤੇ ਬਾਹਰੀ ਹਿੱਸਾ ਫੱੁਟਬਾਲ ਪ੍ਰੇਮੀਆਂ ਨੂੰ ਜਹਾਜ਼ ’ਤੇ ਬੈਠੇ ਹੋਣ ਦਾ ਅਹਿਸਾਸ ਕਰਵਾਏਗਾ।

- ਅਹਿਮਦ ਬਿਨ ਅਲੀ ਫੁੱਟਬਾਲ ਸਟੇਡੀਅਮ

ਇਸ ਫੱੁਟਬਾਲ ਸਟੇਡੀਅਮ ਦਾ ਨਿਰਮਾਣ ਸਾਲ-2003 ’ਚ ਕੀਤਾ ਗਿਆ ਸੀ ਪਰ ਫੀਫਾ ਫੱੁਟਬਾਲ ਕੱਪ ਲਈ ਇਸ ਨੂੰ ਵਿਸ਼ੇਸ਼ ਤੌਰ ’ਤੇ ਰੈਨੋਵੇਟਿਡ ਕਰ ਕੇ ਨਵੀਂ ਦਿੱਖ ਦਿੱਤੀ ਗਈ ਹੈ। ਇਸ ਸਟੇਡੀਅਮ ’ਚ 40,000 ਦਰਸ਼ਕਾਂ ਦੇ ਬੈਠਣ ਦਾ ਇਤਜ਼ਾਮ ਹੈ। ਫੀਫਾ ਵਲੋਂ ਇਸ ਸਟੇਡੀਅਮ ਦੇ ਮੈਟ ’ਤੇ 5 ਪੂਲ ਮੈਚਾਂ ਤੋਂ ਇਲਾਵਾ ਇਕ ਰਾਊਂਡ-16 ਮੈਚ ਕਰਵਾਇਆ ਜਾਵੇਗਾ। ਇਸ ਸਟੇਡੀਅਮ ਦੀ ਡਿਜ਼ਾਈਨਿੰਗ ਨੇੜਲੀਆਂ ਇਮਾਰਤਾਂ, ਸਥਾਨਕ ਲੋਕਾਂ ਸੰਸਿਤੀ ਤੇ ਪਰੰਪਰਾਵਾਂ ਦਾ ਨਮੂਨਾ ਪੇਸ਼ ਕਰਦੀ ਹੈ।

- ਸੁਖਵਿੰਦਰਜੀਤ ਸਿੰਘ ਮਨੌਲੀ

Posted By: Harjinder Sodhi