ਮੈਡਿ੍ਡ (ਏਪੀ) : ਆਖ਼ਰੀ ਮਿੰਟਾਂ ਵਿਚ ਉਸਮਾਨ ਡੇਂਬੇਲੇ ਦੇ ਗੋਲ ਦੀ ਮਦਦ ਨਾਲ ਬਾਰਸੀਲੋਨਾ ਨੇ 10 ਖਿਡਾਰੀਆਂ 'ਤੇ ਸਿਮਟੀ ਵਲਾਡੋਲਿਡ ਨੂੰ 1-0 ਨਾਲ ਹਰਾ ਕੇ ਸਪੈਨਿਸ਼ ਲੀਗ ਲਾ ਲੀਗਾ ਖ਼ਿਤਾਬ ਦੀ ਦੌੜ 'ਚ ਖ਼ੁਦ ਨੂੰ ਬਣਾਈ ਰੱਖਿਆ ਹੈ। ਡੇਂਬੇਲੇ ਨੇ 90ਵੇਂ ਮਿੰਟ ਵਿਚ ਗੋਲ ਕੀਤਾ। ਕੁਝ ਹਫ਼ਤੇ ਪਹਿਲਾਂ ਏਟਲੇਟਿਕੋ ਮੈਡਿ੍ਡ ਨੇ ਬਾਰਸੀਲੋਨਾ 'ਤੇ 10 ਅੰਕਾਂ ਦੀ ਬੜ੍ਹਤ ਹਾਸਲ ਕੀਤੀ ਸੀ ਪਰ ਪਿਛਲੇ ਕੁਝ ਮੈਚਾਂ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਹੈ। ਇਸ ਜਿੱਤ ਤੋਂ ਬਾਅਦ ਬਾਰਸੀਲੋਨਾ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਹੈ ਤੇ ਚੋਟੀ 'ਤੇ ਮੌਜੂਦ ਐਟਲੇਟਿਕੋ ਮੈਡਿ੍ਡ ਤੋਂ ਇਕ ਅੰਕ ਪਿੱਛੇ ਹੈ। ਰੀਅਲ ਮੈਡਿ੍ਡ ਤੀਜੇ ਸਥਾਨ 'ਤੇ ਹੈ ਜਿਸ ਦੇ ਏਟਲੇਟਿਕੋ ਤੋਂ ਤਿੰਨ ਘੱਟ ਹਨ