style="text-align: justify;"> ਪੈਰਿਸ : ਚੈੱਕ ਗਣਰਾਜ ਦੀ ਬਾਰਬੋਰਾ ਕ੍ਰੇਜਸੀਕੋਵਾ ਨੇ ਅਮਰੀਕਾ ਦੀ ਉੱਭਰਦੀ ਮਹਿਲਾ ਟੈਨਿਸ ਖਿਡਾਰਨ ਕੋਕੋ ਗਾਫ ਨੂੰ ਹਰਾ ਕੇ ਇੱਥੇ ਜਾਰੀ ਫਰੈਂਚ ਓਪਨ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। 25 ਸਾਲ ਦੀ ਬਾਰਬੋਰਾ ਨੇ 17 ਸਾਲ ਦੀ ਗਾਫ ਨੂੰ 7-6, 6-3 ਨਾਲ ਮਾਤ ਦਿੱਤੀ। ਉਨ੍ਹਾਂ ਨੇ ਇਕ ਘੰਟੇ 50 ਮਿੰਟ ਤਕ ਚੱਲੇ ਮੁਕਾਬਲੇ ਵਿਚ ਜਿੱਤ ਦਰਜ ਕਰ ਕੇ ਪਹਿਲੀ ਵਾਰ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਥਾਂ ਬਣਾਈ।

ਸੈਮੀਫਾਈਨਲ ਵਿਚ ਹੁਣ ਵਿਸ਼ਵ ਨੰਬਰ 33 ਕ੍ਰੇਜਸੀਕੋਵਾ ਦਾ ਸਾਹਮਣਾ ਗ੍ਰੀਸ ਦੀ ਮਾਰੀਆ ਸਕਾਰੀ ਨਾਲ ਹੋਵੇਗਾ ਜਿਨ੍ਹਾਂ ਨੇ ਇਕ ਹੋਰ ਕੁਆਰਟਰ ਫਾਈਨਲ ਵਿਚ ਪਿਛਲੀ ਵਾਰ ਦੀ ਜੇਤੂ ਪੋਲੈਂਡ ਦੀ ਇਗਾ ਸਵੀਆਤੇਕ ਨੂੰ ਸਿੱਧੇ ਸੈੱਟਾਂ ਵਿਚ 6-4, 6-4 ਨਾਲ ਮਾਤ ਦੇ ਕੇ ਟੂਰਨਾਮੈਂਟ 'ਚੋਂ ਬਾਹਰ ਕਰ ਦਿੱਤਾ।