ਮੈਡਿ੍ਡ (ਏਐੱਫਪੀ) : ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ 'ਚ ਲਿਓਨ ਮੈਸੀ ਵੱਲੋਂ ਆਖ਼ਰੀ ਪਲਾਂ 'ਚ ਕੀਤੇ ਗਏ ਇਕਲੌਤੇ ਗੋਲ ਦੀ ਬਦੌਲਤ ਬਾਰਸੀਲੋਨਾ ਨੇ ਐਟਲੈਟਿਕੋ ਮੈਡਿ੍ਡ ਨੂੰ 1-0 ਨਾਲ ਹਰਾ ਦਿੱਤਾ ਤੇ ਖ਼ਿਤਾਬ ਜਿੱਤਣ ਦੀ ਆਪਣੀਆਂ ਉਮੀਦਾਂ ਨੂੰ ਮਜ਼ਬੂਤ ਬਣਾਇਆ।

ਕਰੀਬ 67000 ਦਰਸ਼ਕਾਂ ਦੀ ਮੌਜੂਦਗੀ 'ਚ ਐਟਲੈਟਿਕੋ ਮੈਡਿ੍ਡ ਦੇ ਘਰੇਲੂ ਮੈਦਾਨ ਵਾਂਡਾ ਮੈਟ੍ਰੋਪੋਲਿਟਾਨੋ 'ਚ ਐਤਵਾਰ ਦੇਰ ਰਾਤ ਖੇਡਿਆ ਗਿਆ ਇਹ ਮੁਕਾਬਲਾ ਡਰਾਅ ਵੱਲ ਵਧ ਰਿਹਾ ਸੀ ਪਰ ਮੈਸੀ ਨੇ 86ਵੇਂ ਮਿੰਟ 'ਚ ਗੋਲ ਕਰ ਕੇ ਬਾਰਸੀਲੋਨਾ ਨੂੰ ਰੋਚਕ ਜਿੱਤ ਦਿਵਾਈ। ਇਸ ਗੋਲ ਦੌਰਾਨ ਮੈਸੀ ਤੇ ਉਨ੍ਹਾਂ ਦੇ ਸਾਥੀ ਲੁਇਸ ਸੁਆਰੇਜ ਵਿਚਾਲੇ ਚੰਗਾ ਤਾਲਮੇਲ ਦੇਖਣ ਨੂੰ ਮਿਲਿਆ। ਇਸ ਜਿੱਤ ਨਾਲ ਬਾਰਸੀਲੋਨਾ ਨੇ ਅੰਕ ਸੂਚੀ 'ਚ 31 ਅੰਕਾਂ ਨਾਲ ਸਿਖਰਲਾ ਸਥਾਨ ਹਾਸਲ ਕਰ ਲਿਆ। ਰੀਅਲ ਮੈਡਿ੍ਡ ਦੇ ਵੀ ਬਾਰਸੀਲੋਨਾ ਦੇ ਬਰਾਬਰ ਅੰਕ ਹਨ ਪਰ ਗੋਲ ਦੇ ਫਰਕ ਕਾਰਨ ਬਾਰਸੀਲੋਨਾ ਸਿਖਰ 'ਤੇ ਹੈ। ਉਥੇ ਐਟਲੈਟਿਕੋ ਮੈਡਿ੍ਡ (25 ਅੰਕ) ਸਿਖਰ 'ਤੇ ਕਾਬਜ਼ ਬਾਰਸੀਲੋਨਾ ਤੇ ਰੀਅਲ ਨਾਲੋਂ ਛੇ ਅੰਕ ਪਛੜ ਕੇ ਛੇਵੇਂ ਸਥਾਨ 'ਤੇ ਆ ਗਿਆ। ਹੁਣ ਉਸ ਨੂੰ ਖਿਡਾਰੀ ਦੌੜ 'ਚ ਵਾਪਸੀ ਕਰਨ ਲਈ ਸਖ਼ਤ ਮੁਸ਼ੱਕਤ ਕਰਨੀ ਪਵੇਗੀ। ਸੈਸ਼ਨ ਦੇ ਪਹਿਲੇ ਐੱਲ ਕਲਾਸਿਕੋ 'ਚ ਬਾਰਸੀਲੋਨਾ ਤੇ ਰੀਅਲ ਦੀ 18 ਦਸੰਬਰ ਨੂੰ ਕੈਂਪ ਨਾਊ 'ਚ ਭੇੜ ਹੋਣੀ ਹੈ ਤੇ ਜਿੱਤ ਨਾਲ ਬਾਰਸੀਲੋਨਾ ਦੀਆਂ ਉਮੀਦਾਂ ਨੂੰ ਮਜ਼ਬੂਤੀ ਮਿਲੇਗੀ। ਬਾਰਸੀਲੋਨਾ ਨੇ ਆਪਣੀ ਸ਼ੁਰੂਆਤੀ ਲਾਈਨਅਪ 'ਚ ਐਟਲੈਟਿਕੋ ਮੈਡਿ੍ਡ ਦੇ ਸਾਬਕਾ ਸਟ੍ਰਾਈਕਰ ਐਂਟੋਨੀ ਗ੍ਰੀਜਮੈਨ ਨੂੰ ਜਗ੍ਹਾ ਦਿੱਤੀ ਜੋ ਇਸ ਸੈਸ਼ਨ ਦੀ ਸ਼ੁਰੂਆਤ 'ਚ ਸਪੈਨਿਸ਼ ਚੈਂਪੀਅਨ ਨਾਲ ਜੁੜੇ ਸਨ। ਹਾਲਾਂਕਿ ਮੁਕਾਬਲੇ ਦੀ ਖਿੱਚ ਮੈਸੀ ਹੀ ਰਹੇ ਜਿਨ੍ਹਾਂ ਨੇ ਇਸ ਸੈਸ਼ਨ ਦਾ ਕੁਲ 12ਵਾਂ ਤੇ ਪਿਛਲੇ ਪੰਜ ਮੁਕਾਬਲਿਆਂ 'ਚ ਛੇਵਾਂ ਗੋਲ ਦਾਿਗ਼ਆ। ਲਾ ਲੀਗਾ 'ਚ ਵਾਂਡਾ ਮੈਟ੍ਰੋਪੋਲਿਟਾਨੋ 'ਚ ਇਹ ਮੈਸੀ ਦਾ ਪਹਿਲਾ ਗੋਲ ਸੀ ਜਿਸ ਦੀ ਬਦੌਲਤ ਉਨ੍ਹਾਂ ਨੇ ਸਪੈਨਿਸ਼ ਲੀਗ 'ਚ ਐਟਲੈਟਿਕੋ ਖ਼ਿਲਾਫ਼ 27 ਮੁਕਾਬਲਿਆਂ 'ਚ 25 ਗੋਲ ਪੂਰੇ ਕੀਤੇ। ਐਟਲੈਟਿਕੋ ਖ਼ਿਲਾਫ਼ ਜਿੱਤ ਦਿਵਾਉਣ 'ਚ ਬਾਰਸੀਲੋਨਾ ਦੇ ਗੋਲੀਕੀਪਰ ਮਾਰਕ ਆਂਦ੍ਰੇ ਟੇਰ ਸਟੇਗਨ ਦੀ ਵੀ ਅਹਿਮ ਭੂਮਿਕ ਰਹੀ ਜਿਨ੍ਹਾਂ ਨੇ ਦੋ ਸ਼ਾਨਦਾਰ ਬਚਾਅ ਕੀਤੇ।

ਸੇਵੀਆ ਨੇ ਲੈਗਾਨੈਸ ਨੂੰ ਹਰਾਇਆ : ਓਧਰ, ਐਤਵਾਰ ਨੂੰ ਲਾ ਲੀਗਾ 'ਚ ਖੇਡੇ ਗਏ ਇਕ ਹੋਰ ਮੁਕਾਬਲੇ 'ਚ ਸੇਵੀਆ ਨੇ ਲੈਗਾਨੈਸ ਨੂੰ 1-0 ਨਾਲ ਹਰਾ ਕੇ ਅੰਕ ਸੂਚੀ 'ਚ ਤੀਜਾ ਸਥਾਨ ਹਾਸਲ ਕੀਤਾ। 63ਵੇਂ ਮਿੰਟ 'ਚ ਡਿਆਗੋ ਕਾਰਲੋਸ ਵੱਲੋਂ ਕੀਤੇ ਗਏ ਇਕਲੌਤੇ ਗੋਲ ਦੀ ਬਦੌਲਤ ਸੇਵੀਆ ਨੇ ਸਾਰੇ ਮੁਕਾਬਲਿਆਂ 'ਚ ਆਪਣੀ ਜਿੱਤ ਦੇ ਲੜੀ ਨੂੰ 10 ਮੁਕਾਬਲਿਆਂ ਤਕ ਪਹੁੰਚਾ ਦਿੱਤਾ। ਸੇਵੀਆ ਅੰਕ ਸੂਚੀ 'ਚ 30 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ ਅਤੇ ਸਿਖਰ 'ਤੇ ਕਾਬਜ਼ ਬਾਰਸੀਲੋਨਾ ਤੇ ਰੀਅਲ ਮੈਡਿ੍ਡ ਤੋਂ ਮਹਿਜ਼ ਇਕ ਅੰਕ ਪਿੱਛੇ ਹੈ।

ਅੰਕ ਸੂਚੀ ਨੂੰ ਲੈ ਕੇ ਜ਼ਿਆਦਾ ਚਿੰਤਤ ਨਹੀਂ ਹੈ ਸੋਲਸਕਜੈਰ

ਲੰਡਨ (ਰਾਈਟਰ) : ਇੰਗਲਿਸ਼ ਪ੍ਰਰੀਮੀਅਰ ਲੀਗ (ਈਪੀਐੱਲ) 'ਚ ਐਤਵਾਰ ਨੂੰ ਮੈਨਚੈਸਟਰ ਯੂਨਾਈਟਿਡ ਨੂੰ ਐਸਟਨ ਬਿਲਾ ਖ਼ਿਲਾਫ਼ ਮੁਕਾਬਲੇ 'ਚ 2-2 ਨਾਲ ਡਰਾਅ ਲਈ ਮਜਬੂਰ ਹੋਣਾ ਪਿਆ। ਇਸ ਡਰਾਅ ਦੀ ਵਜ੍ਹਾ ਨਾਲ ਯੂਨਾਈਟਿਡ ਈਪੀਐੱਲ ਦੀ ਸੂਚੀ 'ਤੇ ਕਾਬਜ਼ ਲਿਬਰਪੂਲ ਨਾਲੋਂ 22 ਅੰਕ ਪੱਛੜ ਗਿਆ ਹੈ ਪਰ ਯੂਨਾਈਟਿਡ ਦੇ ਮੈਨੇਜਰ ਓਲੇ ਗਨਰ ਸੋਲਸਕਜੈਰ ਦਾ ਕਹਿਣਾ ਹੈ ਕਿ ਉਹ ਅੰਕ ਸੂਚੀ 'ਚ ਟੀਮ ਦੀ ਸਥਿਤੀ ਨੂੰ ਲੈ ਕੇ ਜ਼ਿਆਦਾ ਚਿੰਤਤ ਨਹੀਂ ਹੈ। ਸੋਲਸਕਜੈਰ ਨੇ ਕਿਹਾ, 'ਮੇਰੇ ਲਈ ਅੰਕ ਸੂਚੀ ਜ਼ਿਆਦਾ ਚਿੰਤਾ ਦੀ ਗੱਲ ਨਹੀਂ ਹੈ ਕਿਉਂਕਿ ਸਾਰਿਆਂ 'ਚ ਨਜ਼ਦੀਕੀ ਮੁਕਾਬਲਾ ਚੱਲ ਰਿਹਾ ਹੈ। ਸਾਨੂੰ ਇਹ ਮੁਕਾਬਲਾ ਜਿੱਤਣਾ ਚਾਹੀਦਾ ਸੀ ਪਰ ਮੈਨੂੰ ਨਹੀਂ ਲੱਗਦਾ ਕਿ ਅਸੀਂ ਜਿੱਤ ਦੇ ਹੱਕਦਾਰ ਸਨ।' ਅੰਕ ਸੂਚੀ 'ਚ ਯੂਨਾਈਟਿਡ 14 ਮੁਕਾਬਲਿਆਂ ਤੋਂ ਬਾਅਦ 18 ਅੰਕ ਲੈ ਕੇ ਨੌਵੇਂ ਨੰਬਰ 'ਤੇ ਹੈ। ਉਸ ਨੇ ਪੰਜਵੇਂ ਨੰਬਰ 'ਤੇ ਕਾਬਜ਼ ਟਾਟਨਹਸ ਨਾਲ ਬੁੱਧਵਾਰ ਭਿੜਨਾ ਹੈ।