ਨਵੀਂ ਦਿੱਲੀ : ਦੀਪਾ ਮਲਿਕ ਭਾਰਤ ਦੀ ਅਜਿਹੀ ਪੈਰਾ ਅਥਲੀਟ ਹੈ, ਜਿਨ੍ਹਾਂ ਨੇ ਵਿਸ਼ਵ ਪੱਧਰ 'ਤੇ ਕਈ ਤਮਗੇ ਜਿੱਤ ਕੇ ਪਹਿਲੀ ਭਾਰਤੀ ਮਹਿਲਾ ਖਿਡਾਰੀ ਹੋਣ ਦਾ ਗੌਰਵ ਹਾਸਲ ਹੈ। ਉਨ੍ਹਾਂ ਨੂੰ ਹੁਣ ਦੇਸ਼ ਦੇ ਸਰਵਉੱਚ ਖੇਡ ਐਵਾਰਡ ਖੇਲ ਰਤਨ ਨਾਲ ਨਵਾਜਿਆ ਜਾਵੇਗਾ। ਲਗਭਗ ਦੋ ਦਹਾਕੇ ਪਹਿਲਾਂ ਬਿਸਤਰ ਤੋਂ ਉੱਠ ਕੇ ਖੇਡ ਮੈਦਾਨ 'ਤੇ ਪੁੱਜੀ ਅਤੇ ਦੇਸ਼ ਨੂੰ ਪੈਰਾ ਕਾਮਨਵੈੱਲਥ ਤੋਂ ਲੈ ਕੇ ਏਸ਼ੀਅਨ ਖੇਡ, ਵਿਸ਼ਵ ਚੈਂਪੀਅਨਸ਼ਿਪ ਅਤੇ ਰਿਓ ਪੈਰਾਲੰਪਿਕ 'ਚ ਤਮਗੇ ਦਿਵਾਏ। ਉਨ੍ਹਾਂ ਦੇ ਇਸ ਸਫ਼ਰ ਨੂੰ ਲੈ ਕੇ ਅਨਿਲ ਭਾਰਦਵਾਜ ਨੇ ਦੀਪਾ ਮਲਿਕ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼

ਅਰਜੁਨ ਤੇ ਪਦਮਸ਼੍ਰੀ ਐਵਾਰਡ ਤੋਂ ਬਾਅਦ ਤੁਹਾਨੂੰ ਖੇਲ ਰਤਨ ਨਾਲ ਨਵਾਜਿਆ ਜਾ ਰਿਹਾ ਹੈ। ਤਿੰਨ ਵੱਡੇ ਸਨਮਾਨ ਲੈ ਕੇ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ?

ਬਹੁਤ ਲੰਬਾ ਸਫ਼ਰ ਰਿਹਾ ਅਤੇ ਬਹੁਤ ਖ਼ੁਸ਼ ਹਾਂ। ਅੱਜ ਇਕ ਯਾਤਰਾ ਪੂਰੀ ਹੋਣ ਵਰਗਾ ਅਹਿਸਾਸ ਹੋ ਰਿਹਾ ਹੈ। ਸਾਲ 1999 ਤੋਂ ਸੰਘਰਸ਼ ਸ਼ੁਰੂ ਹੋਇਆ ਸੀ ਅਤੇ ਅੱਜ 49 ਸਾਲ ਦੀ ਉਮਰ ਵਿਚ ਖੇਡ ਰਤਨ ਦਾ ਸਨਮਾਨ ਮਿਲ ਰਿਹਾ ਹੈ।

ਤੁਹਾਡਾ ਅੱਧਾ ਸਰੀਰ ਅਧਰੰਗ ਦੀ ਲਪੇਟ 'ਚ ਆ ਗਿਆ ਅਤੇ ਉਸ ਤੋਂ ਬਾਅਦ ਤੁਸੀਂ ਖੇਡਾਂ ਵਿਚ ਆਏ। ਤੁਸੀਂ ਕਿਸ ਤੋਂ ਪ੍ਰਰੇਰਿਤ ਹੋ ਕੇ ਇਹ ਸਫ਼ਰ ਤੈਅ ਕੀਤਾ?

ਗੱਲ ਸਾਲ 2000 ਦੇ ਨੇੜੇ ਦੀ ਹੈ। ਉਨ੍ਹਾਂ ਦਿਨਾਂ ਵਿਚ ਮੈਂ ਮਹਾਂਰਾਸ਼ਟਰ ਦੇ ਅਹਿਮ ਦਨਗਰ ਵਿਚ ਰਹਿੰਦੀ ਸੀ ਅਤੇ ਉਥੇ 'ਤੇ ਛੋਟਾ ਜਿਹਾ ਰੈਸਟੋਂਰੈਂਟ ਚਲਾਉਂਦੀ ਸੀ। ਉਥੇ ਸਾਰਿਆਂ ਨੂੰ ਪਤਾ ਸੀ ਕਿ ਮੈਂ ਦਿਵਿਆਂਗ ਹਾਂ। ਇਕ ਦਿਨ ਵਿਲਾਸ ਡੋਨੇ ਨਾਂ ਦਾ ਇਕ ਵਿਅਕਤੀ ਰੈਸਟੋਰੈਂਟ ਵਿਚ ਆਇਆ ਅਤੇ ਉਨ੍ਹਾਂ ਨੇ ਮੈਨੂੰ ਖੇਡਾਂ ਵਿਚ ਆਉਣ ਲਈ ਪ੍ਰਰੇਰਿਤ ਕੀਤਾ। ਉਹ ਖੁਦ ਪੈਰਾ ਪਾਵਰ ਲਿਫਟਰ ਸਨ। ਉਨ੍ਹਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਅਤੇ ਪ੍ਰਰੇਰਿਤ ਕੀਤਾ, ਜਿਸ ਤੋਂ ਬਾਅਦ ਮੈਂ ਮੈਦਾਨ ਵਿਚ ਆਈ। ਰਾਸ਼ਟਰੀ ਪੱਧਰ 'ਤੇ ਮਹਾਰਾਸ਼ਟਰ ਲਈ ਤਮਗਾ ਜਿੱਤਿਆ, ਤਾਂ ਸਾਲ 2009 ਵਿਚ ਮਹਾਰਾਸ਼ਟਰ ਸਰਕਾਰ ਨੇ ਸ਼ਿਵ ਛਤਰਪਤੀ ਐਵਾਰਡ ਨਾਲ ਸਨਮਾਨਿਤ ਕੀਤਾ। ਇਹ ਮੇਰਾ ਪਹਿਲਾਂ ਐਵਾਰਡ ਸੀ, ਜਿਸ ਨੂੰ ਲੈ ਕੇ ਬਹੁਤ ਖ਼ੁਸ਼ੀ ਮਹਿਸੂਸ ਹੋਈ। ਇਸ ਐਵਾਰਡ ਨੇ ਮੈਨੂੰ ਬਹੁਤ ਕੁਝ ਪਾਉਣ ਦੀ ਭੁੱਖ ਜਗਾ ਦਿੱਤੀ।

ਤੁਹਾਡਾ ਜੀਵਨ ਸੁਖ ਅਤੇ ਦੁਖ ਨਾਲ ਭਰਿਆ ਰਿਹਾ ਪਰ ਕਿਸ ਦਿਨ ਨੂੰ ਆਪਣੇ ਲਈ ਸਭ ਤੋਂ ਵੱਡਾ ਮੰਨਦੇ ਹੋ?

ਸਹੀ ਕਿਹਾ, ਜੀਵਨ ਵਿਚ ਦੁਖ ਆਏ ਤਾਂ ਸੁਖ ਵੀ ਬਹੁਤ ਆਏ ਅਤੇ ਮੇਰੇ ਜੀਵਨ ਦਾ ਸਭ ਤੋਂ ਵੱਡਾ ਦਿਨ ਉਸ ਦਿਨ ਆਇਆ, ਜਦ ਮੈਂ ਰਿਓ ਪੈਰਾਲੰਪਿਕ 2016 ਵਿਚ ਤਮਗਾ ਜਿੱਤਿਆ। ਇਹ ਦਿਨ ਮੇਰੇ ਤੇ ਪਰਿਵਾਰ ਲਈ ਵੱਡਾ ਦਿਨ ਸੀ।

ਇਸ ਖੇਤਰ ਵਿਚ ਔਕੜਾਂ ਵੀ ਬਹੁਤ ਆਈਆਂ ਹੋਣਗੀਆਂ?

ਉਨ੍ਹਾਂ ਦਿਨਾਂ 'ਚ ਭਾਰਤ ਵਿਚ ਦਿਵਿਆਂਗ ਹੋਣਾ ਆਪਣੇ ਆਪ ਵਿਚ ਇਕ ਔਕੜ ਸੀ। ਭਾਰਤ ਵਿਚ ਦਿਵਿਆਂਗ ਖਿਡਾਰੀ ਲਈ ਅੱਜ ਕੁਝ ਸਹੂਲਤਾਂ ਮਿਲ ਰਹੀਆਂ ਹਨ। ਮੋਦੀ ਸਰਕਾਰ ਦੇ ਧਿਆਨ ਦੇਣ ਤੋਂ ਬਾਅਦ ਸਹੂਲਤਾਂ ਵਧੀਆਂ ਹਨ। ਇਕ ਸਮਾਂ ਸੀ ਜਦ ਦਿਵਿਆਂਗ ਖਿਡਾਰੀ ਨੂੰ ਕੋਈ ਨਹੀਂ ਪੁੱਛਦਾ ਸੀ। ਦਿਵਿਆਂਗ ਖਿਡਾਰੀ ਸਹੂਲਤਾਂ ਦੀ ਕਮੀ ਵਿਚ ਦੋ-ਤਿੰਨ ਸਾਲ ਤਕ ਇਕ ਖੇਡ ਮੁਕਾਬਲੇ ਦੀ ਸਿਖਲਾਈ ਲੈਂਦਾ ਅਤੇ ਬਾਅਦ ਵਿਚ ਸੂਚਨਾ ਮਿਲੀ ਕਿ ਇਹ ਮਿਲਦੀ ਕਿ ਇਹ ਖੇਡ ਮੁਕਾਬਲਾ ਏਸ਼ੀਅਨ ਜਾਂ ਓਲੰਪਿਕ ਖੇਡਾਂ ਵਿਚ ਸ਼ਾਮਲ ਨਹੀਂ ਹੈ। ਫਿਰ ਖਿਡਾਰੀ ਦੂਜੇ ਖੇਡ ਮੁਕਾਬਲੇ ਲਈ ਤਿਆਰੀ ਕਰਦਾ, ਇਸ ਲਈ ਤੁਸੀਂ ਦੇਖਿਆ ਹੋਵੇਗਾ ਕਿ ਮੈਂ ਅੰਤਰਰਾਸ਼ਟਰੀ ਪੱਧਰ 'ਤੇ ਵੱਖ-ਵੱਖ ਖੇਡ ਮੁਕਾਬਲੇ ਵਿਚ ਤਮਗੇ ਜਿੱਤੇ ਹਨ। ਮੇਰੇ ਲਈ ਸਭ ਤੋਂ ਵੱਡੀ ਔਕੜ ਰਹੀ ਕਿ ਮੈਂ ਆਪਣੇ ਬੱਚਿਆਂ ਦੀ ਉਮਰ ਦੇ ਅਥਲੀਟਾਂ ਦੇ ਨਾਲ ਸਿਖਲਾਈ ਲੈਂਦੀ ਸੀ। ਇਸ ਦੌਰਾਨ ਬੱਚਿਆਂ ਦਾ ਬਹੁਤ ਸਹਿਯੋਗ ਮਿਲਿਆ।