style="text-align: justify;"> ਬਾਰਸੀਲੋਨਾ (ਏਪੀ) : ਬਾਰਸੀਲੋਨਾ ਨੇ ਯੂਏਫਾ ਚੈਂਪੀਅਨਜ਼ ਲੀਗ ਦੇ ਆਖ਼ਰੀ-16 ਦੇ ਮੁਕਾਬਲੇ ਦੇ ਦੂਜੇ ਗੇੜ ਦੇ ਫੁੱਟਬਾਲ ਮੈਚ ਵਿਚ ਨਾਪੋਲੀ ਨੂੰ 3-1 ਨਾਲ ਹਰਾ ਕੇ 4-2 ਦੇ ਕੁੱਲ ਸਕੋਰ ਨਾਲ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ।

ਬਾਰਸੀਲੋਨਾ ਦੀ ਇਸ ਜਿੱਤ ਵਿਚ ਦਿੱਗਜ ਖਿਡਾਰੀ ਲਿਓਨ ਮੈਸੀ ਦਾ ਸ਼ਾਨਦਾਰ ਗੋਲ ਵੀ ਸ਼ਾਮਲ ਸੀ ਜਿਨ੍ਹਾਂ ਨੇ ਮੈਚ ਦੇ 23ਵੇਂ ਮਿੰਟ ਵਿਚ ਸਕੋਰ 2-0 ਕੀਤਾ। ਇਸ ਤੋਂ ਪਹਿਲਾਂ ਮੈਚ ਦੇ 10ਵੇਂ ਮਿੰਟ ਵਿਚ ਕਲੇਮੇਂਟ ਲੇਂਗਟੇ ਨੇ ਟੀਮ ਦਾ ਖ਼ਾਤਾ ਖੋਲਿ੍ਹਆ। 30ਵੇਂ ਮਿੰਟ ਵਿਚ ਮੈਸੀ ਵੱਲੋਂ ਕੀਤਾ ਇਕ ਹੋਰ ਗੋਲ ਰੈਫਰੀ ਵੱਲੋਂ ਰੱਦ ਕਰ ਦਿੱਤਾ ਗਿਆ।

ਲੁਇਸ ਸੁਆਰੇਜ ਨੇ 45+1ਵੇਂ ਮਿੰਟ ਵਿਚ ਪੈਨਲਟੀ ਨੂੰ ਗੋਲ ਗੋਲ ਵਿਚ ਬਦਲ ਕੇ ਸਕੋਰ 3-0 ਕਰ ਦਿੱਤਾ। ਨਾਪੋਲੀ ਲਈ ਲਾਰੇਂਜੋ ਇੰਸੀਗਨੇ ਨੇ 45+5ਵੇਂ ਮਿੰਟ ਵਿਚ ਇਕਲੌਤਾ ਗੋਲ ਕੀਤਾ। ਦੋਵਾਂ ਵਿਚਾਲੇ ਪਹਿਲੇ ਗੇੜ ਦਾ ਮੈਚ 1-1 ਨਾਲ ਡਰਾਅ ਰਿਹਾ ਸੀ। ਇਕ ਹੋਰ ਮੁਕਾਬਲੇ ਵਿਚ ਬਾਇਰਨ ਮਿਊਨਿਖ ਨੇ ਚੇਲਸੀ ਨੂੰ ਦੂਜੇ ਗੇੜ ਦੇ ਮੈਚ ਵਿਚ 4-1 ਨਾਲ ਹਰਾ ਕੇ 7-1 ਦੇ ਕੁੱਲ ਸਕੋਰ ਨਾਲ ਆਖ਼ਰੀ ਅੱਠ ਵਿਚ ਥਾਂ ਪੱਕੀ ਕੀਤੀ।