ਮੈਡਰਿਡ (ਏਐੱਫਪੀ) : ਸਪੈਨਿਸ਼ ਕਲੱਬ ਰੀਅਲ ਮੈਡਰਿਡ ਦੇ ਮੈਨੇਜਰ ਜਿਨੇਦਿਨ ਜਿਦਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਿਛਲੇ ਦਿਨੀਂ ਇਕ ਮੋਟੀ ਰਕਮ ਵਿਚ ਕਲੱਬ ਨਾਲ ਜੁੜੇ ਈਡਨ ਹੈਜ਼ਾਰਡ ਨੇ ਫਿਟਨੈੱਸ ਜਾਂਚ ਪਾਸ ਕਰ ਲਈ ਹੈ ਤੇ ਉਹ ਸ਼ਨਿਚਰਵਾਰ ਨੂੰ ਲੇਵਾਂਤੇ ਖ਼ਿਲਾਫ਼ ਲਾ ਲੀਗਾ ਵਿਚ ਸ਼ੁਰੂਆਤ ਕਰਨਗੇ। ਜਿਦਾਨ ਨੇ ਕਿਹਾ ਕਿ ਸਾਰੇ ਹੈਜ਼ਾਰਡ ਨੂੰ ਖੇਡਦੇ ਦੇਖਣਾ ਚਾਹੁੰਦੇ ਹਨ। ਉਨ੍ਹਾਂ 'ਤੇ ਬਹੁਤ ਦਬਾਅ ਹੈ ਤੇ ਉਨ੍ਹਾਂ ਤੋਂ ਉਮੀਦਾਂ ਹਨ ਪਰ ਸਭ ਤੋਂ ਅਹਿਮ ਚੀਜ਼ ਇਹ ਹੈ ਕਿ ਉਹ ਤਿਆਰ ਹਨ। ਹੈਜ਼ਾਰਡ ਜੂਨ ਵਿਚ ਚੇਲਸੀ ਨੂੰ ਛੱਡ ਕੇ ਰੀਅਲ ਨਾਲ ਜੁੜੇ ਸਨ। ਓਧਰ ਲਾ ਲੀਗਾ ਵਿਚ ਹੀ ਸ਼ਨਿਚਰਵਾਰ ਨੂੰ ਇਕ ਹੋਰ ਅਹਿਮ ਮੁਕਾਬਲੇ ਵਿਚ ਵੇਲੇਂਸੀਆ ਦੀ ਟੀਮ ਮੌਜੂਦਾ ਚੈਂਪੀਅਨ ਬਾਰਸੀਲੋਨਾ ਨਾਲ ਭਿੜੇਗੀ ਜਿਸ ਨੂੰ ਆਉਣ ਵਾਲੇ ਦਿਨਾਂ ਵਿਚ ਚੈਂਪੀਅਨਜ਼ ਲੀਗ ਵਿਚ ਚੇਲਸੀ ਨਾਲ ਵੀ ਭਿੜਨਾ ਹੈ। ਉਥੇ ਅੰਕ ਸੂਚੀ ਵਿਚ ਚੋਟੀ 'ਤੇ ਕਾਬਜ ਏਟਲੇਟਿਕੋ ਮੈਡਰਿਡ ਨੇ ਰੀਅਲ ਸੋਸੀਏਦਾਦ ਨਾਲ ਭਿੜਨਾ ਹੈ।