ਪੈਰਿਸ (ਆਈਏਐੱਨਐੱਸ) : ਡਾਇਮੰਡ ਲੀਗ ਨੇ ਆਪਣੇ 2020 ਕੈਲੰਡਰ ਵਿਚ ਤਬਦੀਲੀ ਕੀਤੀ ਹੈ ਤੇ ਦੋ ਟੂਰਨਾਮੈਂਟਾਂ ਨੂੰ ਰੱਦ ਕਰ ਦਿੱਤਾ ਜਦਕਿ ਕੁਝ ਨੂੰ ਅੱਗੇ ਵਧਾ ਦਿੱਤਾ ਹੈ। ਛੇ ਸਤੰਬਰ ਨੂੰ ਹੋਣ ਵਾਲੀ ਮੀਟਿੰਗ ਦ ਪੈਰਿਸ ਨੂੰ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਪ੍ਰਬੰਧਕਾਂ ਮੁਤਾਬਕ ਵਿਸ਼ਵ ਪੱਧਰ ਦੇ ਇਸ ਟੂਰਨਾਮੈਂਟ ਨੂੰ ਕਰਵਾਉਣ ਦਾ ਸਮਾਂ ਨਹੀਂ ਹੈ ਕਿਉਂਕਿ ਫਰਾਂਸ ਦੀ ਸਰਕਾਰ ਨੇ ਵੱਡੇ ਟੂਰਨਾਮੈਂਟਾਂ 'ਤੇ ਪਾਬੰਦੀ ਲਾ ਰੱਖੀ ਹੈ। ਅਮਰੀਕਾ ਦੇ ਇਊਜੇਨੇ ਵਿਚ ਚਾਰ ਅਕਤੂਬਰ ਨੂੰ ਹੋਣ ਵਾਲੀ ਪ੍ਰਰੀਫੋਨਟਾਈਨ ਕਲਾਸਿਕ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਉਥੇ ਜ਼ਿਆਦਾ ਗਿਣਤੀ ਵਿਚ ਇਕੱਠ ਕਰਨ ਨੂੰ ਲੈ ਕੇ ਇਜਾਜ਼ਤ ਨਹੀਂ ਹੈ ਤੇ ਆਵਾਜਾਈ ਸਬੰਧੀ ਪਾਬੰਦੀਆਂ ਵੀ ਟੂਰਨਾਮੈਂਟ ਨੂੰ ਮੁਸ਼ਕਲ ਬਣਾ ਦੇਣਗੀਆਂ। ਉਥੇ ਬਰਤਾਨੀਆ ਵਿਚ 16 ਅਗਸਤ ਨੂੰ ਹੋਣ ਵਾਲੀ ਮੁਲਰ ਗ੍ਰਾਂ. ਪਿ੍. ਤੈਅ ਤਰੀਕ 'ਤੇ ਨਹੀਂ ਹੋਵੇਗੀ। ਸਥਾਨਕ ਪ੍ਰਬੰਧਕਾਂ ਨੇ ਇਸ ਲਈ 12 ਸਤੰਬਰ ਨਵੀਂ ਤਰੀਕ ਤੈਅ ਕੀਤੀ ਹੈ, ਹਾਲਾਂਕਿ ਉਹ ਇਸ ਸਮੇਂ ਇਸ ਦੀ ਪੁਸ਼ਟੀ ਕਰਨ ਵਿਚ ਅਸਮਰੱਥ ਹੈ।