ਭੁਬਨੇਸ਼ਵਰ (ਪੀਟੀਆਈ) : ਓਡੀਸ਼ਾ ਐੱਫਸੀ ਨੇ ਐਤਵਾਰ ਨੂੰ ਐਲਾਨ ਕੀਤਾ ਸਪੇਨ ਦੇ ਸੈਂਟਰ ਬੈਕ ਕਾਰਲੋਸ ਡੇਲਗਾਡੋ ਮੁੜ ਤੋਂ ਕਲੱਬ ਨਾਲ ਜੁੜਨਗੇ। ਡੇਲਗਾਡੋ ਇਸ ਤੋਂ ਪਹਿਲਾਂ 2019-2020 ਵਿਚ ਓਡੀਸ਼ਾ ਐੱਫਸੀ ਵੱਲੋਂ ਖੇਡੇ ਸਨ ਜਿਸ ਵਿਚ ਉਨ੍ਹਾਂ ਨੇ 16 ਮੈਚਾਂ ਵਿਚ 1389 ਮਿੰਟ ਮੈਦਾਨ ’ਤੇ ਬਿਤਾਏ ਸਨ। ਮਲਾਗਾ ਸੀਐੱਫ ਯੁਵਾ ਅਕੈਡਮੀ ਦੀ ਦੇਣ ਡੇਲਗਾਡੋ ਨੇ ਇਕ ਦਹਾਕੇ ਤੋਂ ਵੀ ਵੱਧ ਸਮਾਂ ਪਹਿਲਾਂ ਕਲੱਬ ਦੀ ਬੀ ਟੀਮ ਵੱਲੋਂ ਪੇਸ਼ੇਵਰ ਫੁੱਟਬਾਲ ਵਿਚ ਸ਼ੁਰੂਆਤ ਕੀਤੀ ਸੀ। ਉਹ ਇਸ ਤੋਂ ਬਾਅਦ ਰੀਅਲ ਵੇਲਾਡੋਲਿਡ, ਯੂਡੀ ਅਲਮੇਰੀਆ ਤੇ ਨੀਦਰਲੈਂਡ ਦੇ ਕਲੱਬ ਸਪਾਰਟਾ ਰਾਟਰਡੈਮ ਨਾਲ ਵੀ ਖੇਡੇ। ਡੇਲਗਾਡੋ ਓਡੀਸ਼ਾ ਐੱਫਸੀ ਨਾਲ ਜੁੜਨ ਤੋਂ ਪਹਿਲਾਂ ਸਪੇਨ ਦੀ ਤੀਜੀ ਡਵੀਜ਼ਨ ਵਿਚ ਕੈਸਟੇਲਨ ਲਈ ਖੇਡ ਰਹੇ ਸਨ।

Posted By: Gurinder Singh