ਸ਼ੰਘਾਈ (ਆਈਏਐੱਨਐੱਸ) : ਚੀਨ ਨੇ ਵਿਸ਼ਵ ਕੱਪ ਕੁਆਲੀਫਾਇਰ ਲਈ ਐਲਾਨੀ ਆਪਣੀ ਟੀਮ ਵਿਚ ਬ੍ਰਾਜ਼ੀਲ ਦੇ ਏਲਕੇਸਨ ਨੂੰ ਥਾਂ ਦਿੱਤੀ। ਇਸ ਦੇ ਨਾਲ ਹੀ ਏਲਕੇਸਨ ਚੀਨ ਦੀ ਰਾਸ਼ਟਰੀ ਟੀਮ ਵਿਚ ਸ਼ਾਮਲ ਹੋਣ ਵਾਲੇ ਪਹਿਲੇ ਗ਼ੈਰ ਚੀਨੀ ਖਿਡਾਰੀ ਬਣ ਗਏ। ਇਸ ਫ਼ੈਸਲੇ ਨੂੰ ਲੈ ਕੇ ਚੀਨ ਦੇ ਫੁੱਟਬਾਲ ਪ੍ਰਸ਼ੰਸਕਾਂ ਤੇ ਜਾਣਕਾਰਾਂ ਦੀ ਵੱਖ ਵੱਖ ਰਾਇ ਹੈ ਪਰ ਚੀਨੀ ਕੋਚ ਲਿੱਪੀ ਟੀਮ ਨੂੰ ਵਿਸ਼ਵ ਕੱਪ ਲਈ ਕੁਆਲੀਫਾਈ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਲਿੱਪੀ ਨੇ ਪਹਿਲਾਂ ਹੀ ਚੀਨੀ ਟੀਮ ਦੇ ਹਮਲੇ ਵਿਚ ਚੰਗੀ ਕਮੀ ਦੱਸੀ ਸੀ ਤੇ ਹੁਣ ਉਨ੍ਹਾਂ ਨੇ 30 ਸਾਲਾ ਏਲਕੇਸਨ ਨੂੰ ਟੀਮ ਵਿਚ ਸ਼ਾਮਲ ਕਰ ਕੇ ਮੂਹਰਲੀ ਕਤਾਰ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਏਲਕੇਸਨ 2013 ਤੋਂ ਚੀਨ ਵਿਚ ਖੇਡ ਰਹੇ ਹਨ ਤੇ ਲਗਪਗ 150 ਚੀਨੀ ਸੁਪਰ ਲੀਗ ਮੈਚਾਂ ਵਿਚ 100 ਤੋਂ ਜ਼ਿਆਦਾ ਗੋਲ ਕਰ ਚੁੱਕੇ ਹਨ।