ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਬੈਡਮਿੰਟਨ ਟੀਮ ਦੇ ਮੁੱਖ ਕੋਚ ਪੁਲੇਲਾ ਗੋਪੀਚੰਦ, ਸਨੂਕਰ ਅਤੇ ਬਿਲੀਅਰਡਜ਼ ਵਿਚ ਕਈ ਵਾਰ ਦੇ ਵਿਸ਼ਵ ਚੈਂਪੀਅਨ ਪੰਕਜ ਅਡਵਾਨੀ, ਸਾਬਕਾ ਹਾਕੀ ਕਪਤਾਨ ਧਨਰਾਜ ਪਿੱਲੇ ਨੇ ਕੋਵਿਡ-19 ਮਹਾਮਾਰੀ ਨਾਲ ਦੇਸ਼ ਦੀ ਲੜਾਈ ਵਿਚ ਮਦਦ ਕੀਤੀ।

ਗੋਪੀਚੰਦ ਨੇ 25 ਲੱਖ (15 ਲੱਖ ਪ੍ਰਧਾਨ ਮੰਤਰੀ ਰਾਹਤ ਕੋਸ਼ ਤੇ ਪੰਜ-ਪੰਜ ਲੱਖ ਰੁਪਏ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਸੂਬਿਆਂ ਨੂੰ) ਰੁਪਏ ਦਿੱਤੇ। ਅਡਵਾਨੀ ਤੇ ਪਿੱਲੇ ਨੇ ਪ੍ਰਧਾਨ ਮੰਤਰੀ ਰਾਹਤ ਕੋਸ਼ ਵਿਚ ਪੰਜ-ਪੰਜ ਲੱਖ ਰੁਪਏ ਦਿੱਤੇ। ਪਿੱਲੇ ਮਹਾਰਾਸ਼ਟਰ ਮੁੱਖ ਮੰਤਰੀ ਰਾਹਤ ਕੋਸ਼ ਵਿਚ ਤਿੰਨ ਲੱਖ ਰੁਪਏ ਦੇਣਗੇ ਜਦਕਿ ਸੁਨੀਲ ਸ਼ੈੱਟੀ ਫਾਊਂਡੇਸ਼ਨ ਵਿਚ ਦੋ ਲੱਖ ਰੁਪਏ ਦੇ ਰਹੇ ਹਨ।

ਆਈ ਲੀਗ ਵਿਚ ਹਿੱਸਾ ਲੈਣ ਵਾਲੇ ਫੁੱਟਬਾਲ ਕਲੱਬ ਮਿਨਰਵਾ ਪੰਜਾਬ ਨੇ ਵੀ ਪੰਜ ਲੱਖ ਰੁਪਏ ਦਾ ਯੋਗਦਾਨ ਦਿੱਤਾ। ਟੀਮ ਨੇ ਪ੍ਰਧਾਨ ਮੰਤਰੀ ਰਾਹਤ ਕੋਸ਼ ਵਿਚ ਦੋ ਲੱਖ ਜਦਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਸਰਕਾਰਾਂ ਨੂੰ ਇਕ-ਇਕ ਲੱਖ ਰੁਪਏ ਦਾ ਦਾਨ ਦਿੱਤਾ।