ਸੀਟੀਪੀ 22)--ਖਿਡਾਰੀਆਂ ਨਾਲ ਜਾਣ-ਪਛਾਣ ਕਰਦੇ ਮੇਅਰ ਜਗਦੀਸ਼ ਰਾਜ ਰਾਜਾ।

ਸੀਟੀਪੀ 22ਏ ਤੇ 22ਬੀ)---ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਖਿਡਾਰੀ।

* ਜਲੰਧਰ ਦੇ ਮੇਅਰ ਜਗਦੀਸ਼ ਰਾਜਾ ਨੇ ਟੂਰਨਾਮੈਂਟ ਦਾ ਉਦਘਾਟਨ

ਤੇਜਿੰਦਰ ਕੌਰ ਥਿੰਦ, ਜਲੰਧਰ

ਓਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਦੀ ਯਾਦ 'ਚ ਕਰਵਾਇਆ ਜਾ ਰਿਹਾ 20ਵਾਂ ਓਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਜੂਨੀਅਰ ਹਾਕੀ ਟੂਰਨਾਮੈਂਟ ਅੱਜ ਰੰਗਾਰੰਗ ਪ੫ੋਗਰਾਮ ਨਾਲ ਸ਼ੁਰੂ ਹੋ ਗਿਆ। 6 ਤੋਂ 9 ਦਸੰਬਰ ਤਕ ਸਥਾਨਕ ਪੀਏਪੀ ਐਸਟਰੋਟਰਫ ਹਾਕੀ ਮੈਦਾਨ 'ਚ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਜਗਦੀਸ਼ ਰਾਜਾ ਮੇਅਰ ਜਲੰਧਰ ਸ਼ਹਿਰ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਮਹਿਮਾਨ ਸੁਲੱਖਣ ਸਿੰਘ ਕੰਗ, ਸਾਹਿਬ ਸਿੰਘ ਹੁੰਦਲ ਤੇ ਟੂਰਨਾਮੈਂਟ ਕਮੇਟੀ ਦੇ ਪ੫ਧਾਨ ਓਲੰਪੀਅਨ ਦਵਿੰਦਰ ਸਿੰਘ ਗਰਚਾ, ਦਲਜੀਤ ਸਿੰਘ ਅੰਤਰ-ਰਾਸ਼ਟਰੀ, ਓਲੰਪੀਅਨ ਸੰਜੀਵ ਕੁਮਾਰ, ਰਣਬੀਰ ਸਿੰਘ ਪੰਜਾਬ ਐਂਡ ਸਿੰਧ ਬੈਂਕ, ਅਮਿਤ ਜੀ ਡਾਇਨਾ ਸਪੋਰਟਸ, ਹਰਜਿੰਦਰ ਸਿੰਘ ਲਾਲੀ, ਜੋਗਿੰਦਰ ਸਿੰਘ ਸੰਘਾ, ਸੁਖਵਿੰਦਰ ਸਿੰਘ ਸੁੱਖਾ, ਜਸਵਿੰਦਰ ਸਿੰਘ ਪਟਵਾਰੀ, ਰਜਿੰਦਰਪਾਲ ਸਿੰਘ ਸੈਣੀ, ਕੁਲਦੀਪ ਸਿੰਘ ਰੇਲਵੇ, ਬਿਕਰਮਜੀਤ ਸਿੰਘ, ਰਾਮ ਸ਼ਰਨ, ਸੁਰੇਸ਼ ਠਾਕੁਰ, ਸੁਰਜੀਤ ਸਿੰਘ ਸਾਰੇ ਅੰਤਰਰਾਸ਼ਟਰੀ, ਤੀਰਥ ਸਿੰਘ ਕਪੂਰ, ਜਗਜੀਤ ਸਿੰਘ ਜੀਤਾ, ਸਤਪਾਲ ਸਿੰਘ ਮੁਨਸ਼ੀ, ਮਨਮੋਹਨ ਸਿੰਘ, ਜਸਵਿੰਦਰ ਸਿੰਘ ਸੰਘਾ, ਸੁਰਜੀਤ ਕੌਰ, ਗੁਰਵਿੰਦਰ ਕੌਰ, ਗੁਰਦੀਪ ਰੇਲਵੇ, ਜੀਐੱਸ ਸੰਘਾ ਤਕਨੀਕੀ ਡਾਇਰੈਕਟਰ, ਹਰਿੰਦਰ ਸਿੰਘ ਸੰਘਾ, ਧਰਮਪਾਲ ਸਿੰਘ, ਸਰਵਤੇਜ ਸਿੰਘ, ਸੁਖਜੀਵਨ ਸਿੰਘ, ਜਸਵੀਰ ਸਿੰਘ ਪਿੰਕਾ, ਗੁਰਮੀਤ ਸਿੰਘ, ਮਹਾਂਬੀਰ ਸਿੰਘ, ਹਰਮਨਪ੫ੀਤ ਸਿੰਘ, ਅਸੀਮ ਮਿਸ਼ਰਾ ਤੇ ਕੁਲਜੀਤ ਸਿੰਘ ਸੈਣੀ ਸਮੇਤ ਕਮੇਟੀ ਮੈਂਬਰ ਹਾਜ਼ਰ ਸਨ¢ ਉਦਘਾਟਨੀ ਮੈਚ 'ਚ ਚੰਡੀਗੜ੍ਹ ਹਾਕੀ ਅਕੈਡਮੀ ਨੇ ਮਾਲਵਾ ਅਕੈਡਮੀ ਨੂੰ 3-0 ਨਾਲ ਹਰਾ ਕੇ ਜਿੱਤ ਨਾਲ਼ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਹੋਰ ਖੇਡੇ ਗਏ ਮੈਚਾਂ 'ਚ ਐੱਸਜੀਪੀਸੀ ਹਾਕੀ ਅਕੈਡਮੀ ਨੇ ਰੂਪਨਗਰ ਹਾਕੀ ਅਕੈਡਮੀ ਨੂੰ 8-1 ਨਾਲ, ਛੇਹਰਟਾ ਹਾਕੀ ਅਕੈਡਮੀ ਨੇ ਸੰਗਰੂਰ ਹਾਕੀ ਅਕੈਡਮੀ ਨੂੰ 2-0 ਨਾਲ਼ ਤੇ ਦਿਨ ਦੇ ਆਖਰੀ ਖੇਡੇ ਗਏ ਮੈਚ 'ਚ ਜਰਖੜ ਹਾਕੀ ਅਕੈਡਮੀ ਨੇ ਕਰਨਾਲ ਹਾਕੀ ਅਕੈਡਮੀ ਨੂੰ 4-1 ਨਾਲ ਹਰਾ ਕੇ ਟੂਰਨਾਮੈਂਟ ਦੇ ਅਗਲੇ ਦੌਰ 'ਚ ਪ੫ਵੇਸ਼ ਕੀਤਾ।