ਰੋਮ (ਏਪੀ) : ਸਪੇਨ ਦੇ ਕਾਰਲੋਸ ਅਲਕਰਾਜ ਨੇ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਵਿਚ ਆਪਣੇ ਸ਼ੁਰੂਆਤੀ ਮੈਚ ਵਿਚ ਜਿੱਤ ਦਰਜ ਕਰ ਕੇ ਵਿਸ਼ਵ ਰੈਂਕਿੰਗ ਵਿਚ ਮੁੜ ਨੰਬਰ ਇਕ ਸਥਾਨ ਹਾਸਲ ਕਰ ਲਿਆ। ਅਲਕਰਾਜ ਨੇ ਅਲਬਰਟ ਰਾਮੋਸ ਵਿਨੋਲਾਸ ਨੂੰ 6-4, 6-1 ਨਾਲ ਹਰਾ ਕੇ ਨੋਵਾਕ ਜੋਕੋਵਿਕ ਦਾ ਸਿਖਰਲਾ ਸਥਾਨ ਹਾਸਲ ਕੀਤਾ। ਇਸ ਨਾਲ ਉਨ੍ਹਾਂ ਨੇ ਇਹ ਵੀ ਯਕੀਨੀ ਬਣਾਇਆ ਕਿ 28 ਮਈ ਤੋਂ ਸ਼ੁਰੂ ਹੋਣ ਵਾਲੇ ਫਰੈਂਚ ਓਪਨ ਵਿਚ ਉਨ੍ਹਾਂ ਨੂੰ ਪਹਿਲਾ ਦਰਜਾ ਮਿਲੇਗਾ। ਬਾਰਸੀਲੋਨਾ ਤੇ ਮੈਡਿ੍ਡ ਵਿਚ ਖ਼ਿਤਾਬ ਜਿੱਤ ਕੇ ਇੱਥੇ ਪੁੱਜੇ ਅਲਕਰਾਜ ਨੇ ਆਪਣੀ ਜੇਤੂ ਮੁਹਿੰਮ ਨੂੰ 12 ਮੈਚਾਂ ਤਕ ਪਹੁੰਚਾ ਦਿੱਤਾ। ਇਸ ਸਾਲ ਕਲੇ ਕੋਰਟ 'ਤੇ ਉਨ੍ਹਾਂ ਦਾ ਰਿਕਾਰਡ 20-1 ਹੋ ਗਿਆ ਹੈ।

Posted By: Gurinder Singh