ਟੋਕੀਓ ਓਲੰਪਿਕ ਦੇ ਆਯੋਜਨ ਕੁਝ ਹੀ ਦਿਨ ਦਾ ਸਮਾਂ ਹੈ। ਉਸ ਤੋਂ ਪਹਿਲਾਂ ਭਾਰਤੀ ਟੈਨਿਸ 'ਚ ਇਕ ਵਿਵਾਦ ਖੜ੍ਹਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਟਵੀਟ ਕਰ ਕੇ ਭਾਰਤੀ ਟੈਨਿਸ ਸੰਘ 'ਤੇ ਗੰਭੀਰ ਦੋਸ਼ ਲਾਏ ਹਨ ਤੇ ਕਿਹਾ ਹੈ ਕਿ ਉਨ੍ਹਾਂ ਨੇ ਭਾਰਤੀ ਖਿਡਾਰੀਆਂ ਨੂੰ ਗੁਮਰਾਹ ਕੀਤਾ ਹੈ। ਬੋਪੰਨਾ ਨੇ ਟਵੀਟ ਕਰਦੇ ਹੋਏ ਲਿਖਿਆ AITA ਨੇ ਆਪਣੇ ਖਿਡਾਰੀ, ਸਰਕਾਰ, ਮੀਡੀਆ ਨੂੰ ਗੁੰਮਰਾਹ ਕੀਤਾ। ITA ਨੇ ਓਲੰਪਿਕ 'ਚ ਖਿਡਾਰੀਆਂ ਦੀ ਐਂਟਰੀ ਨੂੰ ਲੈ ਕੇ ਜੋ ਵੀ ਗੱਲ ਕਹੀ ਹੈ ਉਹ ਬਿਲਕੁੱਲ ਗਲਤ ਹੈ। ਬੋਪੰਨਾ ਨੇ ਕਿਹਾ ਕਿ AITA ਨੇ ਸੁਮਿਤ ਨਾਗਲ ਨਾਲ ਉਨ੍ਹਾਂ ਦੀ ਜੋੜੀ ਬਣਾ ਕੇ ਕਿਹਾ ਕਿ ਕੁਆਲੀਫਿਕੇਸ਼ਨ ਹਾਸਲ ਦਾ ਮੌਕਾ ਹੈ ਪਰ ਨਿਯਮ ਮੁਤਾਬਕ ਉਹ ਰੈਕਿੰਗ ਦੇ ਆਧਾਰ 'ਤੇ ਜਦੋਂ ਟੋਕੀਓ 'ਚ ਕੁਆਲੀਫਾਈ ਕਰਨ ਤੋਂ ਰਹਿ ਗਏ ਹਨ।

ਬੋਪੰਨਾ ਦੇ ਟਵੀਟ ਤੋਂ ਬਾਅਦ ਏਆਈਟੀਏ ਨੇ ਪਲਟਵਾਰ ਕੀਤਾ ਤੇ ਕਿਹਾ ਕਿ ਉਸ ਨੇ ਸਿਰਫ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਆਪਣੇ ਦਮ 'ਤੇ ਕੁਆਲੀਫਾਈ ਕਰਨ 'ਚ ਨਾਕਾਮ ਰਹੇ ਸੀ।

Posted By: Ravneet Kaur