ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੀ ਗਵਰਨਿੰਗ ਕੌਂਸਲ 'ਚ ਇੰਡੀਅਨ ਪ੍ਰੀਮੀਅਰ ਲੀਗ ਦੇ ਸਪਾਂਸਰ 'ਤੇ ਫ਼ੈਸਲਾ ਹੋਇਆ। ਚੀਨੀ ਮੋਬਾਈਲ ਕੰਪਨੀ ਵੀਵੋ ਨੂੰ ਟੂਰਨਾਮੈਂਟ ਦਾ ਸਪਾਂਸਰ ਬਣਾਈ ਰੱਖਿਆ ਜਾਵੇਗਾ, ਇਸ ਗੱਲ 'ਤੇ ਆਮ ਸਹਿਮਤੀ ਬਣੀ। ਇਸ ਫ਼ੈਸਲੇ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਲੋਕ ਭੜਕੇ ਹੋਏ ਹਨ।

ਭਾਰਤ ਤੇ ਚੀਨ 'ਚ ਸਰਹੱਦੀ ਵਿਵਾਦ ਕਾਰਨ ਰਿਸ਼ਤੇ 'ਚ ਆਈ ਕੜਵਾਹਟ ਤੋਂ ਬਾਅਦ ਲੋਕਾਂ ਨੇ ਚੀਨੀ ਸਾਮਾਨ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ। ਟਵੀਟ 'ਤੇ ਇੰਡੀਅਨ ਪ੍ਰੀਮੀਅਰ ਲੀਗ ਦੀ ਜਗ੍ਹਾ ਲੋਕਾਂ ਨੇ ਚੀਨ ਪ੍ਰੀਮੀਅਰ ਲੀਗ ਨੂੰ ਟਰੈਂਡ ਕਰਨਾ ਸ਼ੁਰੂ ਕਰ ਦਿੱਤਾ।

ਇਕ ਤਸਵੀਰ ਪੋਸਟ ਕਰਦਿਆਂ ਸਰੱਹਦ 'ਤੇ ਸ਼ਹੀਦ ਹੋਏ ਜਵਾਨਾਂ ਦੀ ਯਾਦ ਦਿਵਾਉਂਦਿਆਂ ਇਸ ਪੋਸਟ ਨੂੰ ਸ਼ੇਅਰ ਕੀਤਾ ਗਿਆ। ਇਕ ਪ੍ਰਸ਼ੰਸਕ ਨੇ ਲਿਖਿਆ,'ਸਿਰਫ਼ ਪੈਸੇ ਲਈ ਇਹ ਲੋਕ ਕਿਸੇ ਵੀ ਹੱਦ ਨੂੰ ਪਾਰ ਕਰ ਸਕਦੇ ਹਨ।'


ਇਕ ਪ੍ਰਸ਼ੰਸਕ ਨੇ ਲਿਖਿਆ, 'ਭਾਰਤ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਤੇ ਨਾ ਹੀ ਸਵੀਕਾਰ ਕਰੇਗਾ। ਜੈਸ਼ਾਹ ਨੂੰ ਬੀਸੀਸੀਆਈ ਤੋਂ ਬਰਖ਼ਾਸਤ ਕਰੋ।'

ਇਕ ਪ੍ਰਸ਼ੰਸਕ ਨੇ ਲਿਖਿਆ ਚੀਨੀ ਐਪ ਨੂੰ ਡਾਊਨਲੋਡ ਕਰਨਾ ਦੇਸ਼ ਵਿਰੋਧੀ ਹੈ ਪਰ ਚੀਨੀ ਸਪਾਂਸਰ ਦਾ ਆਈਪੀਐੱਲ 'ਚ ਅਨੰਦ ਲੈਣਾ ਦੇਸ਼ਧ੍ਰੋਹੀ ਹੈ।'

Posted By: Harjinder Sodhi