ਮੁੰਬਈ (ਏਜੰਸੀ) : ਮੋਢੇ ਦੀ ਸੱਟ ਕਾਰਨ ਭਾਰਤ ਦੇ ਹਾਲ ਦੇ ਡੇਵਿਸ ਕੱਪ ਟੈਨਿਸ ਮੁਕਾਬਲੇ ਤੋਂ ਹਟਣ ਲਈ ਮਜਬੂਰ ਹੋਣ ਵਾਲੇ ਡਬਲਸ ਟੈਨਿਸ ਖਿਡਾਰੀ ਰੋਹਨ ਬੋਪੱਨਾ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸੱਟ ਤੋਂ ਉਭਰਨ ਦੀ ਪ੍ਰਕਿਰਿਆ ਸਹੀ ਦਿਸ਼ਾ ਵਿਚ ਅੱਗੇ ਵਧ ਰਹੀ ਹੈ ਅਤੇ ਉਨ੍ਹਾਂ ਦੀ ਯੋਜਨਾ ਵਿਚ ਕਤਰ ਓਪਨ ਵਿਚ ਹਿੱਸਾ ਲੈਣ ਦੀ ਹੈ।

ਬੋਪੱਨਾ ਨੇ ਕਿਹਾ ਕਿ ਇਹ (ਮੋਢਾ) ਠੀਕ ਹੋ ਰਿਹਾ ਹੈ ਅਤੇ ਮੈਂ ਦੋ ਦਿਨ ਪਹਿਲਾਂ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ, ਇਸ ਲਈ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੇਰੇ ਕੋਲ ਪੂਰਾ ਇਕ ਮਹੀਨੇ ਦਾ ਸਮਾਂ ਹੈ। ਇਸ ਲਈ ਜਦ ਪਹਿਲਾਂ ਟੂਰਨਾਮੈਂਟ ਸ਼ੁਰੂ ਹੋਵੇਗਾ, ਉਦੋਂ ਤਕ ਇਹ ਸਹੀ ਹੋ ਜਾਵੇਗਾ। ਕਤਰ ਐਕਸੋਨਮੋਲਿ ਓਪਨ ਦੋਹਾ ਵਿਚ ਛੇ ਤੋਂ 12 ਜਨਵਰੀ ਤਕ ਖੇਡਿਆ ਜਾਵੇਗਾ। ਬੋਪੱਨਾ ਨੂੰ ਮੋਢੇ ਦੀ ਸੱਟ ਕਾਰਨ ਪਾਕਿਸਤਾਨ ਖ਼ਿਲਾਫ਼ ਭਾਰਤ ਦੇ ਡੇਵਿਸ ਕੱਪ ਮੁਕਾਬਲੇ ਤੋਂ ਹਟਣਾ ਪਿਆ ਸੀ। ਉਨ੍ਹਾਂ ਨੇ ਕਿਹਾ ਕਿ ਐੱਮਆਰਆਈ ਤੋਂ ਬਾਅਦ ਪਤਾ ਲੱਗਿਆ ਕਿ ਇਸ ਵਿਚ ਥੋੜ੍ਹੀ ਪਰੇਸ਼ਾਨੀ ਸੀ। ਸ਼ੁਰੂਆਤ ਵਿਚ ਡਾਕਟਰਾਂ ਨੇ ਕਿਹਾ ਕਿ ਇਹ 15 ਦਿਨ ਦੇ ਆਰਾਮ ਤੋਂ ਬਾਅਦ ਸਹੀ ਹੋ ਜਾਵੇਗਾ ਅਤੇ ਜਦ ਮੈਂ ਅਭਿਆਸ ਲਈ ਗਿਆ ਤਾਂ ਇਸ ਵਿਚ ਉਦੋਂ ਵੀ ਕਾਫੀ ਦਰਦ ਸੀ। ਭਾਰਤ ਨੇ ਕੱਟੜ ਵਿਰੋਧੀ ਪਾਕਿਸਤਾਨ ਨੂੰ 4-0 ਨਾਲ ਮਾਤ ਦੇ ਕੇ ਡੇਵਿਸ ਕੱਪ ਦਾ 2020 ਕੁਆਲੀਫਾਈਰ ਸਥਾਨ ਹਾਸਲ ਕਰ ਲਿਆ ਹੈ। ਡੇਵਿਸ ਕੱਪ ਦੇ ਪ੍ਰਦਰਸ਼ਨ 'ਤੇ 39 ਸਾਲ ਦੇ ਖਿਡਾਰੀ ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਪਾਕਿਸਤਾਨ ਖ਼ਿਲਾਫ਼ ਮੁਕਾਬਲੇ ਵਿਚ ਦਾਅਵੇਦਾਰ ਸੀ। ਜੇ ਤੁਸੀਂ ਦੇਖੋ ਤਾਂ ਸਾਡੇ ਸਿੰਗਲਸ ਖਿਡਾਰੀਆਂ ਦੀ ਰੈਂਕਿੰਗ ਉੱਚੀ ਸੀ ਤਾਂ ਅਸੀਂ ਮਜ਼ਬੂਤ ਦਾਅਵੇਦਾਰ ਸੀ, ਭਾਵੇਂ ਮੁਕਾਬਲਾ ਕਿਤੇ ਵੀ ਹੁੰਦਾ, ਭਾਵੇਂ ਹੀ ਮੈਂ ਟੀਮ ਵਿਚ ਹੋਵਾਂ ਜਾਂ ਨਾ ਹੋਵਾਂ। ਖਿਡਾਰੀ ਦੇ ਤੌਰ 'ਤੇ ਅਸੀਂ ਇਕ-ਦੂਜੇ ਦਾ ਸਮਰਥਨ ਕਰਦੇ ਹਾਂ ਤਾਂ ਇਕ-ਦੂਜੇ ਨੂੰ ਪ੍ਰਰੇਰਿਤ ਕਰਦੇ ਹਾਂ। ਦੇਸ਼ ਦੀ ਜਿੱਤਣਾ ਮੇਰੇ ਲਈ ਅਤੇ ਸਭ ਲਈ ਵੱਡੀ ਚੀਜ਼ ਹੈ। ਪਿਛਲੇ ਕੁਝ ਸਮੇਂ ਵਿਚ ਲੀਏਂਡਰ ਪੇਸ ਦੇ ਨਾਲ ਖੇਡ ਚੁੱਕੇ ਬੋਪੱਨਾ ਨੇ ਇਸ ਤਜਰਬੇਕਾਰ ਖਿਡਾਰੀ ਦੀ ਸ਼ਲਾਘਾ ਕੀਤੀ ਜੋ ਇਸ ਜਿੱਤ ਵਿਚ ਅਹਿਮ ਰਹੇ ਸਨ ਅਤੇ ਜਿਨ੍ਹਾਂ ਨੇ ਆਪਣੀ 44ਵੀਂ ਡੇਵਿਸ ਕੱਪ ਡਬਲਸ ਜਿੱਤ ਦਾ ਆਪਣਾ ਰਿਕਾਰਡ ਬਿਹਤਰ ਕੀਤਾ ਸੀ। ਉਨ੍ਹਾਂ ਨੇ ਕਿਹਾ ਕੀ ਤੁਸੀਂ ਜੇ ਇੰਨੇ ਲੰਮੇ ਸਮੇਂ ਤਕ ਖੇਡਦੇ ਹੋ ਤਾਂ ਤੁਸੀਂ ਖੇਡ ਨੂੰ ਕਾਫੀ ਪਸੰਦ ਕਰਦੇ ਹੋ। ਉਨ੍ਹਾਂ ਦਾ ਕਰੀਅਰ ਸ਼ਾਨਦਾਰ ਰਿਹਾ, ਜਿਸ ਵਿਚ ਉਨ੍ਹਾਂ ਨੇ ਇੰਨੀ ਘੱਟ ਉਮਰ ਵਿਚ ਖੇਡਣਾ ਸ਼ੁਰੂ ਕੀਤਾ ਅਤੇ ਇੰਨਾ ਕੁਝ ਕੀਤਾ।