ਲਿਓਨ : ਫਰਾਂਸ ਦੀ ਕੈਰੋਲਿਨ ਗਾਰਸੀਆ ਨੇ ਮੰਗਲਵਾਰ ਨੂੰ ਹਮਵਤਨ ਓਸੀਆਨੇ ਡੋਡਿਨ ਨੂੰ 6-2, 2-6, 6-3 ਨਾਲ ਹਰਾ ਕੇ ਲਿਓਨ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿਚ ਪ੍ਰਵੇਸ਼ ਕੀਤਾ। ਇਸ ਤੋਂ ਇਲਾਵਾ ਫਰਾਂਸ ਦੀ ਕ੍ਰਿਸਟੀਨਾ ਮਲਾਦੇਨੋਵਿਕ ਨੇ ਰੋਮਾਨੀਆ ਦੀ ਮਿਹਾਈਲਾ ਬੁਜਾਰਨੇਸਕਿਊ ਨੂੰ 5-7, 7-5, 6-2 ਨਾਲ ਤੇ ਰੂਸ ਦੀ ਮਾਰਗਰੀਟਾ ਗੇਸਪਰਿਆਨ ਨੇ ਕੈਟਰੀਨਾ ਅਲੈਕਸਾਂਦਰੋਵਾ ਨੂੰ 6-4, 6-1 ਨਾਲ ਮਾਤ ਦਿੱਤੀ।

ਸਿਤਸਿਪਾਸ ਤੇ ਰੂਬਲੇਵ ਟੂਰਨਾਮੈਂਟ 'ਚ ਵਧੇ ਅੱਗੇ

ਰੋਟਰਡਮ : ਸਟੀਫਾਨੋਸ ਸਿਤਸਿਪਾਸ ਨੇ ਬੇਲਾਰੂਸ ਦੇ ਇਗੋਰ ਗੇਰਾਸਿਮੋਵ ਨੂੰ ਹਰਾ ਕੇ ਏਬੀਐੱਨ ਏਮਰੋ ਵਿਸ਼ਵ ਟੈਨਿਸ ਟੂਰਨਾਮੈਂਟ ਦੇ ਦੂਜੇ ਗੇੜ ਵਿਚ ਥਾਂ ਬਣਾਈ। ਸਿਤਸਿਪਾਸ ਨੇ 7-6, 7-5 ਨਾਲ ਜਿੱਤ ਦਰਜ ਕੀਤੀ। ਉਹ ਅਗਲੇ ਗੇੜ ਵਿਚ ਪੋਲੈਂਡ ਦੇ ਹਿਊਬਰਟ ਹੁਰਕਾਰਜ ਨਾਲ ਭਿੜਨਗੇ ਜਿਨ੍ਹਾਂ ਨੇ ਏਡਰੀਅਨ ਮਨਾਰੀਨੋ ਨੂੰ 6-3, 7-6 ਨਾਲ ਹਰਾਇਆ। ਆਂਦਰੇ ਰੂਬਲੇਵ ਨੇ ਅਮਰੀਕਾ ਦੇ ਮਾਰਕੋਸ ਗਿਰੋਨ ਨੂੰ 7-6, 6-3 ਨਾਲ ਮਾਤ ਦਿੱਤੀ। ਸਟੇਨ ਵਾਵਰਿੰਕਾ ਨੂੰ ਕਰੇਨ ਖਚਾਨੋਵ ਹੱਥੋਂ 4-6, 5-7 ਨਾਲ ਹਾਰ ਮਿਲੀ।