ਪਰਥ : ਆਸਟ੫ੇਲੀਆ ਓਪਨ 'ਚ ਨਵੇਂ ਟਾਈਬ੍ਰੇਕ ਨਿਯਮ ਨੂੰ ਲੈ ਕੇ ਫੈਡਰਰ ਤੇ ਕਰਬਰ ਚੌਕਸ ਹਨ। ਇਸ ਨਿਯਮ ਤੋਂ ਬਾਅਦ ਹੁਣ ਚਾਰਾਂ ਗਰੈਂਡ ਸਲੈਮ 'ਚ ਵੱਖ ਵੱਖ ਨਿਯਮ ਹਨ। ਫਰੈਂਚ ਓਪਨ ਵਿਚ ਹੁਣ ਵੀ ਫ਼ੈਸਲਾਕੁਨ ਸੈੱਟ ਵਿਚ ਟਾਈਬ੍ਰੇਕ ਦਾ ਇਸਤੇਮਾਲ ਨਹੀਂ ਹੁੰਦਾ। ਫੈਡਰਰ ਤੋਂ ਜਦ ਇਸ ਬਾਰੇ ਪੁੱਿਛਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕੁਝ ਲੋਕਾਂ ਨੂੰ ਮੈਰਾਥਨ ਸੈੱਟ ਦੀ ਕਮੀ ਰੜਕੇਗੀ। ਫੈਡਰਰ ਤੋਂ ਇਲਾਵਾ ਏਂਜੇਲਿਕ ਕਰਬਰ ਨੇ ਵੀ ਆਸਟ੫ੇਲੀਆ ਓਪਨ ਦੇ ਫ਼ੈਸਲਾਕੁਨ ਸੈੱਟ ਵਿਚ ਨਵੇਂ ਟਾਈਬ੍ਰੇਕ ਨਿਯਮਾਂ ਦਾ ਸਵਾਗਤ ਕੀਤਾ ਹੈ। ਸਾਲ ਦਾ ਪਹਿਲਾ ਗਰੈਂਡ ਸਲੈਮ 14 ਜਨਵਰੀ ਤੋਂ ਸ਼ੁਰੂ ਹੋਵੇਗਾ ਤੇ ਇਸ ਵਿਚ ਆਖ਼ਰੀ ਸੈੱਟ ਵਿਚ 6-6 ਨਾਲ ਸਕੋਰ ਬਰਾਬਰ ਹੋਣ ਤੋਂ ਬਾਅਦ ਪਹਿਲੀ ਵਾਰ ਰਵਾਇਤੀ ਪੂਰੇ ਸੈੱਟ ਦੀ ਥਾਂ ਵਿਸ਼ਾਲ ਟਾਈਬ੍ਰੇਕ ਖੇਡਿਆ ਜਾਵੇਗਾ। ਫ਼ੈਸਲਾਕੁਨ ਟਾਈਬ੍ਰੇਕ ਨੂੰ ਜਿੱਤਣ ਲਈ ਖਿਡਾਰੀ ਨੂੰ ਪਹਿਲੇ 10 ਅੰਕ ਤਕ ਪੁੱਜਣਾ ਹੋਵੇਗਾ ਤੇ ਇਸ ਦੌਰਾਨ ਘੱਟੋ ਘੱਟੋ ਦੋ ਅੰਕ ਦਾ ਫ਼ਰਕ ਹੋਣਾ ਚਾਹੀਦਾ ਹੈ। ਇਸ ਨਿਯਮ ਤੋਂ ਬਾਅਦ ਹੁਣ ਚਾਰਾਂ ਗਰੈਂਡ ਸਲੈਮ ਵਿਚ ਵੱਖ ਵੱਖ ਨਿਯਮ ਹਨ। ਫਰੈਂਚ ਓਪਨ ਵਿਚ ਹੁਣ ਵੀ ਫ਼ੈਸਲਾਕੁਨ ਸੈੱਟ ਵਿਚ ਟਾਈਬ੍ਰੇਕ ਦਾ ਇਸਤੇਮਾਲ ਨਹੀਂ ਹੁੰਦਾ। ਫੈਡਰਰ ਤੋਂ ਜਦ ਇਸ ਬਾਰੇ ਪੁੱਿਛਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕੁਝ ਲੋਕਾਂ ਨੂੰ ਮੈਰਾਥਨ ਸੈੱਟ ਦੀ ਘਾਟ ਰੜਕੇਗੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪੰਜਵੇਂ ਸੈੱਟ ਵਿਚ 70-68 ਦੇ ਸਕੋਰ ਦੀ ਕਮੀ ਰੜਕੇਗੀ, ਇਹ ਨਿਰਾਸ਼ਾਜਨਕ ਹੈ। ਉਹ 2010 ਵਿੰਬਲਡਨ ਵਿਚ ਜਾਨ ਇਸਨਰ ਤੇ ਨਿਕੋਲਸ ਮਾਹੁਤ ਵਿਚਾਲੇ ਮੈਰਾਥਨ ਆਖ਼ਰੀ ਸੈੱਟ ਦੇ ਸੰਦਰਭ ਵਿਚ ਬੋਲ ਰਹੇ ਸਨ।

ਫੈਡਰਰ ਨੇ ਕਿਹਾ ਕਿ ਮੈਨੂੰ ਕਿਸੇ ਵੀ ਫਾਰਮੈਟ ਤੋਂ ਕੋਈ ਪਰੇਸ਼ਾਨੀ ਨਹੀਂ ਹੈ। ਆਪਣੀ ਬਿਹਤਰੀਨ ਫਿਟਨੈੱਸ ਲਈ ਜਾਣੀ ਜਾਣ ਵਾਲੀ ਕਰਬਰ ਨੇ ਕਿਹਾ ਕਿ ਮੈਨੂੰ ਸਰੀਰਕ ਤੌਰ 'ਤੇ ਸਖ਼ਤ ਮੈਚ ਪਸੰਦ ਹਨ ਤੇ ਜੇ ਤੁਸੀਂ ਆਸਟ੫ੇਲੀਆ ਆ ਰਹੇ ਹੋ ਤਾਂ ਤੁਹਾਨੂੰ ਕਾਫੀ ਫਿੱਟ ਹੋਣ ਦੀ ਲੋੜ ਹੈ। ਹੋਰ ਗਰੈਂਡ ਸਲੈਮ ਵਿਚ ਵਿੰਬਲਡਨ ਵਿਚ 2019 ਤੋਂ ਫ਼ੈਸਲਾਕੁਨ ਸੈੱਟ ਵਿਚ 12-12 ਦੇ ਸਕੋਰ 'ਤੇ ਟਾਈਬ੍ਰੇਕ ਦਾ ਇਸਤੇਮਾਲ ਹੋਵੇਗਾ ਜਦਕਿ ਅਮਰੀਕੀ ਓਪਨ ਵਿਚ 6-6 ਦੇ ਸਕੋਰ 'ਤੇ ਰਵਾਇਤੀ ਟਾਈਬ੍ਰੇਕ ਹੋਵੇਗਾ। ਫਰੈਂਚ ਓਪਨ ਵਿਚ ਆਖ਼ਰੀ ਸੈੱਟ ਵਿਚ ਟਾਈਬ੍ਰੇਕ ਦਾ ਇਸਤੇਮਾਲ ਨਹੀਂ ਹੁੰਦਾ।