ਨਵੀਂ ਦਿੱਲੀ, ਆਨਲਾਈਨ ਡੈਸਕ : ਰਾਸ਼ਟਰਮੰਡਲ ਖੇਡਾਂ 2022 ’ਚ ਹੁਣ ਤਕ ਭਾਰਤੀ ਮਹਿਲਾ ਟੀਮ ਨੇ ਹਾਕੀ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਪੂਲ-ਏ ਦੇ ਆਪਣੇ ਆਖ਼ਰੀ ਲੀਗ ਮੈਚ ਵਿਚ ਕੈਨੇਡਾ ਨੂੰ 3-2 ਨਾਲ ਹਰਾ ਕੇ ਸੈਮੀਫਾਈਨਲ ’ਚ ਥਾਂ ਬਣਾਈ। ਸੈਮੀਫਾਈਨਲ ’ਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਵਰਗੀ ਮਜ਼ਬੂਤ ਟੀਮ ਨਾਲ ਹੈ। ਰਾਸ਼ਟਰਮੰਡਲ ਖੇਡਾਂ ਵਿਚ 1998 ਤੋਂ ਹਾਕੀ ਖੇਡੀ ਜਾ ਰਹੀ ਹੈ। ਆਸਟ੍ਰੇਲੀਆ ਨੇ 6 ਐਡੀਸ਼ਨਾਂ ’ਚ ਹੁਣ ਤਕ 4 ਸੋਨ ਤਗਮੇ ਜਿੱਤੇ ਹਨ, ਇਸ ਲਈ ਭਾਰਤ ਸਾਹਮਣੇ ਵੱਡੀ ਚੁਣੌਤੀ ਹੈ।

ਸੈਮੀਫਾਈਨਲ ’ਚ ਆਸਟ੍ਰੇਲੀਆ ਨਾਲ ਹੋਵੇਗਾ ਮੁਕਾਬਲਾ

ਭਾਰਤੀ ਮਹਿਲਾ ਟੀਮ ਹਾਕੀ ਦੇ ਸੈਮੀਫਾਈਨਲ ਮੈਚ ’ਚ ਮਜ਼ਬੂਤ ਆਸਟ੍ਰੇਲੀਆ ਨਾਲ ਭਿੜੇਗੀ। ਜੇ ਉਹ ਅੱਜ ਦਾ ਮੈਚ ਜਿੱਤਣ ਵਿਚ ਕਾਮਯਾਬ ਹੋ ਜਾਂਦੀ ਹੈ ਤਾਂ ਭਾਰਤ ਲਈ ਇਕ ਹੋਰ ਤਗਮਾ ਪੱਕਾ ਹੋ ਜਾਵੇਗਾ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸੈਮੀਫਾਈਨਲ ਮੈਚ 6 ਅਗਸਤ ਸ਼ਨਿਚਰਵਾਰ ਨੂੰ ਸਵੇਰੇ ਖੇਡਿਆ ਜਾਵੇਗਾ।

ਕਿੱਥੇ ਖੇਡਿਆ ਜਾਵੇਗਾ ਮੈਚ?

ਭਾਰਤ ਤੇ ਆਸਟ੍ਰੇਲੀਆ ਵਿਚਾਲੇ ਸੈਮੀਫਾਈਨਲ ਮੈਚ ਯੂਨੀਵਰਸਿਟੀ ਆਫ ਬਰਮਿੰਘਮ ਹਾਕੀ ਐਂਡ ਸਕੁਐਸ਼ ਸੈਂਟਰ ਵਿਖੇ ਖੇਡਿਆ ਜਾਵੇਗਾ।

ਕਿਸ ਸਮੇਂ ਸ਼ੁਰੂ ਹੋਵੇਗਾ ਮੈਚ?

ਭਾਰਤ ਤੇ ਆਸਟ੍ਰੇਲੀਆ ਵਿਚਾਲੇ ਸੈਮੀਫਾਈਨਲ ਮੈਚ ਸ਼ਨਿਚਰਵਾਰ ਨੂੰ 12.45 A.m. ਵਜੇ ਸ਼ੁਰੂ ਹੋਵੇਗਾ। ਇਹ ਸੈਮੀਫਾਈਨਲ ਮੈਚ ਸੋਨੀ ਸਪੋਰਟਸ ਨੈੱਟਵਰਕ ਦੇ ਸੋਨੀ ਟੇਨ 1, ਟੇਨ 2, ਟੇਨ 3 ਅਤੇ ਟੇਨ 4 ’ਤੇ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਇਸ ਮੈਚ ਦੀ ਲਾਈਵ ਸਟ੍ਰੀਮਿੰਗ ਸੋਨੀ ਲਿਵ ’ਤੇ ਦੇਖ ਸਕਦੇ ਹੋ।

Posted By: Harjinder Sodhi