ਬੇਲੋ ਹੋਰੀਜੋਂਤੇ (ਏਐੱਫਪੀ) : ਕੋਪਾ ਅਮਰੀਕਾ ਵਿਚ ਬੁੱਧਵਾਰ ਨੂੰ ਵਿਸ਼ਵ ਦੀਆਂ ਦੋ ਦਿੱਗਜ ਟੀਮਾਂ ਬ੍ਰਾਜ਼ੀਲ ਤੇ ਅਰਜਨਟੀਨਾ ਵਿਚਾਲੇ ਸੈਮੀਫਾਈਨਲ ਮੁਕਾਬਲਾ ਖੇਡਿਆ ਜਾਣਾ ਹੈ। ਹਾਲਾਂਕਿ ਇਸ ਮੁਕਾਬਲੇ ਤੋਂ ਪਹਿਲਾਂ ਹੀ ਬ੍ਰਾਜ਼ੀਲ ਦੀ ਫੁੱਟਬਾਲ ਟੀਮ ਦੇ ਕੋਚ ਟੀਟੇ ਦੀ ਨੀਂਦ ਉੱਡ ਗਈ ਹੈ। ਟੀਟੇ ਨੇ ਸਵੀਕਾਰ ਕੀਤਾ ਹੈ ਕਿ ਅਰਜਨਟੀਨਾ ਖ਼ਿਲਾਫ਼ ਹੋਣ ਵਾਲੇ ਸੈਮੀਫਾਈਨਲ ਤੋਂ ਪਹਿਲਾਂ ਉਨ੍ਹਾਂ ਨੂੰ ਨੀਂਦ ਨਹੀਂ ਆ ਰਹੀ ਹੈ। ਅਰਜਨਟੀਨਾ ਨੂੰ ਪਹਿਲੇ ਸੈਮੀਫਾਈਨਲ ਵਿਚ ਬ੍ਰਾਜ਼ੀਲ ਨਾਲ ਮਿਨੇਰਾਓ ਸਟੇਡੀਅਮ ਵਿਚ ਭਿੜਨਾ ਹੈ ਜਿੱਥੇ ਉਸ ਨੂੰ ਫੀਫਾ ਵਿਸ਼ਵ ਕੱਪ 2014 ਦੇ ਆਖ਼ਰੀ ਚਾਰ ਵਿਚ ਜਰਮਨੀ ਤੋਂ ਮਿਲੀ 1-7 ਵਰਗੀ ਕਰਾਰੀ ਹਾਰ ਦਾ ਡਰ ਸਤਾਅ ਰਿਹਾ ਹੈ। 2016 ਦੇ ਕੋਪਾ ਅਮਰੀਕਾ ਵਿਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਹੀ ਡੁੰਗਾ ਨੂੰ ਹਟਾ ਕੇ ਟੀਟੇ ਨੂੰ ਬ੍ਰਾਜ਼ੀਲ ਦਾ ਕੋਚ ਬਣਾਇਆ ਗਿਆ ਸੀ ਤੇ ਉਨ੍ਹਾਂ ਨੇ ਕਿਹਾ ਕਿ ਅਜੇ ਉਹ ਕੁਝ ਬੇਚੈਨ ਹਨ ਜਿਵੇਂ ਉਹ ਆਪਣੀ ਰਾਸ਼ਟਰੀ ਟੀਮ ਦਾ ਕੋਚ ਬਣਨ ਦੇ ਸ਼ੁਰੂਆਤੀ ਮੈਚਾਂ ਵਿਚ ਸਨ। ਟੀਟੇ ਨੇ ਕਿਹਾ ਕਿ ਮੈਂ ਸਹੀ ਤਰ੍ਹਾਂ ਨਹੀਂ ਸੋ ਪਾ ਰਿਹਾ ਹਾਂ। ਮੈਂ ਕੋਈ ਸੁਪਰਮੈਨ ਨਹੀਂ ਹਾਂ। ਮੈਂ ਜਿਵੇਂ ਹਾਂ ਉਵੇਂ ਹੀ ਕਰ ਰਿਹਾ ਹਾਂ ਤੇ ਮੈਂ ਇਸ ਦਾ ਸਾਹਮਣਾ ਕਰ ਸਕਦਾ ਹਾਂ। ਮੇਰੀ ਨੀਂਦ ਸਵੇਰੇ ਤਿੰਨ ਵੱਜ ਕੇ 15 ਮਿੰਟ 'ਤੇ ਖੁੱਲ੍ਹ ਗਈ। ਤਦ ਮੈਂ ਸੋਚ ਰਿਹਾ ਸੀ ਕਿ ਮੈਂ ਕੀ ਕਰਨ ਜਾ ਰਿਹਾ ਹਾਂ। ਇਕ ਕੋਚ ਹੋਣ ਦੇ ਨਾਤੇ ਹਮੇਸ਼ਾ ਮੇਰੇ ਅੱਗੇ ਇਕ ਨੋਟ ਪੈਡ ਰਹਿੰਦਾ ਹੈ ਤਾਂਕ ਉਸ 'ਤੇ ਮੈਂ ਕੁਝ ਲਿਖ ਸਕਾਂ। ਅਜਿਹਾ ਸਿਰਫ਼ ਮੇਰੇ ਨਾਲ ਹੀ ਨਹੀਂ ਬਲਕਿ ਲਿਓਨ ਸਕਾਲਨੀ (ਅਰਜਨਟੀਨਾ ਦੇ ਕੋਚ) ਸਮੇਤ ਸਾਰੇ ਕੋਚਾਂ ਨਾਲ ਹੈ।

ਪੇਰੂ ਖ਼ਿਲਾਫ਼ ਲੈਅ ਨੂੰ ਜਾਰੀ ਰੱਖਣਾ ਚਾਹੁਣਗੇ ਸਾਂਚੇਜ

ਪੋਰਤੋ ਅਲੇਗਰੇ (ਏਐੱਫਪੀ) : 1967 ਵਿਚ ਇਕ ਗੀਤ ਆਇਆ ਸੀ ਜਿਸ ਦੇ ਬੋਲ ਸਨ ਆਲ ਯੂ ਨੀਡ ਇਜ਼ ਲਵ। ਹੁਣ ਚਿਲੀ ਦੇ ਕੋਚ ਰੇਨਾਲਡੋ ਰੂਈਦਾ ਮੁਤਾਬਕ ਐਲੇਕਸੀ ਸਾਂਚੇਜ ਆਪਣੇ ਇੰਗਲਿਸ਼ ਕਲੱਬ ਮਾਨਚੈਸਟਰ ਯੂਨਾਈਟਿਡ ਨਾਲ ਪਿਛਲੇ 18 ਮਹੀਨੇ ਤੋਂ ਇਸੇ ਲਵ ਨੂੰ ਮਿੱਸ ਕਰ ਰਹੇ ਹਨ। ਇੰਗਲਿਸ਼ ਪ੍ਰਰੀਮੀਅਰ ਲੀਗ ਵਿਚ ਸਾਂਚੇਜ ਇਕ ਆਕਰਸ਼ਕ ਸਟ੍ਰਾਈਕਰ ਦੇ ਰੂਪ ਵਿਚ ਮਸ਼ਹੂਰ ਹੋਏ ਤੇ ਉਨ੍ਹਾਂ ਨੂੰ ਦੋ ਵਾਰ ਆਰਸੇਨਲ ਦਾ ਸਾਲ ਦਾ ਸਰਬੋਤਮ ਖਿਡਾਰੀ ਚੁਣਿਆ ਗਿਆ ਪਰ ਯੂਨਾਈਟਿਡ ਨਾਲ ਜੁੜਨ ਤੋਂ ਬਾਅਦ ਪਿਛਲੇ 18 ਮਹੀਨਿਆਂ ਵਿਚ ਉਨ੍ਹਾਂ ਨੇ ਆਪਣੀ ਲੈਅ ਤੇ ਆਤਮਵਿਸ਼ਵਾਸ ਦੋਵੇਂ ਗੁਆ ਦਿੱਤਾ। ਹਾਲਾਂਕਿ ਕੋਪਾ ਅਮਰੀਕਾ ਕੱਪ ਵਿਚ ਸਾਂਚੇਜ ਆਪਣੀ ਪੁਰਾਣੀ ਲੈਅ ਵਿਚ ਨਜ਼ਰ ਆਏ ਹਨ ਜਿੱਥੇ ਉਨ੍ਹਾਂ ਨੇ ਕੋਲੰਬੀਆ ਖ਼ਿਲਾਫ਼ ਪੈਨਲਟੀ ਸ਼ੂਟਆਊਟ ਵਿਚ ਫ਼ੈਸਲਾਕੁਨ ਗੋਲ ਕਰ ਕੇ ਚਿਲੀ ਨੂੰ ਸੈਮੀਫਾਈਨਲ 'ਚ ਪਹੁੰਚਾਇਆ ਅਤੇ ਹੁਣ ਉਹ ਪੇਰੂ ਖ਼ਿਲਾਫ਼ ਹੋਣ ਵਾਲੇ ਸੈਮੀਫਾਈਨਲ ਵਿਚ ਆਪਣੀ ਲੈਅ ਨੂੰ ਜਾਰੀ ਰੱਖਣ ਉਤਰਨਗੇ।