v> ਮੈਲਬੌਰਨ (ਏਪੀ) : ਆਸਟ੍ਰੇਲੀਅਨ ਓਪਨ 'ਚ ਰਿਕਾਰਡ ਨੌਵਾਂ ਖ਼ਿਤਾਬ ਜਿੱਤ ਕੇ ਆਪਣੇ ਕੁੱਲ ਗਰੈਂਡਸਲੈਮ ਖ਼ਿਤਾਬ ਦੀ ਗਿਣਤੀ 18 ਤਕ ਪਹੁੰਚਾਉਣ ਵਾਲੇ ਨੋਵਾਕ ਜੋਕੋਵਿਕ ਦਾ ਅਗਲਾ ਟੀਚਾ ਰੋਜ਼ਰ ਫੈਡਰਰ ਤੇ ਰਾਫੇਲ ਨਡਾਲ ਦੇ ਰਿਕਾਰਡ ਦੀ ਬਰਾਬਰੀ ਕਰਨਾ ਹੈ।

ਸਰਬੀਆ ਦੇ 33 ਸਾਲਾ ਜੋਕੋਵਿਕ ਦੇ ਮਨ 'ਚ ਫੈਡਰਰ ਤੇ ਨਡਾਲ ਪ੍ਰਤੀ ਬਹੁਤ ਸਨਮਾਨ ਹੈ ਜਿਨ੍ਹਾਂ ਨੇ ਪੁਰਸ਼ ਸਿੰਗਲਜ਼ 'ਚ 20-20 ਗਰੈਂਡਸਲੈਮ ਖ਼ਿਤਾਬ ਜਿੱਤੇ ਹਨ। ਜੋਕੋਵਿਕ ਉਨ੍ਹਾਂ ਦੀ ਬਰਾਬਰੀ ਕਰਨ ਤੋਂ ਦੋ ਖ਼ਿਤਾਬ ਦੂਰ ਹਨ ਪਰ ਉਹ ਇਹ ਵੀ ਜਾਣਦੇ ਹਨ ਕਿ ਇਹ ਦੋਵੇਂ ਦਿੱਗਜ਼ ਅਜੇ ਮੈਦਾਨ 'ਚ ਹਨ। ਜੋਕੋਵਿਕ ਨੇ ਕਿਹਾ, 'ਉਹ ਪਹਿਲਾਂ ਹੀ ਇਤਿਹਾਸ ਰਚ ਚੁੱਕੇ ਹਨ। ਉਨ੍ਹਾਂ ਸਾਡੀ ਖੇਡ 'ਚ ਛਾਪ ਛੱਡੀ ਹੈ। ਕੀ ਮੈਂ ਜ਼ਿਆਦਾ ਗਰੈਂਡਸਲੈਮ ਤੇ ਰਿਕਾਰਡ ਤੋੜਨ ਬਾਰੇ ਸੋਚਦਾ ਹਾਂ? ਪੱਕੇ ਤੌਰ 'ਤੇ ਮੈਂ ਅਜਿਹਾ ਸੋਚਦਾ ਹਾਂ। ਮੈਂ ਜਦੋਂ ਤਕ ਸੰਨਿਆਸ ਨਹੀਂ ਲੈਂਦਾ, ਮੇਰਾ ਧਿਆਨ ਤੇ ਮੇਰੀ ਊਰਜਾ ਵੱਧ ਤੋਂ ਵੱਧ ਗਰੈਂਡਸਲੈਮ ਖ਼ਿਤਾਬ ਜਿੱਤਣ 'ਤੇ ਹੀ ਰਹੇਗੀ।

Posted By: Susheel Khanna