ਕੋਟ

'ਹਾਰ ਦੇ ਦਰਦ ਦੇ ਬਾਵਜੂਦ ਅਸੀਂ ਸਹੀ ਰਾਹ 'ਤੇ ਹਾਂ। ਅਸੀਂ ਸਮੇਂ ਨਾਲ ਖ਼ੁਦ ਵਿਚ ਸੁਧਾਰ ਕੀਤਾ ਹੈ ਜਿਸ ਨੇ ਸਾਨੂੰ ਮਜ਼ਬੂਤ ਬਣਾਇਆ ਹੈ। ਬ੍ਰਾਜ਼ੀਲ ਕੋਲ ਚੁਣਨ ਲਈ 1000 ਖਿਡਾਰੀ ਹਨ, ਉਰੂਗੁਏ ਕੋਲ 300 ਹਨ ਤੇ ਸਾਡੇ ਕੋਲ ਸਿਰਫ਼ 50 ਹਨ। ਸਾਨੂੰ ਹੋਰ ਖਿਡਾਰੀਆਂ ਦੀ ਲੋੜ ਹੈ।'

-ਰਿਕਾਰਡੋ ਗੈਰੇਕਾ, ਕੋਚ, ਪੇਰੂ

-ਨੰਬਰ ਗੇਮ

-2007 ਤੋਂ ਬਾਅਦ ਬ੍ਰਾਜ਼ੀਲ ਨੇ ਪਹਿਲੀ ਵਾਰ ਕੋਪਾ ਅਮਰੀਕਾ ਦਾ ਖ਼ਿਤਾਬ ਜਿੱਤਿਆ। ਇਸ ਨਾਲ ਉਹ ਨੌਵੀਂ ਵਾਰ ਇਸ ਟੂਰਨਾਮੈਂਟ ਨੂੰ ਜਿੱਤ ਚੁੱਕਾ ਹੈ।

-01 ਗੋਲ ਇਸ ਟੂਰਨਾਮੈਂਟ ਵਿਚ ਬ੍ਰਾਜ਼ੀਲ ਖ਼ਿਲਾਫ਼ ਹੋਇਆ। ਫਾਈਨਲ ਤੋਂ ਪਹਿਲਾਂ ਤਕ ਬ੍ਰਾਜ਼ੀਲ ਦੇ ਗੋਲਕੀਪਰ ਏਲੀਸਨ ਬੇਕਰ ਨੇ ਮੁਸਤੈਦੀ ਦਿਖਾਉਂਦੇ ਹੋਏ ਆਪਣੇ ਖ਼ਿਲਾਫ਼ ਗੋਲ ਨਹੀਂ ਹੋਣ ਦਿੱਤਾ ਸੀ।

ਫੁੱਟਬਾਲ

-ਫਾਈਨਲ 'ਚ ਪੇਰੂ ਦੀ ਟੀਮ ਨੂੰ ਸਹਿਣੀ ਪਈ 3-1 ਨਾਲ ਹਾਰ

-ਰੈੱਡ ਕਾਰਡ ਮਿਲਣ 'ਤੇ ਨਿਰਾਸ਼ ਹੋ ਕੇ ਜੀਜਸ ਨੇ ਛੱਡਿਆ ਮੈਦਾਨ

ਰੀਓ ਡੀ ਜੇਨੇਰੀਓ (ਏਐੱਫਪੀ) : ਬ੍ਰਾਜ਼ੀਲ ਦੀ ਫੁੱਟਬਾਲ ਟੀਮ ਨੇ ਪੇਰੂ ਨੂੰ 3-1 ਨਾਲ ਹਰਾ ਕੇ ਕੋਪਾ ਅਮਰੀਕਾ ਦਾ ਖ਼ਿਤਾਬ ਆਪਣੇ ਨਾਂ ਕੀਤਾ। ਇਸ ਦੌਰਾਨ ਬ੍ਰਾਜ਼ੀਲ ਦੇ ਸਟਾਰ ਖਿਡਾਰੀ ਗੈਬਰੀਅਲ ਜੀਜਸ ਨੂੰ ਰੈੱਡ ਕਾਰਡ ਦਿਖਾ ਕੇ ਬਾਹਰ ਕੀਤਾ ਗਿਆ ਜਿਸ ਕਾਰਨ ਬ੍ਰਾਜ਼ੀਲ ਨੂੰ ਆਖ਼ਰੀ ਮਿੰਟਾਂ ਵਿਚ 10 ਖਿਡਾਰੀਆਂ ਨਾਲ ਖੇਡ ਨੂੰ ਸਮਾਪਤ ਕਰਨਾ ਪਿਆ। ਰੀਓ ਡੀ ਜੇਨੇਰੀਓ ਦੇ ਮਸ਼ਹੂਰ ਮਾਰਕਾਨਾ ਸਟੇਡੀਅਮ ਵਿਚ ਇਵਰਟਨ (15ਵੇਂ ਮਿੰਟ) ਨੇ ਬ੍ਰਾਜ਼ੀਲ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ ਪਰ ਅੱਧੇ ਸਮੇਂ ਤੋਂ ਠੀਕ ਪਹਿਲਾਂ ਪੇਰੂ ਦੇ ਕਪਤਾਨ ਪਾਊਲੋ ਗਿਊਰੇਰੋ (44ਵੇਂ ਮਿੰਟ) ਨੇ ਬਰਾਬਰੀ ਦਾ ਗੋਲ ਕੀਤਾ ਹਾਲਾਂਕਿ ਪਹਿਲੇ ਅੱਧ ਦੇ ਇੰਜਰੀ ਟਾਈਮ ਵਿਚ ਜੀਜਸ (45+3ਵੇਂ ਮਿੰਟ) ਨੇ ਮੇਜ਼ਬਾਨ ਬ੍ਰਾਜ਼ੀਲ ਨੂੰ ਮੁੜ ਬੜ੍ਹਤ 'ਤੇ ਲਿਆ ਖੜ੍ਹਾ ਕੀਤਾ। ਇਸ ਤੋਂ ਬਾਅਦ ਬਦਲਵੇਂ ਰਿਚਾਰਲਿਸਨ (90ਵੇਂ ਮਿੰਟ) ਵੱਲੋਂ ਪੈਨਲਟੀ ਕਿੱਕ 'ਤੇ ਕੀਤੇ ਗਏ ਗੋਲ ਦੀ ਬਦੌਲਤ ਬ੍ਰਾਜ਼ੀਲ ਨੇ ਕੁੱਲ ਨੌਵੀਂ ਤੇ 2007 ਤੋਂ ਬਾਅਦ ਪਹਿਲੀ ਵਾਰ ਕੋਪਾ ਅਮਰੀਕਾ ਦਾ ਖ਼ਿਤਾਬ ਆਪਣੇ ਨਾਂ ਕੀਤਾ। ਇਸ ਖ਼ਿਤਾਬੀ ਮੁਕਾਬਲੇ ਦੀ ਸ਼ੁਰੂਆਤ ਬ੍ਰਾਜ਼ੀਲ ਦੇ ਮਸ਼ਹੂਰ ਗਾਇਕ ਤੇ ਸੰਗੀਤਕਾਰ ਜੋਜਾਓ ਜਿਬੇਰਟੋ ਦੀ ਯਾਦ ਵਿਚ ਇਕ ਮਿੰਟ ਦੇ ਮੌਨ ਨਾਲ ਹੋਈ ਜਿਨ੍ਹਾਂ ਦੀ ਮੌਤ ਸ਼ਨਿਚਰਵਾਰ ਨੂੰ ਹੋ ਗਈ ਸੀ। ਇਸ ਦੌਰਾਨ ਦਰਸ਼ਕਾਂ ਵਿਚਾਲੇ ਬ੍ਰਾਜ਼ੀਲ ਦੇ ਸਟਾਰ ਸਟ੍ਰਾਈਕਰ ਨੇਮਾਰ ਵੀ ਮੈਚ ਦਾ ਮਜ਼ਾ ਉਠਾਉਂਦੇ ਦੇਖੇ ਗਏ ਜੋ ਸੱਟ ਕਾਰਨ ਇਸ ਟੂਰਨਾਮੈਂਟ ਵਿਚ ਨਹੀਂ ਖੇਡ ਸਕੇ। ਤੈਅ ਸਮੇਂ ਤੋਂ 20 ਮਿੰਟ ਪਹਿਲਾਂ ਜੀਜਸ ਤੇ ਪੇਰੂ ਦੇ ਖਿਡਾਰੀ ਕ੍ਰਿਸਟੀਅਨ ਕਿਊਵਾ ਇਕ ਹੈਡਰ ਲੈਣ ਦੇ ਚੱਕਰ ਵਿਚ ਟਕਰਾ ਕੇ ਜ਼ਮੀਨ 'ਤੇ ਡਿੱਗ ਗਏ। ਰੈਫਰੀ ਨੇ ਮਾਨਚੈਸਟਰ ਸਿਟੀ ਦੇ ਸਟਾਰ ਜੀਜਸ ਨੂੰ ਮੁਕਾਬਲੇ ਦਾ ਦੂਜਾ ਯੈਲੋ ਕਾਰਡ ਦਿਖਾਇਆ ਜਿਸ ਕਾਰਨ ਜੀਜਸ ਨੂੰ ਮਾਯੂਸੀ ਨਾਲ ਮੈਦਾਨ ਛੱਡ ਕੇ ਜਾਣਾ ਪਿਆ। ਮੈਦਾਨ ਛੱਡਦੇ ਸਮੇਂ ਉਨ੍ਹਾਂ ਨੇ ਵਾਰ ਮਸ਼ੀਨ 'ਤੇ ਆਪਣਾ ਗੁੱਸਾ ਕੱਿਢਆ ਤੇ ਉਸ ਨੂੰ ਧੱਕਾ ਦੇ ਦਿੱਤਾ। ਡਰੈਸਿੰਗ ਰੂਮ ਵਿਚ ਜਾਣ ਤੋਂ ਬਾਅਦ ਜੀਜਸ ਰੈਫਰੀ ਦੇ ਫ਼ੈਸਲੇ ਤੋਂ ਨਿਰਾਸ਼ ਦਿਖਾਈ ਦੇ ਰਹੇ ਸਨ ਤੇ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਸਨ।