ਸੈਨ ਸੇਬਾਸਟੀਅਨ (ਆਈਏਐੱਨਐੱਸ) : ਰੀਅਲ ਸੋਸੀਏਦਾਦ ਨੇ ਕੋਪਾ ਡੇਲ ਰੇ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਦੇ ਪਹਿਲੇ ਗੇੜ ਵਿਚ ਦੂਜੀ ਡਵੀਜ਼ਨ ਦੀ ਟੀਮ ਸੀਡੀ ਮਿਰਾਂਡੇਂਸ ਨੂੰ 2-1 ਨਾਲ ਹਰਾ ਦਿੱਤਾ। ਇਸ ਮੈਚ ਤੋਂ ਬਾਅਦ ਹੁਣ ਅਗਲੇ ਮਹੀਨੇ ਮਿਰਾਂਡੇਸ ਤੇ ਇਬਰੋ ਵਿਚ ਹੋਣ ਵਾਲਾ ਦੂਜੇ ਗੇੜ ਦਾ ਮੈਚ ਕਾਫੀ ਅਹਿਮ ਹੋ ਗਿਆ ਹੈ। ਮੇਜ਼ਬਾਨ ਟੀਮ ਨੇ ਸਕੋਰ ਬੋਰਡ 'ਤੇ ਪਹਿਲਾਂ ਆਪਣੀ ਮੌਜੂਦਗੀ ਦਰਜ ਕਰਵਾਈ। ਮਿਰਾਂਡੇਸ ਦੇ ਡਿਫੈਂਡਰ ਓਡੇਈ ਨੇ ਕ੍ਰਿਸਟਨ ਪਾਰਥੋ ਨੂੰ ਬਾਕਸ ਵਿਚ ਡੇਗ ਦਿੱਤਾ ਜਿਸ ਨਾਲ ਮੇਜ਼ਬਾਨ ਟੀਮ ਨੂੰ ਪੈਨਲਟੀ ਕਾਰਨਰ ਮਿਲਿਆ। ਇਸ 'ਤੇ ਮਿਕੇਲ ਓਆਰਜਾਬਲ ਨੇ ਗੋਲ ਕਰ ਕੇ ਰੀਅਲ ਸੋਸੀਏਦਾਦ ਨੂੰ 1-0 ਨਾਲ ਅੱਗੇ ਕਰ ਦਿੱਤਾ। ਮਿਰਾਂਡੇਸ ਨੇ ਆਪਣੀ ਹਮਲਾਵਰ ਖੇਡ ਜਾਰੀ ਰੱਖੀ ਤੇ 39ਵੇਂ ਮਿੰਟ ਵਿਚ ਉਹ ਬਰਾਬਰੀ ਦਾ ਗੋਲ ਕਰਨ ਵਿਚ ਕਾਮਯਾਬ ਰਹੀ। ਉਸ ਲਈ ਇਹ ਗੋਲ ਮੈਥਿਊਜ਼ ਏਸਿਆਸ ਨੇ ਕੀਤਾ। ਬਰਾਬਰੀ ਦਾ ਸਕੋਰ ਜ਼ਿਆਦਾ ਦੇਰ ਤਕ ਬੋਰਡ 'ਤੇ ਨਹੀਂ ਰਹਿ ਸਕਿਆ। ਪਹਿਲੇ ਅੱਧ ਦੀ ਸਮਾਪਤੀ 'ਚ ਤਿੰਨ ਮਿੰਟ ਦਾ ਸਮਾਂ ਬਚਿਆ ਸੀ ਤਦ ਮਾਰਿਟਨ ਓਡੇਗਾਰਡ ਨੇ ਮੇਜ਼ਬਾਨ ਟੀਮ ਲਈ ਦੂਜਾ ਗੋਲ ਕਰ ਕੇ ਉਸ ਨੂੰ 2-1 ਨਾਲ ਅੱਗੇ ਕਰ ਦਿੱਤਾ।

ਪੇਲੇ ਦੀ ਹਾਲਤ 'ਚ ਸੁਧਾਰ

ਫੁੱਟਬਾਲ ਦੇ ਮਹਾਨ ਖਿਡਾਰੀ ਪੇਲੇ ਨੇ ਪ੍ਰਸ਼ੰਸਕਾਂ ਨੂੰ ਯਕੀਨ ਦਿਵਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਪੇਲੇ ਨੇ ਕਿਹਾ ਕਿ ਤੁਹਾਡੇ ਸਾਰਿਆਂ ਦੀਆਂ ਚਿੰਤਾਵਾਂ ਤੇ ਅਰਦਾਸਾਂ ਲਈ ਸ਼ੁਕਰੀਆ। ਮੈਂ ਹੁਣ ਠੀਕ ਹਾਂ ਤੇ ਮੈਂ ਇਸ ਸਾਲ 80 ਸਾਲ ਦਾ ਹੋ ਜਾਵਾਂਗਾ।

ਮੈਸੀ ਬਾਰਸੀਲੋਨਾ ਨਾਲ ਠੀਕ ਹਨ : ਸਕਾਲੋਨੀ

ਅਰਜਨਟੀਨਾ ਦੇ ਮੁੱਖ ਕੋਚ ਲਿਓਨ ਸਕਾਲੋਨੀ ਨੇ ਕਿਹਾ ਹੈ ਕਿ ਰਾਸ਼ਟਰੀ ਟੀਮ ਦੇ ਮੁੱਖ ਸਟ੍ਰਾਈਕਰ ਲਿਓਨ ਮੈਸੀ ਸਪੈਨਿਸ਼ ਕਲੱਬ ਬਾਰਸੀਲੋਨਾ ਨਾਲ ਠੀਕ ਤੇ ਸਹਿਜ ਹਨ। ਪਿਛਲੇ ਦਿਨੀਂ ਮੈਸੀ ਤੇ ਕਲੱਬ ਦੇ ਖੇਡ ਡਾਇਰੈਕਟਰ ਏਰਿਕ ਏਬੀਦਾਲ ਵਿਚਾਲੇ ਹੋਏ ਮਤਭੇਦ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।