ਨਵੀਂ ਦਿੱਲੀ (ਜੇਐੱਨਐੱਨ) : ਪੈਰਾ ਉਲੰਪਿਕ ਵਿਚ ਸਿਲਵਰ ਮੈਡਲ ਜੇਤੂ ਦੀਪਾ ਮਲਿਕ ਨੂੰ ਏਸ਼ੀਅਨ ਤੇ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਭਲਵਾਨ ਬਜਰੰਗ ਪੂਨੀਆ ਨਾਲ ਸ਼ਨਿਚਰਵਾਰ ਨੂੰ ਦੇਸ਼ ਦੇ ਸਰਬੋਤਮ ਖੇਡ ਪੁਰਸਕਾਰ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਰੀਓ ਪੈਰਾ ਉਲੰਪਿਕ ਦੇ ਗੋਲਾ ਸੁੱਟ ਮੁਕਾਬਲੇ ਵਿਚ ਐੱਫ 53 ਵਰਗ ਵਿਚ ਸਿਲਵਰ ਮੈਡਲ ਜਿੱਤਣ ਵਾਲੀ 48 ਸਾਲਾ ਹਰਿਆਣਾ ਦੀ ਦੀਪਾ ਦਾ ਨਾਂ 12 ਮੈਂਬਰੀ ਕਮੇਟੀ ਨੇ ਦੋ ਦਿਨਾ ਮੀਟਿੰਗ ਦੇ ਦੂਜੇ ਦਿਨ ਖੇਲ ਰਤਨ ਪੁਰਸਕਾਰ ਲਈ ਜੋੜਿਆ। 19 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਲਈ ਚੁਣਿਆ ਹੈ। ਬਜਰੰਗ ਪੂਨੀਆ ਤੇ ਦੀਪਾ ਮਲਿਕ ਨੂੰ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦਿੱਤਾ ਜਾਵੇਗਾ। ਦ੍ਰੋਣਾਚਾਰਿਆ ਰੈਗੂਲਰ ਵਰਗ 'ਚ ਵਿਮਲ ਕੁਮਾਰ (ਬੈਡਮਿੰਟਨ), ਸੰਦੀਪ ਗੁਪਤਾ (ਟੇਬਲ ਟੈਨਿਸ) ਤੇ ਮੋਹਿੰਦਰ ਸਿੰਘਢਿੱਲੋਂ (ਐਥਲੈਟਿਕਸ) ਦੇ ਨਾਵਾਂ ਦੀ ਚੋਣ ਕੀਤੀ ਗਈ ਹੈ। ਲਾਈਫ ਟਾਈਮ ਵਰਗ ਵਿਚ ਹਾਕੀ ਕੋਚ ਮਰਜਬਾਨ ਪਟੇਲ, ਕਬੱਡੀ ਕੋਚ ਰਾਮਬੀਰ ਸਿੰਘ ਖੋਖਰ, ਕ੍ਰਿਕਟ ਕੋਚ ਸੰਜੇ ਭਾਰਦਵਾਜ ਦੇ ਨਾਂ ਸ਼ਾਮਲ ਹਨ। ਅਰਜੁਨ ਪੁਰਸਕਾਰ ਲਈ ਤਜਿੰਦਰਪਾਲ ਸਿੰਘ ਤੂਰ (ਅਥਲੈਟਿਕਸ), ਮੁਹੰਮਦ ਅਨਸ ਯਾਹੀਆ (ਅਥਲੈਟਿਕਸ), ਐੱਸ ਭਾਸਕਰਨ (ਬਾਡੀ ਬਿਲਡਿੰਗ), ਸੋਨੀਆ ਲਾਥਰ (ਮੁੱਕੇਬਾਜ਼ੀ), ਰਵਿੰਦਰ ਜਡੇਜਾ (ਕ੍ਰਿਕਟ), ਚਿੰਗਲੇਨਸਾਨਾ ਸਿੰਘ ਕੰਗੁਜਮ (ਹਾਕੀ), ਅਜੇ ਠਾਕੁਰ (ਕਬੱਡੀ), ਗੌਰਵ ਸਿੰਘ ਗਿੱਲ (ਮੋਟਰ ਸਪੋਰਟਸ), ਪ੍ਰਮੋਦ ਭਗਤ (ਪੈਰਾ ਸਪੋਰਟਸ, ਬੈਡਮਿੰਟਨ), ਅੰਜੁਮ ਮੌਦਗਿਲ (ਨਿਸ਼ਾਨੇਬਾਜ਼ੀ), ਹਰਮੀਤ ਰਾਜੁਲ ਦੇਸਾਈ (ਟੇਬਲ ਟੈਨਿਸ) ਪੂਜਾ ਢਾਂਡਾ (ਕੁਸ਼ਤੀ), ਫਵਾਦ ਮਿਰਜ਼ਾ (ਘੁੜਸਵਾਰੀ), ਪੂਨਮ ਯਾਦਵ (ਕਿ੍ਖਟ), ਸਵਪਨਾ ਬਰਮਨ (ਅਥਲੈਟਿਕਸ), ਸੁੰਦਰ ਸਿੰਘ ਗੁਰਜਰ (ਪੈਰਾ ਸਪੋਰਟਸ, ਅਥਲੈਟਿਕਸ), ਬੀ ਸਾਈ ਪ੍ਰਣੀਤ (ਬੈਡਮਿੰਟਨ) ਤੇ ਸਿਮਰਨ ਸਿੰਘ ਸ਼ੇਰਗਿੱਲ (ਪੋਲੋ) ਦੇ ਨਾਂ ਸ਼ਾਮਲ ਹਨ। ਧਿਆਨ ਚੰਦ ਪੁਰਸਕਾਰ ਲਈ ਮੈਨੁਅਲ ਫੈਡਰਿਕਸ (ਹਾਕੀ), ਅਰੂਪ ਬਸਕ (ਟੇਬਲ ਟੈਨਿਸ), ਮਨੋਜ ਕੁਮਾਰ (ਕੁਸ਼ਤੀ), ਨਿਤਨ ਕਿਰਰਾਨੇ (ਟੈਨਿਸ), ਲਾਲਰੇਮਸਾਨਗਾ (ਤੀਰਅੰਦਾਜ਼ੀ) ਨੂੰ ਸ਼ਾਮਲ ਕੀਤਾ ਗਿਆ ਹੈ। ਰਾਸ਼ਟਰੀ ਖੇਡ ਪ੍ਰਰੋਤਸਾਹਨ ਐਵਾਰਡ ਗਗਨ ਨਾਰੰਗ ਸਪੋਰਟਸ ਪਮੋਸ਼ਨ ਫਾਊਂਡੇਸ਼ਨ, ਗੋ ਸਪੋਰਟਸ ਤੇ ਵਿਕਾਸ ਲਈ ਖੇਡ (ਰਾਇਲਸੀਮਾ ਵਿਕਾਸ ਟਰੱਸਟ) ਨੂੰ ਦਿੱਤੇ ਜਾਣਗੇ।

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚੋਟੀ 'ਤੇ :

ਇਸ ਵਾਰ ਮੌਲਾਨਾ ਅਬਦੁਲ ਕਲਾਮ ਆਜ਼ਾਦ (ਮਾਕਾ) ਟਰਾਫੀ 'ਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਕਬਜ਼ਾ ਕੀਤਾ ਹੈ। ਜਦਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਨੂੰ ਦੂਜਾ ਸਥਾਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਤੀਜਾ ਸਥਾਨ ਹਾਸਲ ਹੋਇਆ ਹੈ।