ਲਾਰੀਅੰਟ (ਏਐੱਫਪੀ) : ਏਡੀਂਸਨ ਕਵਾਨੀ ਨੇ ਫਰੈਂਚਕ ਲੱਬ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਨੂੰ ਦੱਸਿਆ ਹੈ ਕਿ ਉਹ ਕਲੱਬ ਨੂੰ ਛੱਡ ਕੇ ਏਟਲੇਟਿਕੋ ਮੈਡਰਿਡ ਨਾਲ ਜੁੜਨਾ ਚਾਹੁੰਦੇ ਹਨ। ਇਸ ਗੱਲ ਦੀ ਜਾਣਕਾਰੀ ਫਰੈਂਚ ਚੈਂਪੀਅਨ ਪੀਐੱਸਜੀ ਦੇ ਖੇਡ ਡਾਇਰੈਕਰ ਲਿਓਨਾਰਡੋ ਨੇ ਦਿੱਤੀ। ਐਤਵਾਰ ਨੂੰ ਪੀਸੈੱਸਜੀ ਨੇ ਲਾਰੀਅੰਟ ਨੂੰ 1-0 ਨਾਲ ਹਰਾ ਕੇ ਫਰੈਂਚ ਕੱਪ ਦੇ ਆਖ਼ਰੀ-16 ਵਿਚ ਪ੍ਰਵੇਸ਼ ਕੀਤਾ। ਇਸ ਤੋਂ ਬਾਅਦ ਲਿਓਨਾਰਡੋ ਨੇ ਕਿਹਾ ਕਿ ਇਹ ਸੱਚ ਹੈ ਕਿ ਉਸ ਨੇ ਕਲੱਬ ਨੂੰ ਛੱਡਣ ਦੀ ਗੱਲ ਕਹੀ ਹੈ। ਅਸੀਂ ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਵੀ ਸੱਚ ਹੈ ਕਿ ਏਟਲੇਟਿਕੋ ਮੈਡਰਿਡ ਨੇ ਵੀ ਇਸ ਨੂੰ ਲੈ ਕੇ ਦਿਲਚਸਪੀ ਦਿਖਾਈ ਹੈ। ਕਵਾਨੀ ਨੇ ਪੀਐੱਸਜੀ ਲਈ ਰਿਕਾਰਡ 198 ਗੋਲ ਕੀਤੇ ਹਨ ਤੇ ਉਹ ਲੰਬੇ ਸਮੇਂ ਤੋਂ ਕਲੱਬ ਦੇ ਮੁੱਖ ਖਿਡਾਰੀਆਂ ਵਿਚ ਸ਼ਾਮਲ ਰਹੇ ਹਨ।