ਨਵੀਂ ਦਿੱਲੀ : ਕਤਰ 'ਚ ਫੀਫਾ ਵਿਸ਼ਵ ਕੱਪ 2022 ਦੇ ਵਿਚਕਾਰ ਸਟਾਰ ਸਟ੍ਰਾਈਕਰ ਤੇ ਮਾਨਚੈਸਟਰ ਯੂਨਾਈਟਿਡ ਦੇ ਸਾਬਕਾ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ 'ਤੇ ਦੋ ਮੈਚਾਂ ਦੀ ਪਾਬੰਦੀ ਤੇ 50,000 ਪੌਂਡ (ਲਗਭਗ 50 ਲੱਖ ਰੁਪਏ) ਦਾ ਜੁਰਮਾਨਾ ਲਗਾਇਆ ਗਿਆ ਹੈ। ਫੁੱਟਬਾਲ ਸੰਘ (ਐੱਫਏ) ਨੇ ਰੋਨਾਲਡੋ ਖਿਲਾਫ ਇਕ ਪ੍ਰਸ਼ੰਸਕ ਦਾ ਮੋਬਾਇਲ ਤੋੜਨ ਦੇ ਮਾਮਲੇ 'ਚ ਕਾਰਵਾਈ ਕੀਤੀ ਹੈ। ਇਹ ਫੈਸਲਾ ਵੀਰਵਾਰ ਨੂੰ ਪੁਰਤਗਾਲ ਤੇ ਘਾਨਾ ਵਿਚਾਲੇ ਹੋਣ ਵਾਲੇ ਮੈਚ ਤੋਂ ਪਹਿਲਾਂ ਆਇਆ ਹੈ।

ਹਾਲਾਂਕਿ ਇਹ ਪਾਬੰਦੀ ਵਿਸ਼ਵ ਕੱਪ ਵਿੱਚ ਲਾਗੂ ਨਹੀਂ ਹੋਵੇਗੀ। ਇਹ ਪਾਬੰਦੀ ਫੁੱਟਬਾਲ ਐਸੋਸੀਏਸ਼ਨ ਟੂਰਨਾਮੈਂਟ 'ਚ ਹੋਵੇਗੀ। ਮਾਨਚੈਸਟਰ ਯੂਨਾਈਟਿਡ ਨੇ ਮੰਗਲਵਾਰ ਨੂੰ 37 ਸਾਲਾ ਰੋਨਾਲਡੋ ਨੂੰ ਰਿਹਾਅ ਕੀਤਾ। ਇਸ ਸਾਲ 9 ਅਪ੍ਰੈਲ ਨੂੰ ਗੁਡੀਸਨ ਪਾਰਕ ਵਿਖੇ ਏਵਰਟਨ ਤੋਂ ਉਸਦੀ ਟੀਮ ਦੀ 1-0 ਨਾਲ ਹਾਰ ਤੋਂ ਬਾਅਦ ਵਿਵਾਦ ਹੋਇਆ ਸੀ। ਸਕਾਈ ਸਪੋਰਟਸ ਦੇ ਅਨੁਸਾਰ ਉਸ ਨੂੰ ਮਰਸੀਸਾਈਡ ਪੁਲਿਸ ਦੁਆਰਾ ਚਿਤਾਵਨੀ ਦਿੱਤੀ ਗਈ ਸੀ।

ਕ੍ਰਿਸਟੀਆਨੋ ਰੋਨਾਲਡੋ ਨੇ ਇੰਸਟਾਗ੍ਰਾਮ 'ਤੇ ਮਾਫੀ ਮੰਗੀ

ਫੁੱਟਬਾਲ ਸੰਘ ਨੇ ਵੀ ਕ੍ਰਿਸਟੀਆਨੋ ਰੋਨਾਲਡੋ 'ਤੇ ਅਣਉਚਿਤ ਵਿਵਹਾਰ ਦਾ ਦੋਸ਼ ਲਗਾਇਆ ਹੈ। ਇਕ ਆਜ਼ਾਦ ਪੈਨਲ ਨੇ ਉਸ 'ਤੇ ਮੁਅੱਤਲੀ ਅਤੇ ਜੁਰਮਾਨਾ ਲਗਾਇਆ ਹੈ। ਕ੍ਰਿਸਟੀਆਨੋ ਰੋਨਾਲਡੋ ਨੇ ਮੰਨਿਆ ਹੈ ਕਿ ਉਸ ਦਾ ਵਿਵਹਾਰ ਅਣਉਚਿਤ ਸੀ। ਇਸ ਘਟਨਾ ਤੋਂ ਬਾਅਦ ਕ੍ਰਿਸਟੀਆਨੋ ਰੋਨਾਲਡੋ ਨੇ ਇੰਸਟਾਗ੍ਰਾਮ 'ਤੇ ਮੁਆਫੀ ਮੰਗਦੇ ਹੋਏ ਕਿਹਾ, ''ਮੁਸ਼ਕਲ ਪਲਾਂ 'ਚ ਭਾਵਨਾਵਾਂ 'ਤੇ ਕਾਬੂ ਰੱਖਣਾ ਆਸਾਨ ਨਹੀਂ ਹੁੰਦਾ, ਸਾਡੇ ਨਾਲ ਅਜਿਹੀ ਸਥਿਤੀ ਹੈ। ਸਾਨੂੰ ਹਮੇਸ਼ਾ ਧੀਰਜ ਰੱਖਣਾ ਚਾਹੀਦਾ ਹੈ ਅਤੇ ਇਸ ਸ਼ਾਨਦਾਰ ਖੇਡ ਨੂੰ ਪਸੰਦ ਕਰਨ ਵਾਲੇ ਸਾਰੇ ਨੌਜਵਾਨਾਂ ਲਈ ਇੱਕ ਮਿਸਾਲ ਕਾਇਮ ਕਰਨੀ ਹੋਵੇਗੀ।

ਕ੍ਰਿਸਟੀਆਨੋ ਰੋਨਾਲਡੋ ਨੇ ਫੁੱਟਬਾਲ ਐਸੋਸੀਏਸ਼ਨ ਦੇ ਦੋਸ਼ ਨੂੰ ਸਵੀਕਾਰ ਕਰ ਲਿਆ, ਪਰ ਮੁਅੱਤਲੀ ਤੋਂ ਬਚਣ ਲਈ ਨਿੱਜੀ ਸੁਣਵਾਈ ਦੀ ਬੇਨਤੀ ਕੀਤੀ। 8 ਨਵੰਬਰ ਨੂੰ ਇਕ ਸੁਤੰਤਰ ਸੁਣਵਾਈ ਦੌਰਾਨ ਰੋਨਾਲਡੋ ਨੇ ਆਪਣੀ ਸੁਰੱਖਿਆ ਬਾਰੇ ਚਿੰਤਾ ਪ੍ਰਗਟ ਕੀਤੀ। ਉਸਨੇ ਕਿਹਾ ਕਿ ਏਵਰਟਨ ਦੇ ਪ੍ਰਸ਼ੰਸਕ ਇਕੱਠੇ ਹੋ ਰਹੇ ਸਨ ਜਦੋਂ ਉਹ ਸੁਰੰਗ ਦੇ ਨੇੜੇ ਪਹੁੰਚਦੇ ਸਨ। ਪੈਨਲ ਨੇ ਉਸ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਸੀ।

Posted By: Sarabjeet Kaur