ਐਡੀਲੇਡ (ਏਪੀ) : ਆਸਟ੍ਰੇਲੀਅਨ ਓਪਨ ਦੇ ਦੂਜੇ ਗੇੜ 'ਚ ਬਾਹਰ ਹੋਣ ਵਾਲੀ 16 ਸਾਲਾ ਅਮਰੀਕੀ ਖਿਡਾਰਨ ਕੋਕੋ ਗਾਫ ਨੇ ਮੰਗਲਵਾਰ ਨੂੰ ਇੱਥੇ ਐਡੀਲੇਡ ਅੰਤਰਰਾਸ਼ਟਰੀ ਟੈਨਿਸ ਟੂਰਨਾਮੈਂਟ ਦੇ ਪਹਿਲੇ ਗੇੜ ਵਿਚ ਸੰਘਰਸ਼ਪੂਰਨ ਜਿੱਤ ਦਰਜ ਕੀਤੀ। ਗਾਫ ਨੇ ਜੈਸਮਾਈਨ ਪਾਓਲੀਨੀ ਨੂੰ 6-4, 6-7, 6-2 ਨਾਲ ਹਰਾਇਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੁਆਲੀਫਾਇੰਗ ਵਿਚ ਦੋ ਜਿੱਤਾਂ ਦਰਜ ਕਰ ਕੇ ਮੁੱਖ ਡਰਾਅ ਵਿਚ ਥਾਂ ਬਣਾਈ ਸੀ। ਐਡੀਲੇਡ ਵਿਚ ਮੰਗਲਵਾਰ ਨੂੰ ਖੇਡੇ ਗਏ ਹੋਰ ਮੈਚਾਂ ਵਿਚ ਫਰੈਂਚ ਓਪਨ ਚੈਂਪੀਅਨ ਤੇ ਪੰਜਵਾਂ ਦਰਜਾ ਹਾਸਲ ਇਗਾ ਸਵੀਤੇਕ ਨੇ ਅਮਰੀਕਾ ਦੀ ਮੈਡੀਸਨ ਬਰੇਂਗਲ ਨੂੰ 6-3, 6-4 ਨਾਲ, ਛੇਵਾਂ ਦਰਜਾ ਹਾਸਲ ਪੇਤ੍ਰਾ ਮਾਰਟਿਕ ਨੇ ਲੁਡਮੀਲਾ ਸੈਂਸੋਨੋਵਾ ਨੂੰ 4-6, 6-0, 7-5 ਨਾਲ ਤੇ ਜਿਲ ਟੀਚਮੈਨ ਨੇ ਕ੍ਰਿਸਟੀਨਾ ਮਲਾਡੇਨੋਵਿਕ ਨੂੰ 6-2, 7-6 ਨਾਲ ਹਰਾਇਆ।

Posted By: Susheel Khanna