ਬਰਮਿੰਘਮ (ਏਪੀ) : ਆਸਟ੍ਰੇਲਿਆਈ ਤੈਰਾਕ ਏਮਾ ਮੈਕਕਾਨ ਨੇ ਮਹਿਲਾਵਾਂ ਦੇ 50 ਮੀਟਰ ਫ੍ਰੀਸਟਾਈਲ ਵਿਚ ਗੋਲਡ ਜਿੱਤ ਕੇ ਨਵਾਂ ਇਤਿਹਾਸ ਰਚਿਆ ਤੇ ਉਹ ਰਾਸ਼ਟਰਮੰਡਲ ਖੇਡਾਂ ਦੀ ਸਭ ਤੋਂ ਕਾਮਯਾਬ ਖਿਡਾਰਨ ਬਣ ਗਈ ਹੈ।

ਮੈਕਕਾਨ ਨੇ ਗਲਾਸਗੋ ਤੇ ਗੋਲਡ ਕੋਸਟ ਦੀ ਆਪਣੀ ਕਾਮਯਾਬੀ ਨੂੰ ਅੱਗੇ ਵਧਾਉਂਦੇ ਹੋਏ ਇਨ੍ਹਾਂ ਖੇਡਾਂ ਵਿਚ ਆਪਣਾ ਕੁੱਲ 11ਵਾਂ ਗੋਲਡ ਮੈਡਲ ਜਿੱਤਿਆ ਜੋ ਕਿ ਨਵਾਂ ਰਿਕਾਰਡ ਹੈ। ਇਸ 28 ਸਾਲਾ ਖਿਡਾਰਨ ਦਾ ਬਰਮਿੰਘਮ ਖੇਡਾਂ ਵਿਚ ਇਹ ਤੀਜਾ ਗੋਲਡ ਮੈਡਲ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਚਾਰ ਗੁਣਾ 100 ਮੀਟਰ ਫ੍ਰੀਸਟਾਈਲ ਤੇ ਚਾਰ ਗੁਣਾ 100 ਮੀਟਰ ਮਿਕਸਡ ਰਿਲੇਅ ਵਿਚ ਵੀ ਗੋਲਡ ਮੈਡਲ ਜਿੱਤਿਆ ਸੀ। ਮੈਕਕਾਨ ਦੀ ਅਗਵਾਈ ਵਿਚ ਆਸਟ੍ਰੇਲੀਆ ਨੇ ਮਹਿਲਾਵਾਂ ਦੇ 50 ਮੀਟਰ ਫ੍ਰੀਸਟਾਈਲ ਵਿਚ ਤਿੰਨੇ ਮੈਡਲ ਜਿੱਤੇ। ਮੈਕਕਾਨ ਨੇ 23.99 ਸਕਿੰਟ ਵਿਚ ਦੂਰੀ ਪੂਰੀ ਕੀਤੀ। ਉਨ੍ਹਾਂ ਦੀ ਸਾਥੀ ਮੇਗ ਹੈਰਿਸ ਨੇ ਸਿਲਵਰ ਤੇ ਸ਼ਾਇਨਾ ਜੈਕ ਨੇ ਕਾਂਸੇ ਦਾ ਮੈਡਲ ਹਾਸਲ ਕੀਤਾ।

Posted By: Gurinder Singh