ਬੈਂਗਲੁਰੂ (ਆਈਏਐੱਨਐੱਸ) : ਭਾਰਤ ਦੇ ਤਜਰਬੇਕਾਰ ਟੈਨਿਸ ਖਿਡਾਰੀ ਲਿਏਂਡਰ ਪੇਸ ਤੇ ਉਨ੍ਹਾਂ ਦੇ ਜੋੜੀਦਾਰ ਮੈਥਿਊ ਏਬਡੇਨ ਸ਼ੁੱਕਰਵਾਰ ਨੂੰ ਬੈਂਗਲੁਰੂ ਓਪਨ ਦੇ ਫਾਈਨਲ ਵਿਚ ਪੁੱਜ ਗਏ। ਭਾਰਤ ਵਿਚ ਸੰਭਵ ਤੌਰ 'ਤੇ ਆਪਣਾ ਆਖ਼ਰੀ ਏਟੀਪੀ ਟੂਰਨਾਮੈਂਟ ਖੇਡ ਰਹੇ ਪੇਸ ਤੇ ਆਸਟ੍ਰੇਲੀਆ ਦੇ ਏਬਡੇਨ ਦੀ ਜੋੜੀ ਨੇ ਸੈਮੀਫਾਈਨਲ ਮੁਕਾਬਲੇ 'ਚ ਜੋਨਾਥਨ ਏਰਲਿਕ ਤੇ ਆਂਦਰੇਈ ਵਾਸਿਲਿਵਸਕੀ ਦੀ ਜੋੜੀ ਨੂੰ 6-4, 3-6, 10-7 ਨਾਲ ਹਰਾ ਦਿੱਤਾ।