ਨਿਊਯਾਰਕ (ਏਪੀ) : ਬਰਤਾਨੀਆ ਦੀ 18 ਸਾਲ ਦੀ ਏਮਾ ਰਾਡੂਕਾਨੂ ਸੈਮੀਫਾਈਨਲ ਵਿਚ ਪੁੱਜਣ ਵਾਲੀ ਪਹਿਲੀ ਕੁਆਲੀਫਾਇਰ ਬਣ ਗਈ ਜਿਨ੍ਹਾਂ ਨੇ ਟੂਰਨਾਮੈਂਟ ਵਿਚ ਅਜੇ ਤਕ ਇਕ ਸੈੱਟ ਵੀ ਨਹੀਂ ਗੁਆਇਆ। ਦੁਨੀਆ ਦੀ 150ਵੇਂ ਨੰਬਰ ਦੀ ਖਿਡਾਰਨ ਰਾਡੂਕਾਨੂ ਨੇ ਟੋਕੀਓ ਓਲੰਪਿਕ ਦੀ ਗੋਲਡ ਮੈਡਲ ਜੇਤੂ ਬੇਲਿੰਡਾ ਬੇਨਕਿਕ ਨੂੰ 6-3, 6-4 ਨਾਲ ਮਾਤ ਦਿੱਤੀ। ਕੋਰੋਨਾ ਮਹਾਮਾਰੀ ਤੇ ਹਾਈ ਸਕੂਲ ਦੀ ਪੜ੍ਹਾਈ ਕਾਰਨ ਜੂਨ ਤਕ ਡੇਢ ਸਾਲ ਤੋਂ ਇਕ ਵੀ ਮੈਚ ਨਹੀਂ ਖੇਡ ਸਕੀ ਰਾਡੂਕਾਨੂ ਦੀ ਰੈਂਕਿੰਗ 350 ਤੋਂ ਬਾਹਰ ਸੀ। ਓਪਨ ਯੁਗ ਦੀ 1968 'ਚ ਸ਼ੁਰੂਆਤ ਤੋਂ ਬਾਅਦ ਉਹ ਯੂਐੱਸ ਓਪਨ ਵਿਚ ਆਖ਼ਰੀ ਚਾਰ ਤਕ ਪੁੱਜੀ ਟਾਪ-100 ਤੋਂ ਬਾਹਰ ਦੀ ਰੈਂਕਿੰਗ ਵਾਲੀ ਤੀਜੀ ਮਹਿਲਾ ਤੇ ਚੌਥੀ ਕੁਆਲੀਫਾਇਰ ਹੈ। ਯੂਐੱਸ ਓਪਨ ਵਿਚ ਹੁਣ ਤਕ ਖੇਡੇ ਸਾਰੇ 16 ਸੈੱਟ ਉਨ੍ਹਾਂ ਨੇ ਜਿੱਤੇ ਹਨ। ਉਹ ਹੁਣ ਯੂਨਾਨ ਦੀ ਮਾਰੀਆ ਸਕਾਰੀ ਨਾਲ ਖੇਡੇਗੀ ਜੋ ਇਸ ਸਾਲ ਫਰੈਂਚ ਓਪਨ ਸੈਮੀਫਾਈਨਲ ਵਿਚ ਪੁੱਜੀ ਸੀ। ਸਕਾਰੀ ਨੇ ਦੋ ਵਾਰ ਦੀ ਗਰੈਂਡ ਸਲੈਮ ਉੱਪ ਜੇਤੂ ਕੈਰੋਲੀਨਾ ਪਲਿਸਕੋਵਾ ਨੂੰ 6-4, 6-4 ਨਾਲ ਮਾਤ ਦਿੱਤੀ।

Posted By: Sunil Thapa