ਨਵੀਂ ਦਿੱਲੀ (ਆਈਏਐੱਨਐੱਸ) : ਟੋਕੀਓ ਓਲੰਪਿਕ ਲਈ ਘੋੜ-ਸਵਾਰੀ 'ਚ ਭਾਰਤ ਨੂੰ ਓਲੰਪਿਕ ਕੋਟਾ ਦਿਵਾਉਣ ਵਾਲੇ ਫਵਾਦ ਮਿਰਜ਼ਾ ਨੇ ਓਲੰਪਿਕ ਖੇਡਾਂ ਆਯੋਜਨ ਅਨੁਸ਼ਾਸਨ 'ਚ ਮੁਕਾਬਲੇ ਲਈ ਰਸਮੀ ਤੌਰ 'ਤੇ ਘੱਟ ਤੋਂ ਘੱਟ ਪਾਤਰਤਾ ਯੋਗਤਾ (ਐੱਮਈਆਰ) ਹਾਸਲ ਕਰ ਲਈ ਹੈ। ਇਸ ਖੇਡ 'ਚ ਦੋ ਦਹਾਕਿਆਂ 'ਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋ ਕੋਈ ਖਿਡਾਰੀ ਭਾਰਤ ਦੀ ਨੁਮਾਇੰਦਗੀ ਕਰੇਗਾ। ਏਸ਼ਿਆਈ ਖੇਡਾਂ 'ਚ ਸਿਲਵਰ ਮੈਡਲ ਜੇਤੂ ਭਾਰਤ ਦਾ 36 ਸਾਲ ਦਾ ਸੋਕਾ ਖ਼ਤਮ ਕਰਨ ਵਾਲੇ ਫਵਾਦ ਮਿਰਜ਼ਾ ਨੇ ਇਸ ਸਾਲ ਦੀ ਸ਼ੁਰੂਆਤ 'ਚੇ ਅਧਿਕਾਰਿਤ ਤੌਰ 'ਤੇ ਟੋਕੀਓ ਓਲੰਪਿਕ 2020 ਦਾ ਟਿਕਟ ਕਟਾਇਆ ਸੀ। ਉਹ 20 ਸਾਲ 'ਚ ਪਹਿਲੀ ਵਾਰ ਓਲੰਪਿਕ 'ਚ ਹਿੱਸਾ ਲੈਣ ਵਾਲੇ ਭਾਰਤੀ ਘੋੜ-ਸਵਾਰ ਹੋਣਗੇ। ਸ਼ਨਿਚਰਵਾਰ ਨੂੰ ਪੋਲੈਂਡ 'ਚ ਬਾਬੋਰੋਕੋ ਇਕਿਊਸਟ੍ਰੇਨ ਫੈਸਟੀਵਲ 'ਚ ਮਿਰਜ਼ਾ ਨੇ ਖ਼ੁਦ ਨੂੰ ਪਹਿਲੇ ਦੋ ਸਥਾਨਾਂ 'ਤੇ ਬਣਾਈ ਰੱਖਿਆ ਜਿਸ 'ਚ ਸੇਗਨੂਰ ਮੈਡੀਕਾਟ ਪਹਿਲੇ ਅਤੇ ਦਜਾਰਾ ਦੂਸਰਾ ਸਥਾਨ 'ਤੇ ਰਹੇ। 27 ਸਾਲ ਦੇ ਫਵਾਦ ਤੋਂ ਪਹਿਲਾਂ ਭਾਰਤ ਦੇ ਸਿਰਫ ਦੋ ਘੋੜ-ਸਵਾਰ ਵਿੰਗ ਕਮਾਂਡਰ ਆਈਜੇ ਲਾਂਬਾ (1996 ਅਟਲਾਂਟਾ ਓਲੰਪਿਕ) ਅਤੇ ਇਮਤਿਆਜ਼ਨੀਸ (2000 ਸਿਡਨੀ ਓਲੰਪਿਕ) ਹੀ ਭਾਰਤ ਨੂੰ ਘੋੜ-ਸਵਾਰੀ 'ਚ ਓਲੰਪਿਕ ਦਾ ਕੋਟਾ ਦਿਵਾ ਸਕੇ ਸਨ।