ਲੰਡਨ (ਏਐੱਫਪੀ) : ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਵਿਚ ਐਤਵਾਰ ਨੂੰ ਏਸਟਨ ਵਿਲਾ 'ਤੇ ਮਿਲੀ ਮਾਨਚੈਸਟਰ ਸਿਟੀ ਦੀ 6-1 ਦੀ ਸ਼ਾਨਦਾਰ ਜਿੱਤ ਵਿਚ ਉਸ ਦੇ ਸਟਾਰ ਸਟ੍ਰਾਈਕਰ ਸਰਜੀਓ ਅਗਿਊਰੋ ਨੇ ਹੈਟਿ੍ਕ ਲਾਈ ਤੇ ਦੋ ਨਵੇਂ ਰਿਕਾਰਡ ਬਣਾ ਦਿੱਤੇ। ਅਗਿਊਰੋ ਦੇ ਇਸ ਪ੍ਰਦਰਸ਼ਨ ਨਾਲ ਸਿਟੀ ਦੇ ਮੈਨੇਜਰ ਪੇਪ ਗਾਰਡੀਓਲਾ ਬਹੁਤ ਖ਼ੁਸ਼ ਹੋਏ। ਗਾਰਡੀਓਲਾ ਨੇ ਕਿਹਾ ਕਿ ਇਸ ਪਲ ਤੇ ਇਸ ਖ਼ਾਸ ਦਿਨ ਦਾ ਗਵਾਹ ਬਣਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਉਮੀਦ ਹੈ ਕਿ ਅਗਿਊਰੋ ਹੋਰ ਵੀ ਸਕੋਰ ਕਰੇਗਾ। ਉਹ ਮਰਦੇ ਦਮ ਤਕ ਗੋਲ ਕਰਦਾ ਰਹੇਗਾ। ਲਿਓਨ ਮੈਸੀ ਸਰਬੋਤਮ ਹਨ ਪਰ ਉਨ੍ਹਾਂ ਤੋਂ ਇਲਾਵਾ ਜੋ ਹਨ ਉਨ੍ਹਾਂ ਵਿਚੋਂ ਸਰਜੀਓ ਸਰਬੋਤਮ ਹਨ।