ਵਿਆਨਾ : ਵਿਸ਼ਵ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਨੇ ਚਾਰ ਸੈੱਟ ਪੁਆਇੰਟ ਬਚਾਉਂਦੇ ਹੋਏ ਬੋਰਨਾ ਕੋਰਿਕ ਨੂੰ ਸਿੱਧੇ ਸੈੱਟਾਂ ਵਿਚ 7-6, 6-3 ਨਾਲ ਮਾਤ ਦੇ ਕੇ ਵਿਆਨਾ ਓਪਨ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਸਰਬੀਆ ਦੇ ਜੋਕੋਵਿਕ ਇਕ ਹੋਰ ਖ਼ਿਤਾਬੀ ਜਿੱਤ ਦਰਜ ਕਰਨ ਨਾਲ ਹੀ ਇਸ ਸਾਲ ਦਾ ਅੰਤ ਨੰਬਰ ਇਕ ਰੈਂਕਿੰਗ 'ਤੇ ਨਾਲ ਕਰ ਸਕਦੇ ਹਨ। ਜੇ ਉਹ ਅਜਿਹਾ ਨਾ ਕਰ ਸਕੇ ਤਾਂ ਸਪੈਨਿਸ਼ ਖਿਡਾਰੀ ਤੇ ਵਿਸ਼ਵ ਨੰਬਰ ਦੋ ਰਾਫੇਲ ਨਡਾਲ ਉਨ੍ਹਾਂ ਨੂੰ ਚੋਟੀ ਦੇ ਸਥਾਨ ਤੋਂ ਹਟਾ ਦੇਣਗੇ।