ਟੋਕਿਓ (ਏਜੰਸੀ) : ਟੋਕਿਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਖਾਸ ਟਿਕਟ 60000 ਡਾਲਰ (ਕਰੀਬ 43 ਲੱਖ ਰੁਪਏ) ਦੀ ਮੁਹੱਈਆ ਕਰਵਾਈ ਗਈ ਹੈ। ਇਸ ਟਿਕਟ 'ਚ ਕਈ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।

ਟੋਕਿਓ ਓਲੰਪਿਕ ਦੇ ਅਯੋਜਕਾਂ ਨੇ ਸਥਾਨਕ ਨਿਵਾਸੀਆਂ ਲਈ ਇਕ ਉੱਚ ਤੇ ਮਹਿਮਾਨ ਪੈਕੇਜ (ਹਾਈ ਐਂਡ ਹਾਸਿਪਟੈਲਿਟੀ ਪੈਕੇਜ) ਦੀ ਵਿਵਸਥਾ ਕੀਤੀ ਹੈ, ਜਿਸ ਦੀ ਕੀਮਤ 60000 ਡਾਲਰ ਹੈ। ਇਸ ਪੈਕੇਜ ਵਿਚ ਦਰਸ਼ਕ ਨੂੰ ਉਦਘਾਟਨ ਅਤੇ ਸਮਾਪਤ ਸਮਾਗਮ ਦੇਖਣ ਦਾ ਮੌਕਾ ਮਿਲੇਗਾ। ਨਾਲ ਹੀ 9 ਦਿਨਾਂ ਤਕ ਟ੍ਰੈਕ ਅਤੇ ਫੀਲਡ ਗੇਮਜ਼ ਵੀ ਦੇਖ ਸਕਦੇ ਹੋ। ਇਥੇ ਤੁਹਾਡੇ ਬੈਠਣ ਲਈ ਲਗਜ਼ਰੀ ਸੀਟ ਮਿਲੇਗੀ ਅਤੇ ਖਾਣੇ ਦੀ ਸਹੂਲਤ ਵੀ ਮੁਹੱਈਆ ਹੋਵੇਗੀ। ਹਾਲਾਂਕਿ ਅਯੋਜਕਾਂ ਨੇ ਇਕ ਛੋਟਾ ਪੈਕੇਜ ਵੀ ਮੁਹੱਈਆ ਕਰਵਾਇਆ ਹੈ, ਜਿਸ ਦੀ ਕੀਮਤ 1500 ਡਾਲਰ (ਕਰੀਬ ਇਕ ਲੱਖ ਰੁਪਏ) ਹੈ।

2020 ਟੋਕਿਓ ਓਲੰਪਿਕ ਲਈ ਟਿਕਟਾਂ ਦੀ ਮੰਗ ਕਾਫੀ ਤੇਜ਼ੀ ਨਾਲ ਵਧ ਰਹੀ ਹੈ। ਅਗਲੇ ਸਾਲ ਜੁਲਾਈ ਤੋਂ ਸ਼ੁਰੂ ਹੋਣ ਵਾਲੇ ਖੇਡ ਦੇ ਇਸ ਮਹਾਕੁੰਭ ਨੂੰ ਦੇਖਣ ਲਈ ਦੂਰ-ਦੂਰ ਦੇਸ਼ਾਂ ਦੇ ਲੋਕ ਆਉਣਗੇ। ਅਜਿਹੇ ਵਿਚ ਜਾਪਾਨ ਦੇ ਟੋਕਿਓ ਸ਼ਹਿਰ ਦੇ ਹੋਚਲਾਂ ਦੇ ਰੇਟ ਵੀ ਵੱਧ ਗਏ ਹਨ। ਖਾਸ ਤੌਰ 'ਤੇ ਜੋ ਦਰਸ਼ਕ ਅਮਰੀਕਾ ਜਾਂ ਯੂਰਪ ਤੋਂ ਆ ਰਹੇ ਹਨ, ਉਨ੍ਹਾਂ ਦੀ ਜੇਬ ਕਾਫੀ ਿਢੱਲੀ ਹੋਣ ਵਾਲੀ ਹੈ। ਲਗਾਤਾਰ ਪਿਛਲੇ ਸੱਤ ਓਲੰਪਿਕ ਦੇਖ ਰਹੇ ਲਾਸ ਏਂਜਲਸ ਦੇ ਇਕ ਸਪੋਰਟਸ ਏਜੰਟ ਬ੍ਰੇਂਟ ਫੈਲਡਮੈਨ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਵਾਰ ਓਲੰਪਿਕ ਦੇਖ ਸਕਾਂਗਾ। ਮੱਧ ਵਰਗ ਨਾਲ ਸਬੰਧਤ ਪਰਿਵਾਰਾਂ ਲਈ ਇਸ ਵਾਰ ਓਲੰਪਿਕ ਦੇਖਣਾ ਇਤਿਹਾਸ ਵਿਚ ਸਭ ਤੋਂ ਮਹਿੰਗਾ ਸਾਬਤ ਹੋਣ ਵਾਲਾ ਹੈ।

ਮਹਿੰਗੀ ਟਿਕਟ ਨੂੰ ਲੈ ਕੇ ਅਯੋਜਕਾਂ ਦਾ ਕਹਿਣਾ ਹੈ ਕਿ ਮਹਿਮਾਨ ਪੈਕੇਜ ਉਨ੍ਹਾਂ ਅਮੀਰ ਲੋਕਾਂ ਲਈ ਹੈ ਜੋ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਆ ਕੇ ਓਲੰਪਿਕ ਦਾ ਮਜ਼ਾ ਲੈ ਸਕਦੇ ਹਨ। ਇਸ ਪੈਕੇਜ ਦੀ ਭਾਰੀ ਕੀਮਤ ਇਸ ਵਿਚ ਮਿਲਣ ਸਹੂਲਤਾਂ ਹਨ। ਇਥੇ ਤੁਹਾਨੂੰ ਸਪੈਸ਼ਲ ਸ਼ੈਂਪੇਨ, ਸ਼ੇਕ, ਅਤੇ ਬੀਅਰ ਆਦਿ ਮਿਲੇਗੀ। ਇਹੀ ਨਹੀਂ, ਭੋਜਨ ਬਣਾਉਣ ਲਈ ਅੰਤਰਰਾਸ਼ਟਰੀ ਸ਼ੈੱਫ ਨੂੰ ਬੁਲਾਇਆ ਗਿਆ ਹੈ। ਇਸ ਤੋਂ ਇਲਾਵਾ ਦਰਸ਼ਕਾਂ ਨੂੰ ਨਿੱਜੀ ਸੇਵਾ ਵੀ ਮੁਹੱਈਆ ਕਰਵਾਈ ਜਾਵੇਗੀ, ਤਾਂ ਕਿ ਉਨ੍ਹਾਂ ਨੂੰ ਜਦ ਵੀ ਕੋਈ ਜ਼ਰੂਰਤ ਹੋ ਤਾਂ ਦੱਸ ਸਕਦੇ ਹਨ। ਇਹੀ ਨਹੀਂ ਮਹਿਮਾਨ ਪੈਕੇਜ ਵਿਚ ਦਰਸ਼ਕ ਨੂੰ ਸੈਲੇਬਿ੍ਟੀ ਨਾਲ ਵੀ ਮਿਲਣ ਦਾ ਮੌਕਾ ਲੱਗੇਗਾ।