ਲਿਵਰਪੂਲ (ਆਈਏਐੱਨਐੱਸ) : ਇੰਗਲਿਸ਼ ਪ੍ਰਰੀਮੀਅਰ ਲੀਗ (ਈਪੀਐੱਲ) ਦਾ ਇਤਿਹਾਸਕ ਖ਼ਿਤਾਬ ਜਿੱਤਣ ਤੋਂ ਬਾਅਦ ਇੰਗਲੈਂਡ ਤੇ ਲਿਵਰਪੂਲ ਦੇ ਸਾਬਕਾ ਕਪਤਾਨ ਸਟੀਵਨ ਜੇਰਾਰਡ ਨੇ ਕਲੱਬ ਦੇ ਮੌਜੂਦਾ ਕਪਤਾਨ ਜੋਰਡਨ ਹੈਂਡਰਸਨ ਦੀ ਤਾਰੀਫ਼ ਕੀਤੀ ਹੈ। ਚੇਲਸੀ ਵੱਲੋਂ ਮਾਨਚੈਸਟਰ ਸਿਟੀ ਨੂੰ 2-1 ਨਾਲ ਹਰਾਉਣ ਤੋਂ ਬਾਅਦ ਲਿਵਰਪੂਲ ਨੇ ਈਪੀਐੱਲ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਸੀ। ਲਿਵਰਪੂਲ 30 ਸਾਲ ਬਾਅਦ ਆਪਣੇ ਖ਼ਿਤਾਬੀ ਸੋਕੇ ਨੂੰ ਸਮਾਪਤ ਕਰਨ ਵਿਚ ਕਾਯਮਾਬ ਰਿਹਾ ਹੈ। ਜੇਰਾਰਡ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਇਸ ਤੋਂ ਬਿਹਤਰ ਵਿਅਕਤੀ ਨਹੀਂ ਹੋ ਸਕਦਾ। ਤੁਹਾਡੇ 'ਤੇ ਮਾਣ ਹੈ, ਦੋਸਤ।