ਰੋਮ (ਏਪੀ) : ਸਰਬੀਆ ਦੇ ਦਿੱਗਜ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਨੇ ਇਟਾਲੀਅਨ ਓਪਨ ਖ਼ਿਤਾਬ ਜਿੱਤਣ ਤੋਂ ਬਾਅਦ ਵਿਸ਼ਵ ਰੈਂਕਿੰਗ ਵਿਚ ਨੰਬਰ ਇਕ 'ਤੇ ਰਹਿੰਦੇ ਹੋਏ 287ਵੇਂ ਹਫ਼ਤੇ ਵਿਚ ਪ੍ਰਵੇਸ਼ ਕਰ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਆਦਰਸ਼ ਅਮਰੀਕਾ ਦੇ ਪੀਟ ਸੈਮਪ੍ਰਰਾਸ ਨੂੰ ਪਿੱਛੇ ਛੱਡ ਦਿੱਤਾ। ਉਨ੍ਹਾਂ ਨੇ ਸੈਮਪ੍ਰਰਾਸ ਦੇ 286 ਹਫ਼ਤੇ ਨੰਬਰ ਇਕ 'ਤੇ ਰਹਿਣ ਦੇ ਕੀਰਤੀਮਾਨ ਨੂੰ ਪਿੱਛੇ ਛੱਡਿਆ। ਉਹ ਸੂਚੀ ਵਿਚ ਦੂਜੇ ਸਥਾਨ 'ਤੇ ਆ ਗਏ ਹਨ। ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਦੇ ਨਾਂ ਸਭ ਤੋਂ ਜ਼ਿਆਦਾ 310 ਹਫ਼ਤੇ ਤਕ ਨੰਬਰ ਇਕ 'ਤੇ ਰਹਿਣ ਦਾ ਰਿਕਾਰਡ ਹੈ।