ਰੋਮ (ਏਜੰਸੀ) : ਭਾਰਤੀ ਸਟਾਰ ਪਹਿਲਵਾਨ ਬਜਰੰਗ ਪੂਨੀਆ ਹਾਲਾਂਕਿ ਆਪਣੇ ਸਰਵਉੱਚ ਦੇ ਕਰੀਬ ਨਹੀਂ ਰਹੇ ਪਰ ਉਨ੍ਹਾਂ ਨੇ ਅਤੇ ਰਵੀ ਕੁਮਾਰ ਦਹੀਆ ਨੇ ਇਥੋ ਰੋਮ ਰੈਂਕਿੰਗ ਸੀਰੀਜ਼ ਟੂਰਨਾਮੈਂਟ ਵਿਚ ਆਪਣੇ ਵਰਗਾਂ ਵਿਚ ਗੋਲਡ ਮੈਡਲ ਜਿੱਤ ਕੇ ਓਲੰਪਿਕ ਸਾਲ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ।

ਬਜਰੰਗ ਨੇ 65 ਕਿਲੋਗ੍ਰਾਮ ਦੇ ਫਾਈਨਲ ਵਿਚ ਅਮਰੀਕਾ ਦੇ ਜੋਰਡਨ ਮਾਈਕਲ ਓਲੀਵਰ ਖਿਲਾਫ਼ ਸ਼ਾਨਦਾਰ ਵਾਪਸੀ ਕਰਦੇ ਹੋਏ 4-3 ਨਾਲ ਜਿੱਤ ਹਾਸਲ ਕੀਤੀ। ਰਵੀ ਆਪਣੇ ਨਿਯਮਿਤ 57 ਕਿਲੋਗ੍ਰਾਮ ਦੀ ਬਜਾਏ 61 ਕਿਲੋਗ੍ਰਾਮ ਵਰਗ ਵਿਚ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਫਾਈਨਲ ਵਿਚ ਕਜਾਖ਼ਿਸਤਾਨ ਦੇ ਨੂਰਬੋਲਾਟ ਅਬਦੁਲੀਯੇਵ 'ਤੇ 12-2 ਨਾਲ ਜਿੱਤ ਹਾਸਲ ਕਰ ਕੇ ਗੋਲਡ ਮੈਡਲ ਆਪਣੇ ਨਾਮ ਕੀਤਾ।