ਟੋਕੀਓ (ਏਪੀ) : ਚੀਨ ਨੇ ਕਿਸ਼ਤੀ ਚਾਲਨ ਵਿਚ ਮਹਿਲਾਵਾਂ ਦੇ ਕੁਆਡਰੂਪੋਲ ਸਕਲਜ਼ ਮੁਕਾਬਲੇ ਵਿਚ ਵਿਸ਼ਵ ਰਿਕਾਰਡ ਤੋੜਦੇ ਹੋਏ ਗੋਲਡ ਮੈਡਲ 'ਤੇ ਕਬਜ਼ਾ ਕੀਤਾ। ਚੀਨੀ ਟੀਮ (ਚੇਨ ਯੁਨਕਸੀਆ, ਝਾਂਗ ਲਿੰਗ, ਲਿਊ ਯਾਂਗ ਤੇ ਕੁਈ ਸ਼ਿਆਓਤੋਂਗ) ਦੀ ਕਿਸ਼ਤੀ ਨੇ ਛੇ ਮਿੰਟ 0.13 ਸਕਿੰਟ ਵਿਚ ਮੁਕਾਬਲਾ ਪੂਰਾ ਕਰਦੇ ਹੋਏ ਨੀਦਰਲੈਂਡ ਦੇ ਇਸ ਮੁਕਾਬਲੇ ਵਿਚ ਬਣਾਏ ਗਏ 2014 ਦੇ ਵਿਸ਼ਵ ਰਿਕਾਰਡ ਨੂੰ ਦੋ ਸਕਿੰਟ ਨਾਲ ਤੋੜ ਦਿੱਤਾ। ਚੀਨੀ ਕਿਸ਼ਤੀ ਦੇ ਪੁੱਜਣ ਦੇ ਲਗਭਗ ਛੇ ਸਕਿੰਟ ਬਾਅਦ ਪੋਲੈਂਡ ਨੇ ਮੁਕਾਬਲੇ ਦਾ ਅੰਤ ਕਰਦੇ ਹੋਏ ਸਿਲਵਰ ਮੈਡਲ ਜਿੱਤਿਆ ਜਦਕਿ ਆਸਟ੍ਰੇਲੀਆ ਨੇ ਕਾਂਸੇ ਦਾ ਮੈਡਲ ਜਿੱਤਿਆ।