ਨਵੀਂ ਦਿੱਲੀ, ਟੈੱਕ ਡੈਸਕ : FIFA World Cup 2022 ਅੱਜ 20 ਨਵੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਾਰ ਦਾ ਵਿਸ਼ਵ ਕੱਪ ਕਤਰ ਵਿਚ ਖੇਡਿਆ ਜਾਵੇਗਾ। ਇਹ ਟੂਰਨਾਮੈਂਟ 29 ਦਿਨਾਂ ਤਕ ਚੱਲੇਗਾ ਅਤੇ ਇਸ ਵਿਚ 32 ਟੀਮਾਂ ਕੁੱਲ 64 ਮੈਚ ਖੇਡਣਗੀਆਂ। ਮੇਜ਼ਬਾਨੀ ਦੇਸ਼ ਹੋਣ ਦੇ ਨਾਤੇ ਪਹਿਲਾ ਮੈਚ ਕਤਰ ਅਤੇ ਇਕਵਾਡੋਰ ਵਿਚਾਲੇ ਖੇਡਿਆ ਜਾਵੇਗਾ।

ਭਾਰਤ 'ਚ ਵੀ ਫੁੱਟਬਾਲ ਦੇ ਇਸ ਮਹਾਕੁੰਭ ਦਾ ਕ੍ਰੇਜ਼ ਸਿਰ ਚੜ੍ਹ ਕੇ ਬੋਲਦਾ ਹੈ। ਇਸ ਲਈ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਵਾਰ ਫੀਫਾ ਵਿਸ਼ਵ ਕੱਪ ਕਿੱਥੇ-ਕਿੱਥੇ ਦੇਖ ਸਕਦੇ ਹੋ। ਇਸ ਦੇ ਨਾਲ ਹੀ, ਕੋਈ ਵੀ ਮੋਬਾਈਲ 'ਤੇ ਫੀਫਾ ਵਿਸ਼ਵ ਕੱਪ ਮੁਫਤ ਵਿਚ ਕਿਵੇਂ ਦੇਖਿਆ ਜਾ ਸਕਦਾ ਹੈ।

ਫੀਫਾ ਵਿਸ਼ਵ ਕੱਪ 2022 ਕਿੱਥੇ-ਕਿੱਥੇ ਦੇਖਣ ਨੂੰ ਮਿਲੇਗਾ

ਦਰਸ਼ਕ ਇਸ ਵਾਰ ਦਾ ਫੀਫਾ ਵਿਸ਼ਵ ਕੱਪ ਆਪਣੇ ਟੀਵੀ ਚੈਨਲਾਂ 'ਤੇ ਸਪੋਰਟਸ 18 ਤੇ ਸਪੋਰਟਸ 18 ਐਚਡੀ 'ਤੇ ਦੇਖ ਸਕਦੇ ਹਨ। ਜੇਕਰ ਇਹ ਚੈਨਲ ਤੁਹਾਡੇ ਟੀਵੀ 'ਚ ਨਹੀਂ ਆਉਂਦਾ, ਤਾਂ ਇਸਦੇ ਲਈ ਤੁਹਾਨੂੰ ਆਪਣੀ DTH ਕੰਪਨੀ ਨਾਲ ਸੰਪਰਕ ਕਰਨਾ ਹੋਵੇਗਾ ਅਤੇ ਚੈਨਲ ਨੂੰ ਵੱਖਰੇ ਤੌਰ 'ਤੇ ਆਪਣੇ ਪੈਕ ਲਈ ਖਰੀਦਣਾ ਹੋਵੇਗਾ।

FIFA World Cup 2022 ਮੋਬਾਈਲ 'ਤੇ ਮੁਫ਼ਤ 'ਚ ਕਿਵੇਂ ਦੇਖੀਏ

ਤੁਸੀਂ ਫੀਫਾ ਵਿਸ਼ਵ ਕੱਪ 2022 ਨੂੰ ਆਪਣੇ ਸਮਾਰਟਫੋਨ 'ਤੇ ਮੁਫਤ ਦੇਖ ਸਕਦੇ ਹੋ। ਇਸ ਦੇ ਲਈ ਤੁਹਾਨੂੰ ਕੋਈ ਵੱਖਰਾ ਪੈਕ ਲੈਣ ਦੀ ਲੋੜ ਨਹੀਂ ਹੈ। ਤੁਹਾਨੂੰ ਆਪਣੇ ਸਮਾਰਟਫੋਨ 'ਤੇ ਫੀਫਾ ਵਰਲਡ ਕੱਪ ਮੁਫ਼ਤ ਦੇਖਣ ਲਈ Jio ਸਿਨੇਮਾ ਐਪ ਨੂੰ ਡਾਊਨਲੋਡ ਕਰਨ ਦੀ ਲੋੜ ਹੈ।

ਵੈਸੇ, ਇਸ ਐਪ ਵਿੱਚ ਸਾਈਨ ਅਪ ਕਰਨ ਲਈ ਤੁਹਾਨੂੰ ਰਿਲਾਇੰਸ ਜੀਓ ਦਾ ਇਕ ਸਿਮ ਚਾਹੀਦਾ ਹੈ ਪਰ ਫੀਫਾ ਵਿਸ਼ਵ ਕੱਪ ਦੀ ਲਾਈਵ ਸਟ੍ਰੀਮਿੰਗ ਸਾਰੇ ਯੂਜ਼ਰਜ਼ ਲਈ ਉਪਲਬਧ ਹੈ। ਇਸ ਲਈ ਤੁਸੀਂ ਸਾਈਨ ਅੱਪ ਕੀਤੇ ਬਿਨਾਂ ਵੀ ਆਪਣੇ ਸਮਾਰਟਫੋਨ 'ਤੇ ਲਾਈਵ ਮੈਚ ਦੇਖ ਸਕੋਗੇ।

VI (ਵੋਡਾਫੋਨ ਆਈਡੀਆ) ਵੀ ਆਪਣੇ ਯੂਜ਼ਰਜ਼ ਲਈ VI ਐਪ ਜ਼ਰੀਏ ਮੁਫ਼ਤ 'ਚ ਫੀਫਾ ਵਿਸ਼ਵ ਕੱਪ ਨੂੰ ਦਿਖਾਏਗੀ। ਇਸਦੇ ਲਈ, ਯੂਜ਼ਰਜ਼ ਨੂੰ ਬਸ VI ਐਪ ਨੂੰ ਡਾਊਨਲੋਡ ਜਾਂ ਅਪਡੇਟ ਕਰਨ ਦੀ ਲੋੜ ਹੈ।

Posted By: Seema Anand