ਮੈਡਰਿਡ (ਰਾਇਟਰ) : ਰੀਅਲ ਮੈਡਰਿਡ ਦੇ ਸਟਾਰ ਸਟ੍ਰਾਈਕਰ ਈਡਨ ਹੈਜ਼ਾਰਡ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦਾ ਵਜ਼ਨ ਪੰਜ ਕਿਲੋਗ੍ਰਾਮ ਵਧ ਗਿਆ ਹੈ। ਚੇਲਸੀ ਨੂੰ ਛੱਡ ਕੇ ਸਪੈਨਿਸ਼ ਕਲੱਬ ਨਾਲ ਜੁੜੇ ਈਡਨ ਨੇ ਰੀਅਲ ਦੇ ਅਭਿਆਸ ਸੈਸ਼ਨ ਵਿਚ ਪੁੱਜ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦਾ ਵਜ਼ਨ ਵਧਿਆ ਹੋਇਆ ਦਿਖਾਈ ਦਿੱਤਾ। ਵਜ਼ਨ ਵਧਣ ਦੇ ਸਵਾਲ 'ਤੇ ਹੈਜ਼ਾਰਡ ਨੇ ਕਿਹਾ ਕਿ ਇਹ ਸੱਚ ਹੈ ਕਿ ਮੇਰਾ ਵਜ਼ਨ ਵਧ ਗਿਆ ਹੈ। ਮੈਂ ਝੂਠ ਨਹੀਂ ਬੋਲ ਸਕਦਾ। ਜੇ ਮੈਂ ਛੁੱਟੀ 'ਤੇ ਸੀ ਤਾਂ ਛੁੱਟੀ 'ਤੇ ਸੀ। ਮੈਂ ਇਨ੍ਹਾਂ ਗਰਮੀਆਂ ਵਿਚ ਪੰਜ ਕਿਲੋਗ੍ਰਾਮ ਆਪਣਾ ਵਜ਼ਨ ਵਧਾ ਲਿਆ ਹੈ। ਮੈਂ ਉਨ੍ਹਾਂ ਲੋਕਾਂ ਵਿਚ ਹਾਂ ਜਿਨ੍ਹਾਂ ਦਾ ਵਜ਼ਨ ਜਲਦੀ ਵਧ ਤੇ ਘਟ ਜਾਂਦਾ ਹੈ। ਹੈਜ਼ਾਰਡ ਪਿਛਲੇ ਦਿਨੀਂ ਸੱਟ ਦੀ ਮੁਸ਼ਕਲ ਕਾਰਨ ਪਰੇਸ਼ਾਨ ਰਹੇ ਹਨ।