ਮੈਲਬੌਰਨ : ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਕ ਆਸਟ੍ਰੇਲੀਅਨ ਓਪਨ ਫਾਈਨਲ ਵਿਚ ਉਤਰਨਗੇ ਤਾਂ ਉਨ੍ਹਾਂ ਦੀਆਂ ਨਜ਼ਰਾਂ ਮੈਲਬੌਰਨ ਪਾਰਕ 'ਤੇ ਨੌਵੇਂ ਤੇ ਕਰੀਅਰ ਦੇ 18ਵੇਂ ਗਰੈਂਡ ਸਲੈਮ 'ਤੇ ਲੱਗੀਆਂ ਹੋਣਗੀਆਂ ਜਦਕਿ ਉਨ੍ਹਾਂ ਦੇ ਵਿਰੋਧੀ ਡੇਨਿਲ ਮੇਦਵੇਦੇਵ ਪਹਿਲਾ ਖ਼ਿਤਾਬ ਜਿੱਤਣ ਦੀ ਕੋਸ਼ਿਸ਼ ਵਿਚ ਹਨ। ਜੋਕੋਵਿਕ ਤੋਂ ਜ਼ਿਆਦਾ ਗਰੈਂਡ ਸਲੈਮ ਮਰਦ ਟੈਨਿਸ ਵਿਚ ਰੋਜਰ ਫੈਡਰਰ ਤੇ ਰਾਫੇਲ ਨਡਾਲ ਨੇ ਜਿੱਤੇ ਹਨ ਜਿਨ੍ਹਾਂ ਦੇ ਨਾਂ 20 ਖ਼ਿਤਾਬ ਹਨ। ਮੇਦਵੇਦੇਵ ਯੂਐੱਸ ਓਪਨ ਫਾਈਨਲ ਹਾਰ ਗਏ ਸਨ ਤੇ ਇਸ ਵਾਰ ਉਹ ਪਹਿਲੇ ਗਰੈਂਡ ਸਲੈਮ ਖ਼ਿਤਾਬ ਨੂੰ ਜਿੱਤਣ ਵਿਚ ਕੋਈ ਕਸਰ ਬਾਕੀ ਨਹੀਂ ਰੱਖਣਾ ਚਾਹੁੰਦੇ। ਜੋਕੋਵਿਕ ਮਈ ਵਿਚ 34 ਸਾਲ ਦੇ ਹੋ ਗਏ ਤੇ ਉਹ 15 ਸਾਲ ਤੋਂ ਆਪਣਾ ਦਬਦਬਾ ਕਾਇਮ ਕਰਨ ਵਾਲੇ ਫੈਡਰਰ ਤੇ ਨਡਾਲ ਦੀ ਜਮਾਤ ਦੇ ਖਿਡਾਰੀ ਹਨ ਜਦਕਿ 25 ਸਾਲ ਦੇ ਮੇਦਵੇਦੇਵ ਵਿਸ਼ਵ ਟੈਨਿਸ ਦੇ ਸ਼ਾਨਦਾਰ ਖਿਡਾਰੀ ਹਨ। ਫੈਡਰਰ, ਨਡਾਲ ਤੇ ਜੋਕੋਵਿਕ ਨੇ ਮਿਲ ਕੇ ਪਿਛਲੇ15 ਵਿਚੋਂ 14 ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ। ਜੋਕੋਵਿਕ ਦਾ ਆਸਟ੍ਰੇਲੀਅਨ ਓਪਨ ਸੈਮੀਫਾਈਨਲ ਤੇ ਫਾਈਨਲ ਵਿਚ ਰਿਕਾਰਡ 17-0 ਦਾ ਰਿਹਾ ਹੈ। ਜੋਕੋਵਿਕ ਨੇ ਕਿਹਾ ਕਿ ਮੈਂ ਜਿੰਨੀ ਵਾਰ ਜਿੱਤਦਾ ਹਾਂ, ਓਨਾ ਹੀ ਅਗਲੀ ਵਾਰ ਬਿਹਤਰ ਪ੍ਰਦਸ਼ਨ ਦੀ ਪ੍ਰੇਰਣਾ ਮਿਲਦੀ ਹੈ।

Posted By: Susheel Khanna