ਫ਼ੈਸਲਾ

-ਇੰਗਲੈਂਡ ਦੇ ਕਾਊਂਟੀ ਨੇ ਚੇਤੇਸ਼ਵਰ ਨਾਲ ਕੀਤਾ ਮੁੜ ਤੋਂ ਕਰਾਰ

-ਵਿਦੇਸ਼ੀ ਖਿਡਾਰੀ ਵਜੋਂ ਟੀਮ ਨਾਲ ਸੱਤ ਅਪ੍ਰੈਲ ਨੂੰ ਜੁੜਨਗੇ

ਲੰਡਨ (ਪੀਟੀਆਈ) : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੀ ਖਿਡਾਰੀਆਂ ਦੀ ਨਿਲਾਮੀ 'ਚ ਨਾ ਵਿਕਣ ਵਾਲੇ ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਇੰਗਲੈਂਡ ਦੀ ਕਾਊਂਟੀ ਟੀਮ ਯਾਰਕਸ਼ਰ ਲਈ ਦੂਜੀ ਵਾਰ ਖੇਡਣਗੇ। ਇਸ ਕਾਊਂਟੀ ਦਾ ਪੁਜਾਰਾ ਨਾਲ ਕਰਾਰ ਹੋਇਆ ਹੈ। 29 ਸਾਲਾ ਪੁਜਾਰਾ ਦੂਜੀ ਵਾਰ ਯਾਰਕਸ਼ਰ ਲਈ ਕਾਊਂਟੀ ਿਯਕਟ ਖੇਡਣਗੇ। ਇਸ ਤੋਂ ਪਹਿਲਾਂ ਉਹ 2015 'ਚ ਯਾਰਕਸ਼ਰ ਲਈ ਖੇਡ ਚੁੱਕੇ ਹਨ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨਾਲ ਪੁਜਾਰਾ ਵਿਦੇਸ਼ੀ ਖਿਡਾਰੀ ਵਜੋਂ ਟੀਮ ਨਾਲ ਸੱਤ ਅਪ੍ਰੈਲ ਨੂੰ ਜੁੜਨਗੇ। ਕਾਊਂਟੀ ਿਯਕਟ ਵਿਚ ਖੇਡਣ ਨਾਲ ਪੁਜਾਰਾ ਨੂੰ ਭਾਰਤੀ ਟੀਮ ਦੇ ਇੰਗਲੈਂਡ ਦੌਰੇ 'ਤੇ ਵੀ ਫ਼ਾਇਦਾ ਮਿਲੇਗਾ। ਰਾਜਕੋਟ ਦੇ ਇਸ ਖਿਡਾਰੀ ਨਾਲ ਯਾਰਕਸ਼ਰ ਨੇ ਪਹਿਲਾਂ ਹੀ ਕਰਾਰ ਕਰ ਲਿਆ ਸੀ ਪਰ ਆਈਪੀਐੱਲ ਦੀ ਬੋਲੀ ਕਾਰਨ ਇਸ ਦਾ ਐਲਾਨ ਬਾਅਦ ਵਿਚ ਕੀਤਾ ਗਿਆ। ਯਾਰਕਸ਼ਰ ਵੱਲੋਂ ਕਿਹਾ ਗਿਆ ਕਿ ਪੁਜਾਰਾ ਇੰਗਲੈਂਡ ਵਿਚ ਭਾਰਤ ਦੀ ਟੈਸਟ ਸੀਰੀਜ਼ ਤੋਂ ਬਾਅਦ ਵੀ ਟੀਮ ਨਾਲ ਜੁੜੇ ਰਹਿ ਸਕਦੇ ਹਨ ਕਿਉਂਕਿ ਉਨ੍ਹਾਂ ਦਾ ਆਖ਼ਰੀ ਘਰੇਲੂ ਮੈਚ 18 ਸਤੰਬਰ ਨੂੰ ਹੈਂਪਸ਼ਰ ਖ਼ਿਲਾਫ਼ ਹੈ ਜਿਸ ਤੋਂ ਬਾਅਦ 24 ਸਤੰਬਰ ਨੂੰ ਉਨ੍ਹਾਂ ਨੇ ਵੋਰਸੇਸਟਰਸ਼ਰ ਨਾਲ ਮੁਕਾਬਲਾ ਕਰਨਾ ਹੈ। ਪੁਜਾਰਾ ਨੇ ਕਿਹਾ ਕਿ ਯਾਰਕਸ਼ਰ ਨਾਲ ਮੁੜ ਜੁੜ ਕੇ ਕਾਫੀ ਖ਼ੁਸ਼ ਹਾਂ ਜਿਸ ਨਾਲ ਸਚਿਨ ਤੇਂਦੁਲਕਰ ਕੇ ਯੁਵਰਾਜ ਸਿੰਘ ਵਰਗੇ ਦਿੱਗਜ ਖੇਡ ਚੁੱਕੇ ਹਨ। ਕਾਊਂਟੀ ਿਯਕਟ ਵਿਚ ਖੇਡਣ ਨਾਲ ਮੇਰੀ ਖੇਡ ਵਿਚ ਨਿਖਾਰ ਆਇਆ ਹੈ। ਆਈਸੀਸੀ ਟੈਸਟ ਰੈਂਕਿੰਗ ਵਿਚ ਛੇਵੇਂ ਸਥਾਨ 'ਤੇ ਕਾਬਜ ਪੁਜਾਰਾ ਦੇ ਜੁੜਨ ਨਾਲ ਟੀਮ ਵਿਚ ਆਈਸੀਸੀ ਦੇ ਸਿਖਰਲੇ ਛੇ ਰੈਂਕਿੰਗ ਦੇ ਤਿੰਨ ਖਿਡਾਰੀ ਹਨ ਜਿਸ ਵਿਚ ਜੋ ਰੂਟ (ਤੀਜਾ ਸਥਾਨ), ਵਿਲੀਅਮਸਨ (ਚੌਥਾ ਸਥਾਨ) ਵੀ ਸ਼ਾਮਿਲ ਹਨ।