ਲੰਡਨ (ਏਐੱਫਪੀ) : ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) 'ਚ ਸ਼ਨਿਚਰਵਾਰ ਨੂੰ ਲਿਵਰਪੂਲ ਦੀ ਟੀਮ ਵਾਟਫੋਰਡ ਨਾਲ ਭਿੜੇਗੀ ਜਿੱਥੇ ਉਸ ਦੀ ਕੋਸ਼ਿਸ਼ ਜਿੱਤ ਨਾਲ ਕ੍ਰਿਸਮਿਸ ਦੀਆਂ ਛੁੱਟੀਆਂ 'ਤੇ ਜਾਣ ਦੀ ਹੋਵੇਗੀ। ਉਥੇ ਸ਼ਨਿਚਰਵਾਰ ਨੂੰ ਹੀ ਲਿਸੈਸਟਰ ਸਿਟੀ ਦਾ ਮੁਕਾਬਲਾ ਨਾਰਵਿਕ ਸਿਟੀ ਨਾਲ ਹੋਵੇਗਾ। ਇਸ ਮੁਕਾਬਲੇ ਵਿਚ ਲਿਸੈਸਟਰ ਸਿਟੀ ਜਿੱਤ ਨਾਲ ਖ਼ਿਤਾਬੀ ਦੌੜ ਵਿਚ ਬਣੇ ਰਹਿਣ ਦੀ ਕੋਸ਼ਿਸ਼ ਕਰੇਗਾ। ਲਿਸੈਸਟਰ ਦੀ ਟੀਮ ਨੇ ਇਸ ਸੈਸ਼ਨ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ ਜਿਸ ਵਿਚ ਜੈਮੀ ਵਾਰਡੀ ਦੀ ਅਹਿਮ ਭੂਮਿਕਾ ਰਹੀ ਹੈ। ਉਹ 16 ਮੁਕਾਬਲਿਆਂ ਵਿਚ 16 ਗੋਲਾਂ ਨਾਲ ਸੈਸ਼ਨ ਦੇ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਹਨ। ਮੈਨੇਜਰ ਜੁਰਜੇਨ ਕਲੋਪ ਦੀ ਲਿਵਰਪੂਲ ਟੀਮ ਅੰਕ ਸੂਚੀ ਵਿਚ ਫ਼ਿਲਹਾਲ ਦੂਜੇ ਸਥਾਨ 'ਤੇ ਕਾਬਜ ਲਿਸੈਸਟਰ ਤੋਂ ਅੱਠ ਅੰਕ ਅੱਗੇ ਹੈ। ਓਧਰ ਸ਼ਨਿਚਰਵਾਰ ਨੂੰ ਹੀ ਫਰੈਂਕ ਲੈਂਪਾਰਡ ਦੀ ਚੇਲਸੀ ਬਾਰਨੇਮਾਊਥ ਦਾ ਸਾਹਮਣਾ ਕਰਨ ਉਤਰੇਗੀ।