style="text-align: justify;"> ਨਵੀਂ ਦਿੱਲੀ : ਭਾਰਤੀ ਨਿਸ਼ਾਨੇਬਾਜ਼ ਮਨੁ ਭਾਕਰ ਦਿੱਲੀ ਦੀ ਕਰਨੀ ਸਿੰਘ ਸ਼ੂਟਿੰਗ ਰੇਂਜ 'ਚ 25 ਮੀਟਰ ਪਿਸਟਲ ਦਾ ਅਭਿਆਸ ਕਰੇਗੀ। ਭਾਕਰ ਹਰਿਆਣਾ ਦੇ ਆਪਣੇ ਪਿੰਡ ਗੋਰਿਆ ਤੋਂ ਦਿੱਲੀ ਆਵੇਗੀ ਤੇ ਅਭਿਆਸ ਕਰੇਗੀ। ਭਾਕਰ ਨੇ ਕਿਹਾ ਕਿ 25 ਮੀਟਰ ਪਿਸਟਲ ਦਾ ਅਭਿਆਸ ਕਰਨ ਲਈ ਮੈਨੂੰ ਦਿੱਲੀ ਦੇ ਤੁਗਲਕਾਬਾਦ ਸਥਿਤ ਕਰਨੀ ਸਿੰਘ ਸ਼ੂਟਿੰਗ ਰੇਂਜ 'ਚ ਜਾਣਾ ਪਵੇਗਾ ਕਿਉਂਕਿ ਇਸ ਲਈ ਹਰਿਆਣਾ 'ਚ ਇਕ ਵੀ ਰੇਂਜ ਨਹੀਂ ਹੈ। ਭਾਕਰ ਨੇ 10 ਮੀਟਰ ਪਿਸਟਲ 'ਚ ਭਾਰਤ ਨੂੰ ਓਲੰਪਿਕ ਕੋਟਾ ਹਾਸਲ ਕਰਵਾਇਆ ਹੈ।