ਨਵੀਂ ਦਿੱਲੀ : ਭਾਰਤ ਦੇ ਸਟਾਰ ਭਲਵਾਨ ਬਜਰੰਗ ਪੂਨੀਆ ਪਿਛਲੇ ਦਿਨੀਂ ਅਲਮਾਟੀ ਵਿਚ ਸਮਾਪਤ ਹੋਈ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਦੌਰਾਨ ਲੱਗੀ ਸੱਟ ਕਾਰਨ ਬੁਲਗਾਰੀਆ ਵਿਚ ਹੋਣ ਵਾਲੇ ਇਕ ਛੋਟੇ ਜਿਹੇ ਅਭਿਆਸ ਸੈਸ਼ਨ ਵਿਚ ਹਿੱਸਾ ਨਹੀਂ ਲੈ ਸਕਣਗੇ। ਪੂਨੀਆ ਨੇ ਕਿਹਾ ਕਿ ਮੁੱਖ ਟੂਰਨਾਮੈਂਟ ਲਈ ਬ੍ਰੇਕ ਲੈਣਾ ਤੇ ਤਿਆਰੀ ਕਰਨਾ ਚੰਗਾ ਹੈ।