ਜੇਐੱਨਐੱਨ, ਨਵੀਂ ਦਿੱਲੀ : ਦੋ ਸਾਲ ਪਹਿਲਾਂ ਦਿੱਲੀ ਮੈਡੀਕਲ ਐਸੋਸੀਏਸ਼ਨ ਨੇ ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਨੂੰ ਪੱਤਰ ਲਿਖ ਕੇ ਪ੍ਰਦੂਸ਼ਣ ਦੀ ਸਥਿਤੀ ਵਿਚ ਇਹ ਮੈਚ ਨਹੀਂ ਕਰਵਾਉਣ ਨੂੰ ਕਿਹਾ ਸੀ। ਇਸ ਤੋਂ ਬਾਅਦ ਬੀਸੀਸੀਆਈ ਨੇ ਕਿਹਾ ਸੀ ਕਿ ਅਸੀਂ ਇਸ ਨੂੰ ਲੈ ਕੇ ਨੀਤੀ ਬਣਵਾਂਗੇ, ਜਿਸ ਨਾਲ ਪ੍ਰਦੂਸ਼ਣ ਦੇ ਸਮੇਂ ਖਿਡਾਰੀਆਂ ਨੂੰ ਮੈਦਾਨ ਵਿਚ ਨਹੀਂ ਉਤਰਨਾ ਪਿਆ ਪਰ ਵਿਨੋਦ ਰਾਏ ਦੀ ਅਗਵਾਈ ਵਾਲੀ ਸੀਓਏ ਨੇ ਇਸ ਨੂੰ ਲੈ ਕੇ ਕੁਝ ਨਹੀਂ ਕੀਤਾ ਅਤੇ ਬੀਸੀਸੀਆਈ ਤੋਂ ਵਿਦਾ ਹੋ ਗਈ। ਹੁਣ ਸੌਰਵ ਗਾਂਗੁਲੀ ਦੀ ਅਗਵਾਈ ਵਾਲੇ ਬੋਰਡ ਨੂੰ ਇਸ ਦਿਸ਼ਾ ਵਿਚ ਕੰਮ ਕਰਨਾ ਹੋਵੇਗਾ। ਭਾਰਤ ਤੇ ਬੰਗਲਾਦੇਸ਼ ਵਿਚਕਾਰ ਐਤਵਾਰ ਨੂੰ ਅਰੁਣ ਜੇਤਲੀ ਸਟੇਡੀਅਮ ਵਿਚ ਪਹਿਲਾ ਟੀ-20 ਮੁਕਾਬਲਾ ਖੇਡਿਆ ਜਾਵੇਗਾ।

ਹਵਾ ਪ੍ਰਦੂਸ਼ਣ ਕਾਰਨ ਕਈ ਵਾਤਾਵਰਣ ਮਾਹਿਰਾਂ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਮੈਚ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ ਅਤੇ ਇਸ ਨੂੰ ਦਿੱਲੀ ਦੀ ਥਾਂ ਕਿਤੇ ਹੋਰ ਕਰਵਾਉਣ ਦੀ ਮੰਗ ਕੀਤੀ ਸੀ। ਬੀਸੀਸੀਆਈ ਦੇ ਇਕ ਸਾਬਕਾ ਅਹੁਦੇਦਾਰ ਨੇ ਕਿਹਾ ਕਿ 2017 ਵਿਚ ਦਸੰਬਰ ਵਿਚ ਭਾਰਤ ਤੇ ਸ੍ਰੀਲੰਕਾ ਵਿਚਕਾਰ ਤੱਤਕਾਲੀਨ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਵਿਚ ਟੈਸਟ ਮੈਚ ਹੋਇਆ ਸੀ ਅਤੇ ਉਸ ਦੌਰਾਨ ਹੀ ਦਿੱਲੀ ਮੈਡੀਕਲ ਐਸੋਸੀਏਸ਼ਨ ਤੋਂ ਇਲਾਵਾ ਕਈ ਡਾਕਟਰਾਂ ਨੇ ਬੀਸੀਸੀਆਈ ਨੂੰ ਈਮੇਲ ਲਿਖ ਕੇ ਸਥਿਤੀ ਤੋਂ ਜਾਣੂ ਕਰਵਾਇਆ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਅਜਿਹੀਆਂ ਸਥਿਤੀਆਂ ਵਿਚ ਦਿੱਲੀ ਵਿਚ ਮੈਚ ਖੇਡਣਾ ਖਿਡਾਰੀਆਂ ਲਈ ਹਾਨੀਕਾਰਕ ਹੈ। ਉਸ ਸਮੇਂ ਸੀਓਏ ਹੀ ਬੀਸੀਸੀਆਈ ਦਾ ਪ੍ਰਸ਼ਾਸਨ ਦੇਖ ਰਿਹਾ ਸੀ ਅਤੇ ਬਦਕਿਸਮਤੀ ਨਾਲ ਉਨ੍ਹਾਂ ਇਸ ਦਿਸ਼ਾ ਵਿਚ ਕੋਈ ਕੰਮ ਨਹੀਂ ਕੀਤਾ ਅਤੇ ਅਜਿਹੇ ਹੀ ਸਮੇਂ ਦਿੱਲੀ ਤੇ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਨੂੰ ਮੈਚ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ ਜਦ ਦੇਸ਼ ਦੀ ਰਾਜਧਾਨੀ ਵਿਚ ਪ੍ਰਦੂਸ਼ਣ ਜ਼ੋਰਾਂ 'ਤੇ ਹੈ। ਨਿਸ਼ਚਿਤ ਤੌਰ 'ਤੇ ਇਹ ਇਕ ਵੱਡੀ ਭੁੱਲ ਹੈ ਅਤੇ ਹੁਣ ਸਥਿਤੀਆਂ ਅਜਿਹੀਆਂ ਹਨ ਕਿ ਅਸੀਂ ਮੈਚ ਨੂੰ ਕਿਤੇ ਬਦਲ ਵੀ ਨਹੀਂ ਸਕਦੇ। ਇਹ ਸਿਰਫ਼ ਮੈਚ ਖੇਡਣ ਵਾਲੇ ਖਿਡਾਰੀਆਂ ਲਈ ਹੀ ਪਰੇਸ਼ਾਨੀ ਦਾ ਕਾਰਨ ਨਹੀਂ ਹੈ ਬਲਕਿ ਹਜ਼ਾਰਾਂ ਦਰਸ਼ਕ ਜੋ ਇਥੇ ਮੈਚ ਦੇਖਣ ਆਉਣਗੇ ਉਨ੍ਹਾਂ ਲਈ ਵੀ ਹਾਨੀਕਾਰਕ ਹੈ। ਦੀਵਾਲੀ ਵਿਚ ਪਟਾਕੇ ਜਲਾਉਣ ਅਤੇ ਹਰਿਆਣਾ-ਪੰਜਾਬ ਵਿਚ ਪਰਾਲੀ ਸਾੜੇ ਜਾਣ ਤੋਂ ਬਾਅਦ ਦਿੱਲੀ ਵਿਚ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ ਪੁੱਜ ਗਿਆ ਹੈ।

ਅਭਿਆਸ ਦੇ ਸਮੇਂ ਮਾਸਕ ਪਹਿਨੇ ਨਜ਼ਰ ਆਏ ਲਿਟਨ ਦਾਸ

ਰੋਹਿਤ ਨੂੰ ਦਿੱਲੀ ਦੇ ਪ੍ਰਦੂਸ਼ਣ ਤੋਂ ਕੋਈ ਦਿੱਕਤ ਨਹੀਂ

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦੀ ਹਵਾ ਇਸ ਸਮੇਂ ਗੰਧਲੀ ਹੋ ਚੁੱਕੀ ਤੇ ਵੀਰਵਾਰ ਨੂੰ ਫਿਰੋਜ਼ਸ਼ਾਹ ਕੋਟਲਾ ਵਿਚ ਬੰਗਲਾਦੇਸ਼ ਦੇ ਪਹਿਲੇ ਅਭਿਆਸ ਸੈਸ਼ਨ ਵਿਚ ਉਨ੍ਹਾਂ ਦੇ ਬੱਲੇਬਾਜ਼ ਲਿਟਨ ਦਾਸ ਨੂੰ ਮਾਸਕ ਪਹਿਨ ਕੇ ਅਭਿਆਸ ਕਰਦੇ ਦੇਖਿਆ ਗਿਆ ਪਰ ਭਾਰਤੀ ਟੀਮ ਦੇ ਮੌਜੂਦਾ ਟੀ-20 ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਤਿੰਨ ਨਵੰਬਰ ਨੂੰ ਬੰਗਲਾਦੇਸ਼ ਖਿਲਾਫ਼ ਹੋਣ ਵਾਲੇ ਟੀ-20 ਮੁਕਾਬਲੇ ਵਿਚ ਹਵਾ ਪ੍ਰਦੂਸ਼ਣ ਕੋਈ ਸਮੱਸਿਆ ਖੜ੍ਹੀ ਕਰੇਗਾ।

ਰੋਹਿਤ ਨੇ ਕਿਹਾ ਕਿ ਮੈਂ ਅਜੇ ਆਇਆ ਹਾਂ ਅਤੇ ਮੇਰੇ ਕੋਲ ਸਮੀਖਿਆ ਕਰਨ ਦਾ ਸਮਾਂ ਨਹੀਂ ਹੈ। ਜਿਥੇ ਤਕ ਮੈਨੂੰ ਪਤਾ ਹੈ ਕਿ ਇਹ ਮੁਕਾਬਲਾ ਤਿੰਨ ਨਵੰਬਰ ਨੂੰ ਖੇਡਿਆ ਜਾਵੇਗਾ ਅਤੇ ਅਸੀਂ ਖੇਡ ਰਹੇ ਹਾਂ। ਰੋਹਿਤ ਨੇ ਕਿਹਾ ਕਿ ਜਦ ਅਸੀਂ ਸ੍ਰੀਲੰਕਾ ਖਿਲਾਫ਼ ਇਥੇ ਟੈਸਟ ਮੈਚ ਖੇਡਿਆ ਸੀ ਤਾਂ ਸਾਨੂੰ ਕੋਈ ਦਿੱਕਤ ਨਹੀਂ ਹੋਈ ਸੀ। ਮੈਨੂੰ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਈ ਸੀ। ਰੋਹਿਤ 2017 ਵਿਚ ਖੇਡੇ ਗਏ ਟੈਸਟ ਦੀ ਗੱਲ ਕਰ ਰਹੇ ਸਨ, ਜਿਥੇ ਸ੍ਰੀਲੰਕਾ ਦੇ ਕ੍ਰਿਕਟਰਾਂ ਨੇ ਮਾਸਕ ਪਾ ਕੇ ਮੈਚ ਖੇਡਿਆ ਸੀ। ਹਵਾ ਕਾਫੀ ਪ੍ਰਦੂਸ਼ਿਤ ਹੋਣ ਕਾਰਨ 20 ਮਿੰਟ ਤਕ ਖੇਡ ਵੀ ਰੋਕ ਦਿੱਤੀ ਗਈ ਸੀ। ਵੀਰਵਾਰ ਨੂੰ ਬੰਗਲਾਦੇਸ਼ ਦੇ ਪਹਿਲੇ ਅਭਿਆਸ ਸੈਸ਼ਨ ਵਿਚ ਲਿਟਨ ਨੇ 10 ਮਿੰਟ ਤਕ ਮਾਸਕ ਪਹਿਨੀ ਰੱਖਿਆ। ਸਟੇਡੀਅਮ ਵਿਚ ਧੂੰਏਂ ਦੀ ਹਲਕੀ ਪਰਤ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਸੀ। ਲਿਟਨ ਜਦ ਬੱਲੇਬਾਜ਼ੀ ਕਰ ਰਹੇ ਸਨ, ਉਦੋਂ ਉਨ੍ਹਾਂ ਨੇ ਕੋਈ ਮਾਸਕ ਨਹੀਂ ਪਹਿਨਿਆ ਸੀ।

ਬੰਗਲਾਦੇਸ਼ ਕੋਲ ਭਾਰਤ ਨੂੰ ਹਰਾਉਣਾ ਦਾ ਚੰਗਾ ਮੌਕਾ : ਲਕਸ਼ਮਣ

ਮੁੰਬਈ : ਭਾਰਤ ਦੇ ਸਾਬਕਾ ਬੱਲੇਬਾਜ਼ ਵੀਵੀਐੱਸ ਲਕਸ਼ਮਣ ਨੇ ਵੀਰਵਾਰ ਨੂੰ ਕਿਹਾ ਕਿ ਬੰਗਲਾਦੇਸ਼ ਕੋਲ ਆਪਣੀ ਮਜ਼ਬੂਤ ਬੱਲੇਬਾਜ਼ੀ ਦੀ ਬਦੌਲਤ ਐਤਵਾਰ ਤੋਂ ਸ਼ੁਰੂ ਹੋਣ ਵਾਲੀ ਟੀ-20 ਲੜੀ ਵਿਚ ਭਾਰਤ ਨੂੰ ਹਰਾਉਣਾ ਦਾ ਸ਼ਾਨਦਾਰ ਮੌਕਾ ਹੈ। ਲੜੀ ਦਾ ਸ਼ੁਰੂਆਤੀ ਮੈਚ ਦਿੱਲੀ ਵਿਚ ਖੇਡਿਆ ਜਾਵੇਗਾ, ਜਿਸ ਤੋਂ ਬਾਅਦ ਰਾਜਕੋਟ ਵਿਚ ਸੱਤ ਨਵੰਬਰ ਨੂੰ ਅਤੇ ਨਾਗਪੁਰ ਵਿਚ 10 ਨਵੰਬਰ ਨੂੰ ਮੈਚ ਹੋਣਗੇ। ਟੀ-20 ਲੜੀ ਤੋਂ ਬਾਅਦ ਦੋ ਮੈਚਾਂ ਦੀ ਟੈਸਟ ਲੜੀ ਹੋਵੇਗੀ, ਜਿਸ ਵਿਚ ਈਡਨ ਗਾਰਡਨ ਵਿਚ ਮੇਜ਼ਬਾਨ ਭਾਰਤ 22 ਨਵੰਬਰ ਤੋਂ ਗੁਲਾਬੀ ਗੇਂਦ ਨਾਲ ਇਤਿਹਾਸਕ ਡੇ-ਨਾਈਟ ਮੈਚ ਖੇਡੇਗਾ। ਲਕਸ਼ਮਣ ਨੇ ਕਿਹਾ ਕਿ ਬੰਗਲਾਦੇਸ਼ ਲਈ ਇਹ ਭਾਰਤ ਨੂੰ ਉਸ ਦੀ ਜ਼ਮੀਨ 'ਤੇ ਹਰਾਉਣ ਦਾ ਸਰਵਉੱਚ ਮੌਕਾ ਹੈ, ਕਿਉਂਕਿ ਉਨ੍ਹਾਂ ਦਾ ਬੱਲੇਬਾਜ਼ੀ ਲਾਈਨ-ਅੱਪ ਕਾਫੀ ਮਜ਼ਬੂਤ ਹੈ। ਹਾਲਾਂਕਿ ਉਨ੍ਹਾਂ ਦੇ ਗੇਂਦਬਾਜ਼ੀ ਵਿਭਾਗ 'ਚ ਦਬਾਅ ਸਭ ਤੋਂ ਜ਼ਿਆਦਾ ਮੁਸਤਫਿਜੁਰ ਰਹਿਮਾਨ 'ਤੇ ਹੋਵੇਗਾ, ਕਿਉਂਕਿ ਟੀਮ ਵਿਚ ਸਪਿੰਨਰਾਂ ਦੀ ਤੁਲਨਾ 'ਚ ਤੇਜ਼ ਗੇਂਦਬਾਜ਼ੀ ਲਾਈਨ-ਅੱਪ ਥੋੜ੍ਹਾ ਤਜਰਬੇਕਾਰ ਲੱਗਦਾ ਹੈ। ਉਨ੍ਹਾਂ ਨੇ ਕਿਹਾ ਕਿ ਮੁਸਤਫਿਜਪੁਰ ਨੂੰ ਅਹਿਮ ਭੂਮਿਕਾ ਨਿਭਾਉਣ ਹੋਵੇਗੀ ਤੇ ਨਵੀਂ ਗੇਂਦ ਨਾਲ ਛੇਤੀ ਵਿਕਟਾਂ ਲੈਣੀਆਂ ਹੋਣਗੀਆਂ। ਟੀਮ ਵਿਚ ਵਿਰਾਟ ਕੋਹਲੀ ਨਹੀਂ ਹੈ ਤਾਂ ਮੱਧਕ੍ਰਮ ਵਿਚ ਥੋੜ੍ਹਾ ਤਜਰਬਾ ਘੱਟ ਹੋਵੇਗਾ। ਲਕਸ਼ਮਣ ਨੇ ਕਿਹਾ ਟੀਮ ਇੰਡੀਆ ਵਿਚ ਹੁਣ ਸਮੇਂ ਨੌਜਵਾਨਾਂ ਲਈ ਜ਼ਿੰਮੇਵਾਰੀ ਨਿਭਾ ਕੇ ਮੈਚ ਜਿੱਤਣ ਤੋਂ ਬਾਅਦ ਭਾਰਤ ਲਈ ਲੜੀ ਜਿੱਤਣ ਦਾ ਹੈ।

ਉਨ੍ਹਾਂ ਨੇ ਕਿਹਾ ਕਿ ਵਾਸ਼ਿੰਗਟਨ ਸੁੰਦਰ ਅਤੇ ਯੁਜਵਿੰਦਰਾ ਸਿੰਘ ਚਹਿਲ ਭਾਰਤ ਗੇਂਦਬਾਜ਼ੀ ਵਿਭਾਗ ਲਈ ਅਹਿਮ ਹੋਣਗੇ, ਕਿਉਂਕਿ ਜਿਥੇ ਮੈਚ ਖੇਡੇ ਜਾਣੇ ਹਨ ਉਹ ਸਥਾਨ ਸਪਿੰਨਰਾਂ ਲਈ ਠੀਕ ਹੈ। ਇਸ ਗੇਂਦਬਾਜ਼ੀ ਲਾਈਨਅੱਪ ਵਿਚ ਇੰਨਾ ਤਜਰਬਾ ਨਹੀਂ ਹੈ, ਇਸ ਲਈ ਮੈਨੂੰ ਲੱਗਦਾ ਹੈ ਕਿ ਯੁਜਵਿੰਦਰਾ ਤਿੰਨੇ ਮੈਚ ਵਿਚ ਖੇਡਣਗੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਹੋਰ ਨੌਜਵਾਨ ਖਿਡਾਰੀਆਂ ਵਰਗੇ ਕਰੁਣਾਲ ਪਾਂਡਿਆ ਲਈ ਵੀ ਔਖੇ ਓਵਰਾਂ ਵਿਚ ਬਿਹਤਰ ਕਰ ਕੇ ਮੈਚ ਜਿੱਤਣ ਦਾ ਇਹ ਚੰਗਾ ਮੌਕਾ ਹੋਵੇਗਾ। ਲਕਸ਼ਮਣ ਨੇ ਲੜੀ ਵਿਚ ਨਤੀਜੇ ਬਾਰੇ ਵਿਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ 2-1 ਨਾਲ ਭਾਰਤ ਦੇ ਪੱਖ ਵਿਚ ਹੋਵੇਗਾ। ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਚੰਗੀ ਫਾਰਮ ਵਿਚ ਹਨ ਅਤੇ ਸ਼ਿਖਰ ਧਵਨ ਵੀ ਖ਼ੁਦ ਨੂੰ ਸਥਾਪਤ ਕਰਨ ਵਿਚ ਲੱਗੇ ਹੋਏ ਹਨ, ਇਸ ਲਈ ਮੈਂ ਇਸ ਲੜੀ ਨੂੰ ਜਿੱਤਣ ਲਈ ਭਾਰਤੀ ਬੱਲੇਬਾਜ਼ੀ ਦਾ ਸਮਰਥਨ ਕਰ ਰਿਹਾ ਹਾਂ।